Ganesh Chaturthi 2022: ਕਾਰਤਿਕ ਆਰੀਅਨ ਸਣੇ ਕਈ ਬਾਲੀਵੁੱਡ ਸੈਲੇਬਸ ਗਣਪਤੀ ਬੱਪਾ ਦੇ ਦਰਸ਼ਨਾਂ ਲਈ ਪਹੁੰਚੇ 'ਲਾਲਬਾਗਚਾ ਰਾਜਾ' ਪੰਡਾਲ

Reported by: PTC Punjabi Desk | Edited by: Pushp Raj  |  August 31st 2022 02:29 PM |  Updated: August 31st 2022 03:28 PM

Ganesh Chaturthi 2022: ਕਾਰਤਿਕ ਆਰੀਅਨ ਸਣੇ ਕਈ ਬਾਲੀਵੁੱਡ ਸੈਲੇਬਸ ਗਣਪਤੀ ਬੱਪਾ ਦੇ ਦਰਸ਼ਨਾਂ ਲਈ ਪਹੁੰਚੇ 'ਲਾਲਬਾਗਚਾ ਰਾਜਾ' ਪੰਡਾਲ

Kartik Aaryan at 'Lalbagcha Raja' pandal: ਅੱਜ ਦੇਸ਼ ਭਰ ਵਿੱਚ ਬੜੀ ਹੀ ਧੂਮਧਾਮ ਅਤੇ ਸ਼ਰਧਾ ਨਾਲ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ ਉੱਤੇ ਹਰ ਸਾਲ ਵਾਂਗ ਮੁੰਬਈ ਦੇ ਲਾਲਬਾਗ ਵਿਖੇ 'ਲਾਲਬਾਗਚਾ ਰਾਜਾ' ਪੰਡਾਲ ਸਜਾਇਆ ਗਿਆ ਹੈ। ਇਸ ਦੌਰਾਨ ਕਾਰਤਿਕ ਆਰੀਅਨ ਸਣੇ ਕਈ ਬਾਲੀਵੁੱਡ ਸੈਲੇਬਸ ਇਥੇ ਬੱਪਾ ਦੇ ਦਰਸ਼ਨ ਕਰਨ ਪਹੁੰਚੇ।

Image Source: Instagram

ਗਣੇਸ਼ ਚਤੁਰਥੀ ਦੇ ਖ਼ਾਸ ਮੌਕੇ ਉੱਤੇ ਕਾਰਤਿਕ ਆਰੀਅਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਗਣਪਤੀ ਬੱਪਾ ਦੇ ਦਰਸ਼ਨਾਂ ਲਈ 'ਲਾਲਬਾਗਚਾ ਰਾਜਾ' ਪੰਡਾਲ ਪਹੁੰਚੇ। ਕਾਰਤਿਕ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਕਾਰਤਿਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਗਣੇਸ਼ ਚਤੁਰਥੀ ਦੀ ਵਧਾਈ ਦਿੱਤੀ। ਇਨ੍ਹਾਂ ਤਸਵੀਰਾਂ ਦੇ ਨਾਲ ਕਾਰਤਿਕ ਨੇ ਆਪਣੀ ਪੋਸਟ ਵਿੱਚ ਲਿਖਿਆ, "anpati Bappa Morya !!! Blessed to get my first darshan of #LalBaugchaRaja ❤️Thank you bappa for making this a Life changing year ❤️

Aur hope karta hu aap aagey bhi meri saari mannate aise hi poori karte rahe ?? "

Image Source: Instagram

ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਾਰਤਿਕ ਹਲਕੇ ਪਿੰਕ ਰੰਗ ਦੇ ਖੂਬਸੂਰਤ ਕੁੜਤੇ ਪਜਾਮੇ ਵਿੱਚ ਨਜ਼ਰ ਆ ਰਹੇ ਹਨ। ਉਹ ਭਗਵਾਨ ਗਣੇਸ਼ ਦਾ ਅਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਹਨ। ਇਸ ਮਗਰੋਂ ਕਾਰਤਿਕ ਆਰੀਅਨ ਨੇ ਫੈਨਜ਼ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ।

ਕਾਰਤਿਕ ਆਰੀਅਨ ਤੋਂ ਇਲਾਵਾ ਕਈ ਬਾਲੀਵੁੱਡ ਤੇ ਟੀਵੀ ਜਗਤ ਦੇ ਸੈਲੇਬਸ ਵੀ ਲਾਲਬਾਗ ਵਿਖੇ ਗਣਪਤੀ ਬੱਪਾ ਦੇ ਦਰਸ਼ਨਾਂ ਲਈ ਇਥੇ ਪਹੁੰਚੇ। ਇਨ੍ਹਾਂ ਵਿੱਚ ਟੀਵੀ ਦੇ ਮਸ਼ਹੂਰ ਸੈਲੇਬਸ ਗੁਰਮੀਤ ਚੌਧਰੀ ਅਤੇ ਦੇਬੀਨਾ ਬੋਨਰਜੀ, ਈਸ਼ਾ ਕੋਪੀਕਰ, ਮਸ਼ਹੂਰ ਟੀਵੀ ਹੋਸਟ ਅਰਜੁਨ ਬਿਜਲਾਨੀ ਨੂੰ ਵੀ ਸਪਾਟ ਕੀਤਾ ਗਿਆ।

Image Source: Instagram

ਹੋਰ ਪੜ੍ਹੋ: ਕ੍ਰਿਕਟਰ ਡੇਵਿਡ ਵਾਰਨਰ ਨੇ ਖੂਬਸੂਰਤ ਤਸਵੀਰ ਸ਼ੇਅਰ ਕਰ ਫੈਨਜ਼ ਨੂੰ ਦਿੱਤੀ ਗਣੇਸ਼ ਚਤੁਰਥੀ ਦੀ ਵਧਾਈ

ਕਾਰਤਿਕ ਦੇ ਫੈਨਜ਼ ਅਦਾਕਾਰ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਨੂੰ ਗਣੇਸ਼ ਚਤੁਰਥੀ ਦੀ ਵਧਾਈ ਦੇ ਰਹੇ ਹਨ। ਇਹ ਸਾਲ ਕਾਰਤਿਕ ਲਈ ਜ਼ਿੰਦਗੀ ਨੂੰ ਬਦਲਣ ਵਾਲਾ ਰਿਹਾ ਹੈ। ਉਨ੍ਹਾਂ ਦੀ ਫਿਲਮ 'ਭੂਲ ਭੁਲਈਆ 2' ਸੁਪਰਹਿੱਟ ਰਹੀ ਹੈ।ਇਸ ਫਿਲਮ ਤੋਂ ਬਾਅਦ ਉਨ੍ਹਾਂ ਦੇ ਕੋਲ ਕਈ ਪ੍ਰੋਜੈਕਟਸ ਹਨ। ਇਨ੍ਹੀਂ ਦਿਨੀਂ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।

 

View this post on Instagram

 

A post shared by KARTIK AARYAN (@kartikaaryan)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network