1989 'ਚ ਆਈ ਇਸ ਫਿਲਮ ਦੇ ਗੀਤ ਦਾ  ਨੇਹਾ ਕੱਕੜ ਨੇ ਕੱਢਿਆ ਨਵਾਂ ਵਰਜਨ ,ਵੇਖੋ ਵੀਡਿਓ 

Reported by: PTC Punjabi Desk | Edited by: Shaminder  |  December 15th 2018 05:20 PM |  Updated: December 15th 2018 05:20 PM

1989 'ਚ ਆਈ ਇਸ ਫਿਲਮ ਦੇ ਗੀਤ ਦਾ  ਨੇਹਾ ਕੱਕੜ ਨੇ ਕੱਢਿਆ ਨਵਾਂ ਵਰਜਨ ,ਵੇਖੋ ਵੀਡਿਓ 

ਨੇਹਾ ਕੱਕੜ ਵੱਲੋਂ ਗਾਏ ਗਏ ਗੀਤ 'ਗਲੀ ਗਲੀ ਮੇਂ' ਦਾ ਨਵਾਂ ਵਰਜਨ ਆ ਚੁੱਕਿਆ ਹੈ । ਨੇਹਾ ਕੱਕੜ ਵੱਲੋਂ ਗਾਏ ਇਸ ਗੀਤ ਦੇ ਬੋਲ ਰਸ਼ਮੀ ਵਿਰਾਗ ਨੇ ਲਿਖੇ ਜਦਕਿ ਇਸ ਗੀਤ ਦੇ ਅਸਲੀ ਬੋਲ ਅਨੰਦ ਬਖਸ਼ੀ ਨੇ ਲਿਖੇ ਸਨ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਤਨਿਸ਼ਕ ਬਾਗਚੀ ਨੇ । ਇਹ ਗੀਤ ਹਿੰਦੀ ਫਿਲਮ ਤ੍ਰਿਦੇਵ 'ਚ ਗਾਇਆ ਗਿਆ ਸੀ ।ਇਸ ਗੀਤ ਨੂੰ ਜੈਕੀ ਸ਼ਰਾਫ ਅਤੇ ਸੰਗੀਤਾ ਬਿਜਲਾਨੀ 'ਤੇ ਫਿਲਮਾਇਆ ਗਿਆ ਸੀ ।

ਹੋਰ ਵੇਖੋ  : ਨੇਹਾ ਕੱਕੜ ਦਾ ਕਿਸ ਸ਼ਖਸ ਨੇ ਤੋੜਿਆ ਦਿਲ ,ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕੱਢਿਆ ਦਿਲ ਦਾ ਗੁਬਾਰ

https://www.instagram.com/p/BrZxb_QH2j0/

ਇਸ ਫਿਲਮ ਦੇ ਉਸ ਸਮੇਂ ਸਾਰੇ ਹੀ ਗੀਤ ਹਿੱਟ ਰਹੇ ਸਨ ਅਤੇ ਫਿਲਮ 'ਚ ਮੁਖ ਭੂਮਿਕਾਵਾਂ 'ਚ ਨਸੀਰੂਦੀਨ ਸ਼ਾਹ ,ਜੈਕੀ ਸ਼ਰਾਫ ,ਸਨੀ ਦਿਓਲ ,ਮਾਧੁਰੀ ਦੀਕਸ਼ਿਤ ਸੰਗੀਤਾ ਬਿਜਲਾਨੀ ਸਨ ਅਤੇ ਮਿਊਜ਼ਿਕ ਡਾਇਰੈਕਟਰ ਸਨ ਕਲਿਆਣ ਜੀ ਅਨੰਦ ਜੀ ।

ਨੇਹਾ ਕੱਕੜ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਉਸ ਪੁਰਾਣੇ ਗੀਤ ਦੇ ਮੁਕਾਬਲੇ ਕਿੰਨਾ ਪਿਆਰ ਮਿਲਦਾ ਹੈ ਇਹ ਵੇਖਣਾ ਹੋਵੇਗਾ । ਪਰ ਫਿਲਹਾਲ ਨੇਹਾ ਕੱਕੜ ਆਪਣੇ ਇਸ ਨਵੇਂ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਗੀਤ ਦਾ  ਇੱਕ ਵੀਡਿਓ ਸਾਂਝਾ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network