ਗੈਰੀ ਸੰਧੂ ਨੇ ਸਾਂਝੀ ਕੀਤੀ ਆਪਣੀ ਮਰਹੂਮ ਮਾਂ ਦੇ ਨਾਲ ਬਿਤਾਏ ਹੋਏ ਪਲਾਂ ਦੀ ਇੱਕ ਪਿਆਰੀ ਜਿਹੀ ਵੀਡੀਓ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਮਾਂ-ਪੁੱਤ ਦਾ ਇਹ ਵੀਡੀਓ

Reported by: PTC Punjabi Desk | Edited by: Lajwinder kaur  |  July 20th 2021 02:53 PM |  Updated: July 20th 2021 02:53 PM

ਗੈਰੀ ਸੰਧੂ ਨੇ ਸਾਂਝੀ ਕੀਤੀ ਆਪਣੀ ਮਰਹੂਮ ਮਾਂ ਦੇ ਨਾਲ ਬਿਤਾਏ ਹੋਏ ਪਲਾਂ ਦੀ ਇੱਕ ਪਿਆਰੀ ਜਿਹੀ ਵੀਡੀਓ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਮਾਂ-ਪੁੱਤ ਦਾ ਇਹ ਵੀਡੀਓ

ਪੰਜਾਬੀ ਗਾਇਕ ਗੈਰੀ ਸੰਧੂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਇਸ ਵਾਰ ਉਹ ਆਪਣੀ ਮਰਹੂਮ ਮਾਂ ਨੂੰ ਯਾਦ ਕਰਦੇ ਹੋਏ ਇੱਕ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ। ਹਰ ਬੱਚੇ ਦਾ ਆਪਣੀ ਮਾਂ ਦੇ ਨਾਲ ਖਾਸ ਲਗਾਅ ਹੁੰਦਾ ਹੈ। ਇਨਸਾਨ ਜਿੰਨਾ ਮਰਜ਼ੀ ਵੱਡਾ ਹੋ ਜਾਵੇ ਪਰ ਮਾਂ ਲਈ ਹਮੇਸ਼ਾ ਬੱਚਾ ਹੀ ਰਹਿੰਦਾ ਹੈ। ਗੈਰੀ ਸੰਧੂ ਦਾ ਵੀ ਆਪਣੀ ਮਾਂ ਨਾਲ ਬਹੁਤ ਪਿਆਰ ਸੀ।

garry sandhu Image Source: Instagram

ਹੋਰ ਪੜ੍ਹੋ : ਦਿਸ਼ਾ ਪਰਮਾਰ ਵਿਆਹ ਦਾ ਜਸ਼ਨ ਮਨਾਉਣ ਤੋਂ ਬਾਅਦ ਪਹੁੰਚੀ ਆਪਣੇ ਸਹੁਰੇ ਘਰ, ਸੱਸ ਨੇ ਇਸ ਤਰ੍ਹਾਂ ਕਰਵਾਇਆ ‘ਗ੍ਰਹਿ ਪ੍ਰਵੇਸ਼’, ਵੀਡੀਓ ‘ਚ ਖੂਬ ਮਸਤੀ ਕਰਦੀ ਆਈ ਨਜ਼ਰ

ਹੋਰ ਪੜ੍ਹੋ :  ਹਰਦੀਪ ਗਰੇਵਾਲ ਦੀ ਫ਼ਿਲਮ ‘ਤੁਣਕਾ-ਤੁਣਕਾ’ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਹੁਣ ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

inside image of garry sandhu shared cute video with his mother Image Source: Instagram

ਇਸ ਵੀਡੀਓ ‘ਚ ਦੇਖ ਸਕਦੇ ਹੋ ਉਹ ਆਪਣੀ ਮਾਂ ਦੇ ਨਾਲ ਏਅਰਪੋਰਟ ਉੱਤੇ ਬੈਠੇ ਹੋਏ ਨੇ। ਉਹ ਆਪਣੀ ਮਾਂ ਦੇ ਨਾਲ ਸਨੈਪਚੈਟ ਦੇ ਜਾਨਵਾਰਾਂ ਵਾਲੇ ਫਨੀ ਫਿਲਟਰ ਲਗਾ ਕੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ਚ ਦੇਖ ਸਕਦੇ ਹੋ ਕਿਵੇਂ ਗੈਰੀ ਸੰਧੂ ਦੀ ਮਾਂ ਪਹਿਲਾ ਮੋਬਾਇਲ ਫੋਨ ਦੇ ਕੈਮਰੇ ਚ ਦੇਖ ਰਹੀ ਹੈ ਪਰ ਜਦੋਂ ਇਹ ਫਿਲਟਰ ਦੇਖਦੀ ਹੈ ਤਾਂ ਆਪਣੇ ਪੁੱਤ ਨੂੰ ਮਜ਼ਾਕ ‘ਚ ਥੱਪੜ ਮਾਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਮਾਂ-ਪੁੱਤ ਦਾ ਇਹ ਪਿਆਰਾ ਜਿਹਾ ਅੰਦਾਜ਼ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ।

punjabi Singer garry sandhu shared unseen video of his late mother and rombo Image Source: Instagram

ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਹ ‘Good luck’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਵੀ ਕੰਮ ਕਰ ਰਹੇ ਨੇ। ਅਖੀਰਲੀ ਵਾਰ ਉਹ ‘ਚੱਲ ਮੇਰੇ ਪੁੱਤ-2’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network