ਗੌਹਰ ਖ਼ਾਨ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਹੋਈਆਂ ਵਾਇਰਲ
ਗੌਹਰ ਖਾਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ । ਗੌਹਰ ਖ਼ਾਨ ਆਪਣੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਲਗਾਤਾਰ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ । ਹੁਣ ਉਨ੍ਹਾਂ ਦੀ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ ।
ਗੌਹਰ ਨੇ ਇੰਸਟਾਗ੍ਰਾਮ ’ਤੇ ਆਪਣੀ ਮਹਿੰਦੀ ਦੀਆਂ ਫੋਟੋਜ਼ ਸ਼ੇਅਰ ਕੀਤੀਆਂ ਹਨ। ਗੌਹਰ ਨੇ ਆਪਣੇ ਹੱਥਾਂ ’ਤੇ ਜ਼ੈਦ ਦੇ ਨਾਂ ਦੀ ਮਹਿੰਦੀ ਲਗਾਈ ਹੈ ਤੇ ਮਹਿੰਦੀ ਲਗਾ ਕੇ ਕਾਫੀ ਖੁਸ਼ ਹੈ।
ਹੋਰ ਪੜ੍ਹੋ : ਗੌਹਰ ਖਾਨ ਤੇ ਜੈਦ ਦਰਬਾਰ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ
ਗੌਹਰ ਨੇ ਇੰਸਟਾਗ੍ਰ੍ਰਾਮ ’ਤੇ ਦੋ ਫੋਟੋਜ਼ ਸ਼ੇਅਰ ਕੀਤੀਆਂ ਹਨ ਦੋਵਾਂ ’ਚ ਉਹ ਆਪਣੀ ਮਹਿੰਦੀ ਦਿਖਾ ਰਹੀ ਹੈ।
ਗੌਹਰ ਨੇ ਆਪਣੀ ਮਹਿੰਦੀ ’ਚ ਪੀਲੇ ਰੰਗ ਦਾ ਸੂਟ ਪਾਇਆ ਹੈ ਜੋ ਕਿ ਚਾਰ ਸਾਲ ਪੁਰਾਣਾ ਹੈ। ਫੋਟੋਜ਼ ਸ਼ੇਅਰ ਕਰਨ ਦੇ ਨਾਲ ਐਕਟ੍ਰੈੱਸ ਨੇ ਆਪਣੀ ਕੈਪਸ਼ਨ ’ਚ ਦੱਸਿਆ ਹੈ ਕਿ ਇਹ ਸੂਟ ਚਾਰ ਸਾਲ ਪੁਰਾਣਾ ਹੈ ਜੋ ਉਨ੍ਹਾਂ ਦੇ ਭਰਾ ਅਸਦ ਖ਼ਾਨ ਨੇ ਗਿਫ਼ਟ ਕੀਤਾ ਸੀ।
View this post on Instagram
ਗੌਹਰ ਨੇ ਇਸ ਖੂਬਸੂਰਤ ਤੋਹਫ਼ੇ ਲਈ ਭਰਾ ਦਾ ਧੰਨਵਾਦ ਵੀ ਕੀਤਾ ਹੈ।