ਨਵੰਬਰ ’ਚ ਹੋ ਸਕਦਾ ਹੈ ਅਦਾਕਾਰਾ ਗੌਹਰ ਖ਼ਾਨ ਤੇ ਜੈਦ ਦਰਬਾਰ ਦਾ ਵਿਆਹ !

Reported by: PTC Punjabi Desk | Edited by: Rupinder Kaler  |  October 21st 2020 05:52 PM |  Updated: October 21st 2020 05:52 PM

ਨਵੰਬਰ ’ਚ ਹੋ ਸਕਦਾ ਹੈ ਅਦਾਕਾਰਾ ਗੌਹਰ ਖ਼ਾਨ ਤੇ ਜੈਦ ਦਰਬਾਰ ਦਾ ਵਿਆਹ !

ਮਿਊਜ਼ਕ ਕੰਪੋਜਰ ਇਸਮਾਈਲ ਦਰਬਾਰ ਦੇ ਬੇਟੇ ਮਸ਼ਹੂਰ ਟਿਕਟਕਾਕਰ ਜ਼ੈਦ ਦਰਬਾਰ ਜਲਦ ਹੀ ਬਿੱਗ ਬੌਸ ਸੀਜ਼ਨ 7 ਦੀ ਜੇਤੂ ਮਾਡਲ ਅਤੇ ਅਭਿਨੇਤਰੀ ਗੌਹਰ ਖਾਨ ਨਾਲ ਵਿਆਹ ਕਰਵਾਉਣ ਵਾਲੇ ਹਨ। ਪਰਿਵਾਰ ਵਲੋਂ ਰਿਸ਼ਤੇ ਦੀ ਮਨਜ਼ੂਰੀ ਤੋਂ ਬਾਅਦ ਇਸਮਾਈਲ ਦਰਬਾਰ ਦੋਹਾਂ ਦੇ ਵਿਆਹ ਲਈ ਸਹਿਮਤ ਹੋ ਗਏ ਹਨ। ਇਸ ਸਾਲ ਨਵੰਬਰ ਵਿਚ ਜੈਦ ਦਰਬਾਰ ਅਤੇ ਗੌਹਰ ਖਾਨ ਆਪਣੇ ਦੋਸਤੀ ਦੇ ਰਿਸ਼ਤੇ ਨੂੰ ਨਵਾਂ ਨਾਮ ਦੇ ਸਕਦੇ ਹਨ।

Gauahar-Khan

ਹੋਰ ਪੜ੍ਹੋ :

ਸੰਜੇ ਦੱਤ ਨੇ ਕੈਂਸਰ ਦੀ ਬਿਮਾਰੀ ‘ਤੇ ਪਾਈ ਜਿੱਤ, ਭਾਵੁਕ ਪੋਸਟ ਪਾਕੇ ਦੱਸਿਆ ਦਿਲ ਦਾ ਹਾਲ

ਅੱਜ ਹੈ ਅਦਾਕਾਰ ਕਮਲ ਸਦਾਨਾ ਦਾ ਜਨਮ ਦਿਨ, ਇਸ ਵਜ੍ਹਾ ਕਰਕੇ ਆਪਣੇ ਜਨਮ ਦਿਨ ਨੂੰ ਸਭ ਤੋਂ ਮਨਹੂਸ ਮੰਨਦੇ ਹਨ ਕਮਲ

ਖਾਲਸਾ ਏਡ ਦੀ ਟੀਮ ਦੇ ਦੋ ਮੈਂਬਰਾਂ ਦਾ ਦਿਹਾਂਤ, ਖਾਲਸਾ ਏਡ ਵੱਲੋਂ ਪੋਸਟ ਕੀਤੀ ਗਈ ਸਾਂਝੀ

ਸੰਗੀਤਕਾਰ ਇਸਮਾਈਲ ਦਰਬਾਰ ਨੇ ਹਾਲ ਹੀ ਵਿਚ ਈ ਟਾਈਮਜ਼ ਨਾਲ ਗੱਲ ਕੀਤੀ ਸੀ, ਜਿਸ ਵਿਚ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦਾ ਪੁੱਤਰ ਬਿਗ ਬੌਸ ਦੇ ਘਰ ਜਾਣ ਤੋਂ ਪਹਿਲਾਂ ਗੌਹਰ ਨੂੰ ਉਸ ਨਾਲ ਅਤੇ ਆਪਣੀ ਮਾਂ ਨੂੰ ਮਿਲਾਉਣ ਲਈ ਘਰ ਲੈ ਆਇਆ ਸੀ। ਇਸ ਸਾਲ ਨਵੰਬਰ ਵਿਚ ਜੈਦ ਦਰਬਾਰ ਅਤੇ ਗੌਹਰ ਖਾਨ ਆਪਣੇ ਦੋਸਤੀ ਦੇ ਰਿਸ਼ਤੇ ਨੂੰ ਨਵਾਂ ਨਾਮ ਦੇ ਸਕਦੇ ਹਨ। ਇਸ ਗੱਲਬਾਤ ਦੌਰਨਾ ਉਨ੍ਹਾਂ ਦੱਸਿਆ ਕਿ ਗੌਹਰ ਨੇ ਸਾਡੇ ਨਾਲ ਲਗਭਗ 4 ਘੰਟੇ ਬਤੀਤ ਕੀਤੇ।

