ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਗੈਰੀ ਸੰਧੂ, ਦੱਸਿਆ ‘ਹੁਣ ਕੋਈ ਨਹੀਂ ਪੁੱਛਦਾ ਰੋਟੀ ਖਾਧੀ ਕਿ ਨਹੀਂ’
ਮਾਂ ਵਰਗਾ ਘਣ ਛਾਵਾਂ ਬੂਟਾ, ਮੈਨੂੰ ਕਿੱਧਰੇ ਨਜ਼ਰ ਨਾ ਆਵੇ ਲੈ ਕੇ ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ । ਸੱਚ ਹੀ ਹੈ ਮਾਂ ਹੈ ਜੋ ਐਨੇ ਦੁੱਖ-ਤਕਲੀਫਾਂ ਝੱਲਦੀ ਹੈ ਤੇ ਬੱਚਿਆਂ ਦੀ ਪਰਵਰਿਸ਼ ਕਰਦੀ ਹੈ ਉਸ ਨੂੰ ਆਪਣੀ ਫਿਕਰ ਨਹੀ ਹੁੰਦੀ ਬੱਸ ਉਹ ਆਪਣੇ ਬੱਚਿਆਂ ਨੂੰ ਖੁਸ਼ ਵੇਖਣਾ ਚਾਹੁੰਦੀ ਹੈ ਜਿਸ ਵਿਅਕਤੀ ਦੀ ਮਾਂ ਇਸ ਦੁਨੀਆਂ ਤੋਂ ਚਲੀ ਜਾਵੇ ਤਾਂ ਉਸ ਤੋਂ ਬਿਨਾਂ ਬੱਚਿਆਂ ਦਾ ਕੀ ਹਾਲ ਹੁੰਦਾ ਹੈ।
ਇਸ ਗੱਲ ਨੂੰ ਉਹ ਵਿਅਕਤੀ ਭਲੀ ਭਾਂਤੀ ਸਮਝ ਸਕਦਾ ਹੈ ਜਿਸਦੀ ਮਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੀ ਹੋਵੇ ਮਾਂ ਦੀ ਕਹੀਆਂ ਗੱਲਾਂ ਤੇ ਮਾਂ ਦੇ ਕੀਤੇ ਲਾਡ-ਪਿਆਰ ਦੀਆਂ ਗੱਲਾਂ ਨੂੰ ਕੋਈ ਦਿਲੋ ਨਹੀਂ ਭੁਲਾ ਸਕਦਾ ਮਾਂ ਦਾ ਬੱਚੇ ਦਾ ਪੈਰ ਪੈਰ ‘ਤੇ ਖਿਆਲ ਰੱਖਣਾ ਜਦ ਤੱਕ ਬੱਚਾ ਘਰ ਨਾ ਆ ਜਾਵੇ ਤਾਂ ਕਿਵੇਂ ਬੱਚੇ ਲਈ ਮਾਂ ਔਸੀਆਂ ਪਾਉਂਦੀ ਏ ਤੇ ਜਦੋਂ ਬੱਚਾ ਉਹਦੇ ਕੋਲ ਆ ਜਾਂਦਾ ਹੈ ਤਾਂ ਉਸਦੇ ਸੀਨੇ ਠੰਡ ਪੈ ਜਾਂਦੀ ਹੈ।
ਹੋਰ ਪੜ੍ਹੋ : ਮਰਹੂਮ ਅਦਾਕਾਰਾ ਸਮਿਤਾ ਪਾਟਿਲ ਦੀ ਇਸ ਫ਼ਿਲਮ ਲਈ ਕਿਸਾਨਾਂ ਨੇ ਆਪਣੀ ਕਮਾਈ ਚੋਂ ਦਿੱਤੇ ਸਨ ਪੈਸੇ, ਜਾਣੋ ਪੂਰੀ ਕਹਾਣੀ
ਉਸ ਮਾਂ ਨੂੰ ਆਪਣੀ ਬਿਮਾਰੀ ਜਾਂ ਇਲਾਜ ਦੀ ਫਿਕਰ ਨਹੀਂ ਹੁੰਦੀ ਉਹ ਤਾਂ ਹਮੇਸ਼ਾ ਆਪਣੇ ਬੱਚਿਆਂ ਨੂੰ ਖੁਸ਼ ਵੇਖ ਕੇ ਹੀ ਉਸਦੇ ਸਾਰੇ ਦੁੱਖ ਕੱਟ ਜਾਂਦੇ ਹਨ ਉਹ ਆਪਣੇ ਦੁੱਖ-ਤਕਲੀਫਾਂ ਆਪਣੇ ਬੱਚਿਆਂ ਨੂੰ ਜਾਹਿਰ ਵੀ ਨਹੀਂ ਹੋਣ ਦਿੰਦੀ ।
ਪੰਜਾਬੀ ਗਾਇਕ ਗੈਰੀ ਸੰਧੂ ਵੀ ਹਮੇਸ਼ਾ ਆਪਣੀ ਮਾਂ ਨੂੰ ਯਾਦ ਕਰਦ ਰਹਿੰਦੇ ਹਨ ਉਹ ਆਪਣੀ ਗਾਇਕੀ ਰਾਹੀ ਦੱਸ ਰਹੇ ਹਨ ਕਿ ਕਿਵੇਂ ਉਹਨਾਂ ਦੀ ਮਾਂ ਛੋਟੇ ਹੁੰਦੇ ੳਹਨਾਂ ਨੂੰ ਬੜੇ ਚਾਵਾਂ ਤੇ ਮਲਾਰਾ ਨਾਲ ਜਗਾਉਂਦੇ ਸਨ ਤੇ ਕਿਵੇਂ ਮੇਰੇ ਖਾਣ-ਪੀਣ ਦਾ ਧਿਆਨ ਰੱਖਦੇ ਸਨ। ਹੁਣ ਮਾਂ ਦੇ ਜਾਣ ਤੋਂ ਬਾਅਦ ਕੋਈ ਉਹਨਾਂ ਨੂੰ ਰੋਟੀ ਤੱਕ ਨਹੀਂ ਪੁੱਛਦਾ ਤੇ ਉਹ ਗੀਤ ਰਾਹੀ ਆਪਣੀਆਂ ਭਾਵਨਾਵਾਂ ਨੂੰ ਦੱਸ ਰਹੇ ਹਨ ਕਿ ਅੱਜ ਵੀ ਚੇਤਾ ਆਉਂਦਾ ਮਾਂ ਤੇਰੇ ਪਿਆਰ ਦਾ ।
View this post on Instagram