ਗਗਨ ਕੋਕਰੀ ਦੀ ਪਿੰਡ ਦੀ ਪੰਚਾਇਤ ਨੇ ਕਿਸਾਨ ਅੰਦੋਲਨ ਲਈ ਕੀਤਾ ਵੱਡਾ ਐਲਾਨ, ਕਿਸਾਨ ਆਗੂ ਟਿਕੈਤ ਬਾਰੇ ਆਖੀ ਇਹ ਗੱਲ
ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿੱਲੀ ‘ਚ ਜਾਰੀ ਹੈ । ਪਰ ਕਿਸਾਨਾਂ ਦੇ ਇਸ ਸ਼ਾਂਤਮਈ ਪ੍ਰਦਰਸ਼ਨ ਨੂੰ ਹੋਰ ਰੂਪ ਦੇਣ ਦੀ ਕੋੋਸ਼ਿਸ਼ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।ਜਿਸ ਤੋਂ ਬਾਅਦ ਪੰਜਾਬ ਦੇ ਗਾਇਕਾਂ ਅਤੇ ਅਦਾਕਾਰਾਂ ਵੱਲੋਂ ਲਗਾਤਾਰ ਇਸ ਧਰਨੇ ‘ਤੇ ਹੋਰ ਵੀ ਜੋਸ਼ ਨਾਲ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ।ਪੰਜਾਬੀ ਗਾਇਕ ਅਤੇ ਅਦਾਕਾਰ ਗਗਨ ਕੋਕਰੀ ਨੇ ਵੀ ਇਸ ਧਰਨੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ ।
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰਾਕੇਸ਼ ਟਿਕੈਤ ਦੇ ਪਿਤਾ ਤੇ ਉਨ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਉਨ੍ਹਾਂ ਨੇ ਟਿਕੈਤ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ‘ਕੁਝ ਕਹਿਣ ਦੀ ਲੋੜ ਨਹੀਂ ਬੰਦਾ ਆਪਣੇ ਦਮ ‘ਤੇ ਦੁਬਾਰਾ ਖੜਾ ਕਰ ਗਿਆ ਸਭ ਕੁਝ ।
ਹੋਰ ਪੜ੍ਹੋ :ਗਾਇਕ ਜਸਬੀਰ ਜੱਸੀ ਨੇ ਗੋਦੀ ਮੀਡੀਆ ਨੂੰ ਲਿਆ ਲੰਮੇ ਹੱਥੀਂ, ਕਹੀ ਵੱਡੀ ਗੱਲ
ਟਿਕੈਤ ਬੰਦਾ ਘੈਂਟ ਆ ਪੂਰਾ ਯੂਪੀ ਆਲਾ ਜੱਟ ।ਆਉਣ ਵਾਲੇ ਦਿਨਾਂ ‘ਚ ਲੋੜ ਆ ਦਿੱਲੀ ਸਭ ਦੀ ਤੇ ਅਸੀਂ ਸਾਰੇ ਉੱਥੇ ਪਹੁੰਚੀਏ, ਸਾਡੇ ਪਿੰਡ ‘ਚ ਪੰਚਾਇਤ ਨੇ ਇੱਕ –ਇੱਕ ਮੈਂਬਰ ਨੂੰ ਪਹੁੰਚਣ ਲਈ ਕਿਹਾ ।
ਸੋ ਬਹੁਤ ਵਧੀਆ ਉਪਰਾਲਾ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕਠੇ ਹੋ ਕੇ ਚੱਲੀਏ ਓਥੇ। ਇਹ ਸਾਨੂੰ ਵੰਡਣਾ ਚਾਹੁੰਦੇ ਹਨ, ਪਰ ਆਪਾਂ ਧਰਮਾ ਦੇ ਨਾਂਅ ‘ਤੇ ਧਰੁਵੀਕਰਨ ਨਹੀਂ ਕਰਾਂਗੇ’।
View this post on Instagram