ਜਾਣੋ ਗੈਰੀ ਸੰਧੂ ਨੇ ਆਪਣੇ ਕੰਠ 'ਤੇ ਆਖਿਰ ਕਿਸ ਦੇ ਨਾਮ ਦਾ ਬਣਵਾਇਆ ਹੈ ਟੈਟੂ

Reported by: PTC Punjabi Desk | Edited by: Aaseen Khan  |  July 31st 2019 05:54 PM |  Updated: July 31st 2019 05:54 PM

ਜਾਣੋ ਗੈਰੀ ਸੰਧੂ ਨੇ ਆਪਣੇ ਕੰਠ 'ਤੇ ਆਖਿਰ ਕਿਸ ਦੇ ਨਾਮ ਦਾ ਬਣਵਾਇਆ ਹੈ ਟੈਟੂ

ਪੰਜਾਬੀ ਇੰਡਸਟਰੀ ਦੇ ਸਟਾਰਸ ਅਕਸਰ ਹੀ ਕੋਈ ਨਾ ਕੋਈ ਟੈਟੂ ਆਪਣੇ ਸ਼ਰੀਰ 'ਤੇ ਬਣਵਾਉਂਦੇ ਰਹਿੰਦੇ ਹਨ। ਅਜਿਹੀ ਹੀ ਤਸਵੀਰ ਗਾਇਕ ਤੇ ਗੀਤਕਾਰ ਗੈਰੀ ਸੰਧੂ ਸ਼ੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ 'ਚ ਉਹਨਾਂ ਦੀ ਗਰਦਨ 'ਤੇ ਦੋ ਨਾਮ ਲਿਖੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਇਹ ਨਾਮ ਉਹਨਾਂ ਦੇ ਹੀ ਨਹੀਂ ਬਲਕਿ ਹਰ ਕਿਸੇ ਦੀ ਜ਼ਿੰਦਗੀ 'ਚ ਸਭ ਤੋਂ ਵੱਧ ਅਹਿਮੀਅਤ ਰੱਖਦੇ ਇਨਸਾਨ ਮਾਤਾ ਪਿਤਾ ਦੇ ਹਨ। ਗੈਰੀ ਸੰਧੂ ਨੇ ਆਪਣੇ ਮਾਤਾ ਪਿਤਾ ਦੇ ਇਹ ਨਾਮ ਗਾਇਕ ਲਈ ਸਭ ਤੋਂ ਮਹੱਤਵਪੂਰਨ ਅੰਗ ਕੰਠ 'ਤੇ ਲਿਖਵਾਏ ਹਨ।

ਉਹਨਾਂ ਦੀ ਗਰਦਨ 'ਤੇ ਇੱਕ ਪਾਸੇ ਪਿਤਾ ਦਾ ਨਾਮ ਸੋਹਣ ਸਿੰਘ ਲਿਖਿਆ ਹੈ ਅਤੇ ਦੂਜੇ ਪਾਸੇ ਮਾਤਾ ਅਵਤਾਰ ਕੌਰ ਦੇ ਨਾਮ ਦਾ ਟੈਟੂ ਖੁਦਵਾਇਆ ਹੈ।ਆਪਣੇ ਗਾਣਿਆਂ ਅਤੇ ਜੈਸਮੀਨ ਸੈਂਡਲਾਸ ਨਾਲ ਆਪਣੇ ਰਿਸ਼ਤਿਆਂ ਦੇ ਚਲਦੇ ਅਕਸਰ ਚਰਚਾ 'ਚ ਰਹਿਣ ਵਾਲੇ ਗੈਰੀ ਸੰਧੂ ਦਾ ਆਪਣੇ ਮਾਪਿਆਂ ਲਈ ਇਹ ਪਿਆਰ ਤਰੀਫ਼ ਦੇ ਕਾਬਿਲ ਹੈ।

ਹੋਰ ਵੇਖੋ : ਧਰਤੀ ਨੂੰ ਬਚਾਉਣ ਲਈ ਅਜਿਹੀ ਸੇਵਾ ਨਿਭਾ ਰਹੇ ਹਨ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ

 

View this post on Instagram

 

A post shared by Garry Sandhu (@officialgarrysandhu) on

ਗੈਰੀ ਸੰਧੂ ਆਪਣੇ ਗਾਇਕੀ ਦੇ ਇਸ ਸ਼ਾਨਦਾਰ ਸਫ਼ਰ 'ਚ ਕਈ ਹਿੱਟ ਗੀਤ ਦੇ ਚੁੱਕੇ ਹਨ ਜਿੰਨ੍ਹਾਂ 'ਚ ਦੁਆਬੇ ਵਾਲਾ, ਲੱਡੂ, ਟੇਕ ਆਫ਼, ਰੱਬ ਜਾਣੇ, ਵਰਗੇ ਕਈ ਗੀਤ ਸ਼ਾਮਿਲ ਹਨ। ਉਹ ਬਾਲੀਵੁੱਡ 'ਚ ਵੀ ਇਸ ਸਾਲ ਗੀਤ ਹੌਲੀ ਹੌਲੀ ਨਾਲ ਡੈਬਿਊ ਕਰ ਚੁੱਕੇ ਹਨ। ਗੀਤਾਂ ਤੋਂ ਇਲਾਵਾ ਗੈਰੀ ਸੰਧੂ ਜੈਜ਼ੀ ਬੀ ਨਾਲ ਆਈ ਪੰਜਾਬੀ ਫ਼ਿਲਮ ਰੋਮੀਓ ਰਾਂਝਾ 'ਚ ਮੁੱਖ ਭੂਮਿਕਾ ਵੀ ਨਿਭਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network