ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਦਾ ਦੂਜਾ ਗੀਤ 'ਜਬ ਸਈਆਂ' ਹੋਇਆ ਰਿਲੀਜ਼ , ਆਲਿਆ ਭੱਟ ਦਾ ਦਿਖਿਆ ਰੋਮਾਂਟਿਕ ਅੰਦਾਜ਼

Reported by: PTC Punjabi Desk | Edited by: Pushp Raj  |  February 15th 2022 03:52 PM |  Updated: February 15th 2022 03:53 PM

ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਦਾ ਦੂਜਾ ਗੀਤ 'ਜਬ ਸਈਆਂ' ਹੋਇਆ ਰਿਲੀਜ਼ , ਆਲਿਆ ਭੱਟ ਦਾ ਦਿਖਿਆ ਰੋਮਾਂਟਿਕ ਅੰਦਾਜ਼

ਆਲਿਆ ਭੱਟ ਸਟਾਰਰ ਫ਼ਿਲਮ ਗੰਗੂਬਾਈ ਕਾਠੀਆਵਾੜੀ ਦਾ ਦੂਜਾ ਗੀਤ ਜਬ ਸਈਆਂ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਇਸ 'ਚ ਆਲਿਆ ਦਾ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਇਸ ਗੀਤ ਵਿੱਚ ਆਲਿਆ ਦੇ ਨਾਲ ਅਦਾਕਾਰ ਤੇ ਡਾਂਸਰ ਸ਼ਾਨਤਨੂੰ ਵੀ ਵਿਖਾਈ ਦੇ ਰਹੇ ਹਨ।

image From instagram

ਇਸ ਗੀਤ ਵਿੱਚ ਗੰਗੂਬਾਈ ਦੀ ਉਦਾਸੀ ਤੇ ਮਨ ਦੀਆਂ ਭਾਵਨਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਗੀਤ ਵਿੱਚ ਆਲਿਆ ਭੱਟ (ਗੰਗੂਬਾਈ ਕਾਠਿਆਵਾੜੀ) ਦਾ ਰੋਲ ਨਿਭਾ ਰਹੀ ਹੈ। ਗੀਤ ਦੀ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅੱਖਾਂ ਵਿੱਚ ਕੱਜਲ ਦੀ ਮੋਟੀ ਧਾਰ, ਮੱਥੇ ਲਾਲ ਬਿੰਦੀ ਤੇ ਵਾਲਾਂ ਵਿੱਚ ਗਜ਼ਰਾ ਲਾ ਕੇ ਚਿੱਟੇ ਰੰਗ ਦੀ ਸਾੜੀ ਵਿੱਚ ਸਜੀ ਆਲਿਆ ਭੱਟ ਬਹੁਤ ਹੀ ਸੋਹਣੀ ਨਜ਼ਰ ਆ ਰਹੀ ਹੈ। ਗੀਤ ਦੇ ਵਿੱਚ ਉਸ ਦੇ ਨਾਲ ਮਸ਼ਹੂਰ ਅਦਾਕਾਰ ਸ਼ਾਨਤਨੂੰ ਰੋਮਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਵਿੱਚ ਆਲਿਆ ਬਹੁਤ ਹੀ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।

ਇਸ ਗੀਤ ਨੂੰ ਸੰਗੀਤ ਸੰਜੇ ਲੀਲਾ ਭੰਸਾਲੀ ਨੇ ਦਿੱਤਾ ਹੈ ਅਤੇ ਏ ਐਮ ਤੁਰਾਜ਼ ਨੇ ਇਸ ਗੀਤ ਦੇ ਬੋਲ ਲਿਖੇ ਹਨ। ਇਸ ਗੀਤ ਨੂੰ ਮਸ਼ਹੂਰ ਬਾਲੀਵੁੱਡ ਗਾਇਕਾ ਸ਼੍ਰੇਆ ਘੋਸ਼ਾਲ ਨੇ ਗਾਇਆ ਹੈ। ਇਸ ਗੀਤ ਨੂੰ ਸਾਰੇਗਾਮਾ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

image From instagram

ਹੋਰ ਪੜ੍ਹੋ : ਅਨੁਪਮ ਖੇਰ ਦੀ ਮਾਂ ਨੇ 'ਸ਼੍ਰੀਵੱਲੀ' ਗੀਤ 'ਤੇ ਕੀਤਾ ਜ਼ਬਰਦਸਤ ਡਾਂਸ, ਵਾਇਰਲ ਹੋ ਰਹੀ ਵੀਡੀਓ

ਸੰਜੇ ਲੀਲਾ ਭੰਸਾਲੀ ਨਿਰਦੇਸ਼ਿਤ ਫਿਲਮ ਗੰਗੂਬਾਈ ਕਾਠੀਆਵਾੜੀ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਇਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਲੱਗਾ। । ਇਸ ਵਿੱਚ ਆਲਿਆ ਦੇ ਨਾਲ-ਨਾਲ ਅਜੇ ਦੇਵਗਨ ਵੀ ਨਜ਼ਰ ਆਉਣਗੇ।ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣੀ ਨਾਰੀ ਸ਼ਕਤੀ 'ਤੇ ਅਧਾਰਿਤ ਇਹ ਫ਼ਿਲਮ 25 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।

image From Youtube song video jab sayiaan

ਇਸ ਗੀਤ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਆਲਿਆ ਦੇ ਗੰਗੂਬਾਈ ਦੇ ਕਿਰਦਾਰ ਨੂੰ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਨੇ ਵੀ ਆਲਿਆ ਦੀ ਜਮ ਕੇ ਤਾਰੀਫ ਕੀਤੀ। ਇਸ ਟ੍ਰੇਲਰ ਨੂੰ ਇੱਕ ਦਿਨ ਵਿੱਚ ਕਰੋੜਾਂ ਵਿਊਜ਼ ਮਿਲ ਚੁੱਕੇ ਹਨ। ਆਲਿਆ ਨੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network