ਪਰਮੀਸ਼ ਵਰਮਾ ਅਤੇ ਸ਼ੈਰੀ ਮਾਨ ਦੇ ਵਿਵਾਦ ’ਤੇ ਗੈਰੀ ਸੰਧੂ ਨੇ ਕੀਤਾ ਇਸ ਤਰ੍ਹਾਂ ਦਾ ਕਮੈਂਟ, ਵੀਡੀਓ ਹੋ ਗਈ ਵਾਇਰਲ

Reported by: PTC Punjabi Desk | Edited by: Rupinder Kaler  |  October 26th 2021 12:36 PM |  Updated: October 26th 2021 12:36 PM

ਪਰਮੀਸ਼ ਵਰਮਾ ਅਤੇ ਸ਼ੈਰੀ ਮਾਨ ਦੇ ਵਿਵਾਦ ’ਤੇ ਗੈਰੀ ਸੰਧੂ ਨੇ ਕੀਤਾ ਇਸ ਤਰ੍ਹਾਂ ਦਾ ਕਮੈਂਟ, ਵੀਡੀਓ ਹੋ ਗਈ ਵਾਇਰਲ

ਪਰਮੀਸ਼ ਵਰਮਾ ਅਤੇ ਸ਼ੈਰੀ ਮਾਨ (Sharry Maan)  ਦੇ ਚੱਲ ਰਹੇ ਵਿਵਾਦ ਤੇ ਪੰਜਾਬੀ ਇੰਡਸਟਰੀ ਦੇ ਹੋਰ ਸਿਤਾਰਿਆਂ ਦਾ ਵੀ ਪ੍ਰਤੀਕਰਮ ਦੇਖਣ ਨੂੰ ਮਿਲ ਰਿਹਾ ਹੈ । ਪ੍ਰਿੰਸ ਨਰੂਲਾ (Prince Narula) ਤੋਂ ਬਾਅਦ ਗਾਇਕ ਗੈਰੀ ਸੰਧੂ ਨੇ ਵੀ ਇਸ ਮੁੱਦੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਗੈਰੀ ਮਖੌਲੀਆ ਜਿਹੜਾ ਬੰਦਾ ਹੈ ਇਸ ਲਈ ਉਸ ਨੇ ਇਸ ਮੁੱਦੇ ’ਤੇ ਉਸੇ ਤਰ੍ਹਾਂ ਦਾ ਪ੍ਰਤੀਕਰਮ ਦਿੱਤਾ ਹੈ । ਇਸ ਮੁੱਦੇ ਤੇ ਜਿੱਥੇ ਪ੍ਰਿੰਸ ਨਰੂਲਾ ਨੇ ਪਰਮੀਸ਼ ਵਰਮਾ ਦੀ ਹਿਮਾਇਤ ਕੀਤੀ ਹੈ ਉੱਥੇ ਗੈਰੀ ਨੇ ਇਸ ਮੁੱਦੇ ਨੂੰ ਹਾਸੇ ਵਿੱਚ ਟਾਲ ਦਿੱਤਾ ਹੈ । ਇਸ ਮੁੱਦੇ ਨੂੰ ਲੈ ਕੇ ਗੈਰੀ (Garry Sandhu)  ਨੇ ਆਪਣੇ ਸਨੈਪਚੇਟ ਤੇ ਇੱਕ ਵੀਡੀਓ ਸਾਂਝੀ ਕੀਤੀ ਸੀ ।

happy birthday sharry maan-min Pic Courtesy: Instagram

ਹੋਰ ਪੜ੍ਹੋ :

ਅੰਬਰਦੀਪ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਜੇ ਜੱਟ ਵਿਗੜ ਗਿਆ’ ਇਸ ਦਿਨ ਹੋਵੇਗੀ ਰਿਲੀਜ਼

