ਗਗਨ ਕੋਕਰੀ ਦਾ ਰੋਮਾੰਟਿਕ ਗੀਤ "ਲਾਵਾਂ ਤੇਰੇ ਨਾਲ" ਹੋਇਆ ਜਾਰੀ, ਵੇਖੋ ਵੀਡੀਓ

Reported by: PTC Punjabi Desk | Edited by: Rajan Sharma  |  June 12th 2018 09:13 AM |  Updated: June 12th 2018 09:13 AM

ਗਗਨ ਕੋਕਰੀ ਦਾ ਰੋਮਾੰਟਿਕ ਗੀਤ "ਲਾਵਾਂ ਤੇਰੇ ਨਾਲ" ਹੋਇਆ ਜਾਰੀ, ਵੇਖੋ ਵੀਡੀਓ

ਬੜੀ ਹੀ ਸੋਹਣੀ ਜੀ ਲੋਕੇਸ਼ਨ ਤੇ ਸ਼ੂਟ ਕੀਤਾ ਗਾਇਕ ਗਗਨ ਕੋਕਰੀ gagan kokri ਦਾ ਗੀਤ "ਲਾਵਾਂ ਤੇਰੇ ਨਾਲ" 11 ਜੂਨ ਨੂੰ ਰਿਲੀਜ਼ ਹੋ ਚੁੱਕਾ ਹੈ | ਇਸ ਗਾਣੇ ਵਿਚ ਬੇਹੱਦ ਖੂਬਸੂਰਤ ਅਦਾਕਾਰਾ ਸੋਨੀਆ ਮਾਨ ਆਪਣਾ ਮੁੱਖ ਕਿਰਦਾਰ ਅਦਾ ਕਰ ਰਹੀ ਹੈ| ਗੀਤ ਬਹੁਤ ਹੀ ਰੋਮਾੰਟਿਕ ਹੈ ਅਤੇ ਵਿਦੇਸ਼ ਵਿਚ ਹੀ ਪੂਰਾ ਸ਼ੂਟ ਕੀਤਾ ਗਿਆ ਹੈ| ਗਾਣੇ ਦੇ ਬੋਲ ਅਮਨ ਅਬੋਹਰ ਦੁਆਰਾ ਲਿਖੇ ਗਏ ਹਨ ਜੋ ਕਿ ਇਕ ਪਿਆਰ ਦੀ ