ਗੈਰੀ ਸੰਧੂ ਦੇ ਪੁੱਤਰ ਦੇ ਕਿਊਟ ਅੰਦਾਜ਼ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਚਾਚੇ G Khan ਨਾਲ ਮਸਤੀ ਕਰਦਾ ਆਇਆ ਨਜ਼ਰ

Reported by: PTC Punjabi Desk | Edited by: Lajwinder kaur  |  May 01st 2022 10:34 AM |  Updated: May 01st 2022 10:34 AM

ਗੈਰੀ ਸੰਧੂ ਦੇ ਪੁੱਤਰ ਦੇ ਕਿਊਟ ਅੰਦਾਜ਼ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਚਾਚੇ G Khan ਨਾਲ ਮਸਤੀ ਕਰਦਾ ਆਇਆ ਨਜ਼ਰ

ਗੈਰੀ ਸੰਧੂ (Garry Sandhu) ਪੰਜਾਬੀ ਇੰਡਸਟਰੀ  ਅਜਿਹਾ ਗਾਇਕ ਹੈ, ਜਿਸਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਹ ਕਿਸੇ ਪਛਾਣ ਦਾ ਮੁਹਤਾਜ ਨਹੀਂ ਹੈ। ਇਸ ਸਾਲ ਮਾਰਚ ਮਹੀਨੇ ‘ਚ ਗੈਰੀ ਸੰਧੂ ਨੇ ਆਪਣੇ ਪੁੱਤਰ ਦੇ ਜਨਮ ਦਾ ਖੁਲਾਸਾ ਕੀਤਾ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਗੈਰੀ ਸੰਧੂ ਨੂੰ ਪੁੱਤ ਦੇ ਜਨਮ ਦੀਆਂ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਹਾਲ ਹੀ ਚ ਗੈਰੀ ਸੰਧੂ ਦੇ ਪੁੱਤਰ ਅਵਤਾਰ ਸੰਧੂ ਦਾ ਇੱਕ ਪਿਆਰਾ ਜਿਹਾ ਵੀਡੀਓ ਸਾਹਮਣੇ ਆਇਆ ਹੈ, ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

garry sandhu-son Image Source: Instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਪੰਜਾਬੀ ਗੀਤ ‘Fly’ ‘ਤੇ ਬਣਾਇਆ ਦਿਲਕਸ਼ ਵੀਡੀਓ, ਯੂਜ਼ਰ ਕਮੈਂਟ ਕਰਕੇ ਕਹਿ ਰਹੇ ਨੇ ‘ਸੱਚੀ ਕਿਊਟੀ ਪਾਈ ਲੱਗਦੀ’

Garry Sandhu With son Image Source: Instagram

ਇਹ ਵੀਡੀਓ ਨਾਮੀ ਗਾਇਕ ਜੀ ਖ਼ਾਨ G Khan ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਜੀ ਖ਼ਾਨ ਨੇ ਅਵਤਾਰ ਸੰਧੂ Avtaar Sandhu ਨੂੰ ਗੋਦੀ ਚੁੱਕਿਆ ਹੋਇਆ ਹੈ। ਇਸ ਵੀਡੀਓ ‘ਚ ਅਵਤਾਰ ਦਾ ਕਿਊਟ ਅੰਦਾਜ਼ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਜੀ ਖ਼ਾਨ ਨੇ ਚਾਚੇ ਭਤੀਜੇ ਵਾਲੇ ਗੀਤ ਦੇ ਨਾਲ ਅਪਲੋਡ ਕੀਤਾ ਹੈ, ਨਾਲ ਹੀ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ਚਾਚੇ ਦਾ ਪੁੱਤ ਅਵਤਾਰ ਸੰਧੂ।

garry sandhu son cute video with g khan

ਦੱਸ ਦਈਏ ਜੀ ਖ਼ਾਨ ਗਾਇਕ ਗੈਰੀ ਸੰਧੂ ਨੂੰ ਆਪਣਾ ਗੁਰੂ ਮੰਨਦੇ ਨੇ। ਉਹ ਅਕਸਰ ਹੀ ਗੈਰੀ ਸੰਧੂ ਦੇ ਨਾਲ ਆਪਣੀ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਉੱਤੇ ਗੈਰੀ ਸੰਧੂ ਤੇ ਜੀ ਖ਼ਾਨ ਦੇ ਮਸਤੀ ਵਾਲੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਜੀ ਖ਼ਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ।

ਹੋਰ ਪੜ੍ਹੋ : ‘ਮਾਂ’ ਸਟਾਰ ਕਾਸਟ Exclusive interview: ਜਾਣੋ ਬੱਬਲ ਰਾਏ, ਰਘਵੀਰ ਬੋਲੀ ਅਤੇ ਆਰੂਸ਼ੀ ਸ਼ਰਮਾ ਦੇ ਨਾਲ ਜੁੜੀਆਂ ਖ਼ਾਸ ਗੱਲਾਂ

 

 

View this post on Instagram

 

A post shared by G Khan (@officialgkhan)

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network