ਜਦੋਂ ਗੈਰੀ ਸੰਧੂ ਨੇ ਗਾਇਕੀ ਦੇ ਨਾਲ ਬੰਨੇ ਰੰਗ ਤਾਂ ਜਿੰਮ ‘ਚ ਵੀ ਪਏ ਭੰਗੜੇ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  March 29th 2019 02:59 PM |  Updated: March 29th 2019 03:08 PM

ਜਦੋਂ ਗੈਰੀ ਸੰਧੂ ਨੇ ਗਾਇਕੀ ਦੇ ਨਾਲ ਬੰਨੇ ਰੰਗ ਤਾਂ ਜਿੰਮ ‘ਚ ਵੀ ਪਏ ਭੰਗੜੇ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਬੇਬਾਕ ਅੰਦਾਜ਼ ਵਾਲੇ ਗਾਇਕ ਗੈਰੀ ਸੰਧੂ ਜਿਹਨਾਂ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੋਈ ਹੈ। ਗੈਰੀ ਸੰਧੂ ਜਿਹੜੇ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘I Like Positive People Around Me With Positive Vibes. Makes Me Feel Good!’

View this post on Instagram

 

I Like Positive People Around Me With Positive Vibes. Makes Me Feel Good!

A post shared by Garry Sandhu (@officialgarrysandhu) on

ਹੋਰ ਵੇਖੋ:ਬਾਦਸ਼ਾਹ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਉਹ ਕਿਉਂ ਨਹੀਂ ਕਰਦੇ ਡਾਂਸ

ਵੀਡੀਓ ‘ਚ ਨਜ਼ਰ ਆ ਰਿਹਾ ਹੈ, ਗੈਰੀ ਸੰਧੂ ਜਿਹੜੇ ਜਿੰਮ ‘ਚ ਦਿਖਾਈ ਦੇ ਰਹੇ ਹਨ। ਜਿੰਮ 'ਚ ਉਹਨਾਂ ਦਾ ਗੀਤ ‘ਹੌਲੀ ਹੌਲੀ ਗਿੱਧੇ ਵਿੱਚ ਨੱਚ ਪਤਲੋ’ ਚੱਲ ਰਿਹਾ ਹੈ। ਗੈਰੀ ਸੰਧੂ ਆਪ ਵੀ ਇਸ ਗੀਤ ਨੂੰ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖ ਸਕਦੇ ਹੋ ਜਿੰਮ 'ਚ ਕਸਰਤ ਕਰਨ ਵਾਲੇ ਮੁੰਡੇ ਕੁੜੀਆਂ ਗੈਰੀ ਦੇ ਇਸ ਗੀਤ ਉੱਤੇ ਜੰਮ ਕੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਗੈਰੀ ਇਸ ਵੀਡੀਓ 'ਚ ਪੂਰਾ ਇੰਨਜੁਆਏ ਕਰਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਵੱਲੋਂ ਇਸ ਵੀਡੀਓ ਨੂੰ ਰੱਜ ਕੇ ਪਿਆਰ ਮਿਲ ਰਿਹਾ ਹੈ ਹੁਣ ਤੱਕ ਕਈ ਕਾਮੈਂਟਸ ਅਤੇ ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network