ਗੌਹਰ ਖ਼ਾਨ ਨੇ ਆਪਣੇ ਵਿਆਹ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ, ਨਵੰਬਰ ’ਚ ਵਿਆਹ ਹੋਣ ਦੀਆਂ ਆ ਰਹੀਆਂ ਸਨ ਖ਼ਬਰਾਂ
ਹਾਲ ਹੀ ਵਿੱਚ ਖ਼ਬਰ ਆਈ ਸੀ ਕਿ ਗੌਹਰ ਖ਼ਾਨ ਤੇ ਜੈਦ ਦਰਬਾਰ ਵਿਆਹ ਕਰਨ ਜਾ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਜੋੜੀ ਦੇ ਰਿਲੇਸ਼ਨ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਹਨ । ਦੋਹਾਂ ਨੇ ਇੱਕ ਦੂਜੇ ਦੇ ਨਾਲ ਕਈ ਤਸਵੀਰਾਂ ਤੇ ਵੀਡੀਓ ਵੀ ਸਾਹਮਣੇ ਆਈਆਂ ਸਨ ।
ਹੋਰ ਪੜ੍ਹੋ :
ਨਵੰਬਰ ’ਚ ਹੋ ਸਕਦਾ ਹੈ ਅਦਾਕਾਰਾ ਗੌਹਰ ਖ਼ਾਨ ਤੇ ਜੈਦ ਦਰਬਾਰ ਦਾ ਵਿਆਹ !
ਗੌਹਰ ਖ਼ਾਨ ਨੇ ਪੰਜਾਬੀ ਗੀਤ ‘ਇੱਕ ਤੇਰਾ’ ਉੱਤੇ ਕੀਤਾ ਸ਼ਾਨਦਾਰ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ
ਸ਼ਿਮਲੇ ਦੀਆਂ ਹਸੀਨ ਵਾਦੀਆਂ ਦਾ ਲੁਤਫ਼ ਲੈਂਦੀ ਹੋਈ ਨਜ਼ਰ ਆਈ ਪੰਜਾਬੀ ਗਾਇਕਾ ਅਫਸਾਨਾ ਖ਼ਾਨ, ਸ਼ੇਅਰ ਕੀਤਾ ਵੀਡੀਓ
ਜੈਦ ਦੇ ਮਾਤਾ ਪਿਤਾ ਨੂੰ ਵੀ ਗੌਹਰ ਖ਼ਾਨ ਬਹੁਤ ਪਸੰਦ ਹੈ । ਹਾਲ ਹੀ ਵਿੱਚ ਜੈਦ ਦੇ ਪਿਤਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਜੈਦ ਗੌਹਰ ਖ਼ਾਨ ਨੂੰ ਮਿਲਾਉਣ ਲਈ ਗੌਹਰ ਨੂੰ ਲੈ ਕੇ ਉਹਨਾਂ ਕੋਲ ਆਇਆ ਸੀ ।
ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਗੌਹਰ ਤੇ ਜੈਦ 22 ਨਵੰਬਰ ਨੂੰ ਵਿਆਹ ਕਰ ਸਕਦੇ ਹਨ । ਪਰ ਹੁਣ ਇਹਨਾਂ ਖ਼ਬਰਾਂ ਤੇ ਗੌਹਰ ਖ਼ਾਨ ਦਾ ਬਿਆਨ ਆਇਆ ਹੈ । ਗੌਹਰ ਖ਼ਾਨ ਨੇ ਇਹਨਾਂ ਖ਼ਬਰਾਂ ਨੂੰ ਅਫਵਾਹ ਦੱਸਿਆ ਹੈ । ਗੌਹਰ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਤਾਂ ਉਹ ਦੱਸ ਦੇਵੇਗੀ ।
https://www.instagram.com/p/CEqaulFBcsH/?utm_source=ig_embed