Pic Courtesy: Instagram

ਟਿਕ ਟੋਕ ਦੀ ਇਹ ਵੀਡੀਓ ਪਰਮੀਸ਼ (Parmish Verma) ਦੇ ਗਾਣੇ 'ਗਾਲ ਨੀ ਕੱਢਣੀ' ਨਾਲ ਸ਼ੁਰੂ ਹੁੰਦੀ ਹੈ ਪਰ ਇਸ ਦੇ ਨਾਲ ਹੀ ਸ਼ੈਰੀ ਮਾਨ (Sharry Maan)   ਦੀ ਉਸ ਵੀਡੀਓ ਨੂੰ ਜੋੜਿਆ ਗਿਆ ਹੈ ਜਿਸ ਵਿੱਚ ਸ਼ੈਰੀ (Sharry Maan)   ਪਰਮੀਸ਼ ਨੂੰ ਗਾਲਾਂ ਕੱਢ ਰਿਹਾ ਹੈ’ । ਗੈਰੀ (Garry Sandhu) ਅਤੇ ਉਸ ਦੇ ਦੋਸਤ ਵੀਡੀਓ ਨੂੰ ਦੇਖਕੇ ਹੱਸਦੇ ਹਨ ਤੇ ਇਸ ਵੀਡੀਓ ਤੇ ਆਪਣਾ ਪ੍ਰਤੀਕਰਮ ਦਿੰਦੇ ਹਨ । ਗੈਰੀ ਇਸ ਮੁੱਦੇ ਤੇ ਕਹਿੰਦਾ ਹੈ ਸ਼ੈਰੀ (Sharry Maan)   ਇਹ ਗੱਲ ਗਲਤ ਸੀ ਇਸ ਦੇ ਨਾਲ ਗੈਰੀ ਸੰਧੂ ਨੇ ਕਿਹਾ, " ਸ਼ੈਰੀ ਨੂੰ ਪਰਮੀਸ਼ ਨਾਲ ਜਨਤਕ ਤੌਰ 'ਤੇ ਇਸ ਤਰ੍ਹਾਂ ਦੁਰਵਿਵਹਾਰ ਨਹੀਂ ਕਰਨਾ ਚਾਹੀਦਾ ਸੀ।

 

View this post on Instagram

 

A post shared by Kiddaan Team (@kiddaan.team)

" ਤੁਹਾਨੂੰ ਦੱਸ ਦਿੰਦੇ ਹਾਂ ਕਿ ਪਰਮੀਸ਼ ਵਰਮਾ ਦੇ ਵਿਆਹ ਵਿੱਚ ਸ਼ੈਰੀ ਮਾਨ ਵੀ ਪਹੁੰਚੇ ਸਨ, ਪਰ ਸ਼ੈਰੀ ਇਸ ਵਿਆਹ ਵਿੱਚੋਂ ਨਰਾਜ਼ ਹੋ ਕੇ ਇਸ ਲਈ ਵਾਪਸ ਆ ਗਏ ਸਨ ਕਿਉਂਕਿ ਪਰਮੀਸ਼ ਵਰਮਾ ਨੇ ਵਿਆਹ ਵਿੱਚ ਸ਼ੈਰੀ ਦੀ ਆਉਭਗਤ ਨਹੀਂ ਸੀ ਕੀਤੀ । ਸ਼ੈਰੀ (Sharry Maan)   ਦੀ ਨਰਾਜ਼ਗੀ ਦਾ ਇੱਕ ਹੋਰ ਕਾਰਨ, ਇਹ ਸੀ ਕਿ ਉਹਨਾਂ ਦਾ ਮੋਬਾਈਲ ਫੋਨ ਸਕਿਓਰਿਟੀ ਗਾਰਡ ਨੇ ਬਾਹਰ ਹੀ ਰੱਖਵਾ ਲਿਆ ਸੀ । ਇਸ ਸਭ ਤੋਂ ਸ਼ੈਰੀ ਪਰਮੀਸ਼ ਤੋਂ ਏਨੇਂ ਨਰਾਜ਼ ਹੋਏ ਕਿ ਉਹਨਾਂ ਨੇ ਲਾਈਵ ਹੋ ਕੇ ਪਰਮੀਸ਼ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਸਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network