Gauahar-Khan

ਅਸੀਂ ਇਕੱਠੇ ਬਿਰਿਆਨੀ ਖਾਧੀ। ਉਨ੍ਹਾਂ ਕਿਹਾ ਕਿ ਉਸਦੇ ਬੇਟੇ ਨੇ ਦੱਸਿਆ ਕਿ ਉਹ ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਬਹੁਤ ਗੰਭੀਰ ਹਨ। ਇਸਮਾਈਲ ਦਰਬਾਰ ਨੇ ਕਿਹਾ ਕਿ ਮੈਨੂੰ ਉਨ੍ਹਾਂ ਦੇ ਰਿਸ਼ਤੇ ਨਾਲ ਕੋਈ ਦਿੱਕਤ ਨਹੀਂ ਹੈ, ਪਰ ਮੈਂ ਨਿਸ਼ਚਤ ਤੌਰ 'ਤੇ ਕਿਹਾ ਕਿ ਗੌਹਰ ਤੁਹਾਡੇ ਤੋਂ 5 ਸਾਲ ਵੱਡੀ ਹੈ। ਇਸ ਲਈ ਵਿਆਹ ਤੋਂ ਪਹਿਲਾਂ ਧਿਆਨ ਨਾਲ ਸੋਚ ਲੈਣ ਅਤੇ ਦੋਵੇਂ ਇਹ ਜਾਣ ਲੈਣ ਕੀ ਇਹ ਅਸਲ ਵਿਚ ਸੱਚਾ ਪਿਆਰ ਹੈ?

Gauahar-Khan

ਇਸਮਾਈਲ ਦਰਬਾਰ ਨੇ ਦੱਸਿਆ ਕਿ ਬਿੱਗ ਬੌਸ ਦੇ ਘਰ ਜਾਣ ਤੋਂ ਪਹਿਲਾਂ ਗੌਹਰ ਖਾਨ ਨੇ ਉਨ੍ਹਾਂ ਨੂੰ ਫੋਨ ਕਰਕੇ ਉਨ੍ਹਾਂ ਤੋਂ ਆਸ਼ੀਰਵਾਦ ਮੰਗਿਆ ਸੀ। ਇਸਮਾਈਲ ਨੇ ਗੌਹਰ ਨੂੰ ਕਿਹਾ ਸੀ- 'ਮੇਰੀਆਂ ਅਸੀਸਾਂ ਉਸ ਦੇ ਨਾਲ ਹਮੇਸ਼ਾ ਹਨ। ਉਸਨੇ ਦੱਸਿਆ ਕਿ ਮੈਂ ਅਤੇ ਆਇਸ਼ਾ ਜਲਦੀ ਹੀ ਗੌਹਰ ਦੀ ਮਾਂ ਨੂੰ ਵੀ ਮਿਲਾਂਗੇ। ਨਵੰਬਰ ਵਿਚ ਦੋਵਾਂ ਦੇ ਵਿਆਹ ਬਾਰੇ ਜ਼ੈਦ ਦੀ ਮਾਂ ਆਇਸ਼ਾ ਨੇ ਕਿਹਾ, ਅਜੇ ਤੱਕ ਅਸੀਂ ਵਿਆਹ ਬਾਰੇ ਗੱਲ ਨਹੀਂ ਕੀਤੀ ਹੈ, ਪਰ ਜੇ ਬੱਚੇ ਵਿਆਹ ਲਈ ਕੱਲ੍ਹ ਨੂੰ ਕਹਿਣਗੇ ਜਾਂ 6 ਮਹੀਨਿਆਂ ਬਾਅਦ ਕਹਿਣ ਤਾਂ ਅਸੀਂ ਉਨ੍ਹਾਂ ਦੇ ਨਾਲ ਹਾਂ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network