ਗੈਰੀ ਸੰਧੂ ਕਰਨਾ ਚਾਹੁੰਦੇ ਹਨ ਪਿਆਰ ਦੀਆਂ ਗੱਲਾਂ, ਕਿਸ ਨਾਲ ਦੇਖੋ ਵੀਡਿਓ 'ਚ
ਪੰਜਾਬੀ ਗਾਇਕ ਅਤੇ ਐਕਟਰ ਜ਼ਿਆਦਾਤਰ ਮੀਡੀਆ ਨੂੰ ਆਪਣੀ ਪਰਸਨਲ ਲਾਈਫ ਤੋਂ ਦੂਰ ਹੀ ਰੱਖਦੇ ਹਨ ।ਬਾਲੀਵੁੱਡ ਦੇ ਮੁਕਾਬਲੇ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਤੇ ਗਾਇਕ ਆਪਣੀ ਨਿੱਜੀ ਜ਼ਿੰਦਗੀ ਨੂੰ ਲੋਕਾਂ ਨਾਲ ਸ਼ੇਅਰ ਨਹੀਂ ਕਰਦੇ ।ਇਸ ਲਈ ਬਹੁਤ ਸਾਰੇ ਅਜਿਹੇ ਪੰਜਾਬੀ ਕਲਾਕਾਰ ਹਨ ਜਿਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਪਰ ਸੋਸ਼ਲ ਮੀਡੀਆ ਨੇ ਇਸ ਸਭ ਤੋਂ ਪਰਦਾ ਹਟਾ ਦਿੱਤਾ ਹੈ । ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਤਸਵੀਰਾਂ ਤੇ ਵੀਡਿਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਤੋਂ ਬਹੁਤ ਹੱਦ ਤੱਕ ਕਿਸੇ ਦੀ ਨਿੱਜੀ ਜ਼ਿੰਦਗੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ।
ਹੋਰ ਵੇਖੋ :ਆਰ ਨਾਨਕ,ਪਾਰ ਨਾਨਕ ਹਰ ਥਾਂ ਏਕ ਓਂਕਾਰ ਨਾਨਕ
Jasmine Sandlas and Garry Sandhu
ਅਜਿਹਾ ਹੀ ਇੱਕ ਵੀਡਿਓ ਗੈਰੀ ਸੰਧੂ ਨੇ ਸ਼ੇਅਰ ਕੀਤਾ ਹੈ ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਿਸੇ ਨੂੰ ਮਿਸ ਕਰ ਰਹੇ ਹਨ । ਗੈਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਜੋ ਵੀਡਿਓ ਸ਼ੇਅਰ ਕੀਤਾ ਹੈ ਉਸ ਵਿੱਚ ਉਹ ਆਪਣੇ ਹੀ ਗਾਣੇ ਨੂੰ ਗੁਣਗੁਣਾਉਂਦੇ ਹੋਏ ਨਜ਼ਰ ਆ ਰਹੇ ਹਨ । 'ਚੰਨ ਦੀ ਚਾਂਦਨੀ ਥੱਲੇ ਬਹਿ ਕੇ ਦੋ ਗੱਲਾਂ ਕਰੀਏ ਪਿਆਰ ਦੀਆਂ' ਗਾਣੇ ਦੇ ਇਹਨਾਂ ਬੋਲਾਂ ਤੋਂ ਲਗਦਾ ਹੈ ਕਿ ਗੈਰੀ ਜ਼ਰੂਰ ਕਿਸੇ ਨੂੰ ਮਿਸ ਕਰ ਰਹੇ ਹਨ ਜਿਸ ਨਾਲ ਉਹ ਗੱਲਾਂ ਕਰਨਾ ਚਾਹੁੰਦੇ ਹਨ ।
ਹੋਰ ਵੇਖੋ :ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਗੀਤ ‘ਤੇ ਸੁਨੰਦਾ ਦੇ ਡਾਂਸ ਸਟੈੱਪ ,ਵੇਖੋ ਵੀਡਿਓ
https://www.instagram.com/p/Bprx_kLhHKj/
ਇਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ ਆਪਣੀ ਦੋਸਤੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹੇ ਹਨ ਜਿਸ ਤਰ੍ਹਾਂ ਦੇ ਐਕਸਪ੍ਰੈਸ਼ਨ ਉਹਨਾਂ ਦੇ ਇਸ ਗਾਣੇ ਵਿੱਚ ਨਜ਼ਰ ਆ ਰਹੇ ਹਨ ਉਸ ਤੋਂ ਲਗਦਾ ਹੈ ਕਿ ਉਹ ਜ਼ਰੂਰ ਕਿਸੇ ਨੂੰ ਮਿਸ ਕਰ ਰਹੇ ਹਨ ।