ਗੈਰੀ ਸੰਧੂ ਨੇ ਸਟੇਜ ਸ਼ੋਅ ਦੌਰਾਨ ਜੈਸਮੀਨ ਸੈਂਡਲਾਸ 'ਤੇ ਕੀਤੀ ਅਜਿਹੀ ਟਿੱਪਣੀ, ਵੀਡੀਓ ਹੋਇਆ ਵਾਇਰਲ
Garry Sandhu news: ਪੰਜਾਬੀ ਗਾਇਕ ਗੈਰੀ ਸੰਧੂ ਜੋ ਕਿ ਆਪਣੇ ਗੀਤਾਂ ਤੋਂ ਇਲਾਵਾ ਆਪਣੇ ਬੇਬਾਕ ਬੋਲਣ ਦੇ ਅੰਦਾਜ਼ ਕਰਕੇ ਵੀ ਚਰਚਾ ਵਿੱਚ ਰਹਿੰਦੇ ਹਨ। ਹਾਲ ਵਿੱਚ ਗੈਰੀ ਸੰਧੂ ਅਤੇ ਜੀ ਖ਼ਾਨ ਦਾ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਗੈਰੀ ਸੰਧੂ ਨੇ ਜੈਸਮੀਨ ਸੈਂਡਲਾਸ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਹੈ।
image source: twitter
ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਨੇ ਇੱਕ-ਦੂਜੇ ਨੂੰ ਲਗਭਗ 2 ਸਾਲ ਡੇਟ ਕੀਤਾ ਪਰ ਹੁਣ ਉਹ ਇੱਕ-ਦੂਜੇ ਨੂੰ ਵੇਖਣਾ ਵੀ ਨਹੀਂ ਪਸੰਦ ਕਰਦੇ। ਗੈਰੀ ਸੰਧੂ ਦਾ ਇੱਕ ਨਵਾਂ ਵੀਡੀਓ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਗੈਰੀ ਸੰਧੂ ਆਪਣੇ ਦੋਸਤ ਜੀ ਖ਼ਾਨ ਨਾਲ ਲਾਈਵ ਸ਼ੋਅ 'ਚ ਨਜ਼ਰ ਆ ਰਹੇ ਹਨ। ਵਾਇਰਲ ਹੋਏ ਵੀਡੀਓ 'ਚ ਗੈਰੀ ਸੰਧੂ ਨੇ ਕੁਝ ਅਜਿਹਾ ਕਹਿ ਦਿੱਤਾ, ਜਿਸ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ।
image source: twitter
ਦੱਸ ਦਈਏ ਕਿ ਗੈਰੀ ਸੰਧੂ ਨੇ ਖੁਲਾਸਾ ਕੀਤਾ ਕਿ ਜੀ ਖ਼ਾਨ ਦਾ ਪ੍ਰਸਿੱਧ ਪੰਜਾਬੀ ਗੀਤ 'ਪੈਗ ਮੋਟੇ ਮੋਟੇ' ਅਸਲ 'ਚ ਜੈਸਮੀਨ ਸੈਂਡਲਾਸ ਲਈ ਲਿਖਿਆ ਗਿਆ ਸੀ। ਇੰਨਾ ਹੀ ਨਹੀਂ ਗੈਰੀ ਸੰਧੂ ਨੇ ਜੈਸਮੀਨ ਦੀ ਤਾਰੀਫ਼ ਵੀ ਕੀਤੀ। ਉਸ ਨੇ ਕਿਹਾ ਜੈਸਮੀਨ ਨਾ ਸਿਰਫ਼ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਹੈ, ਸਗੋਂ ਇੱਕ ਵਧੀਆ ਇਨਸਾਨ ਵੀ ਹੈ।
image source: twitter
ਗੈਰੀ ਸੰਧੂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਇਸੇ ਸਾਲ ਇੱਕ ਪੁੱਤਰ ਦੇ ਪਿਤਾ ਬਣੇ ਹਨ। ਜਿਸ ਦੀਆਂ ਤਸਵੀਰਾਂ ਉਹ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ।
#garrysandhu #jasminesandlas #couplegoal #couplelove #punjabisingers #punjab #TrendingNow #trendingvideo #ViralVideos #southall #England #viral pic.twitter.com/scjKbTAIiN
— Anjali Dhiman (@Anjali_dhiman08) November 18, 2022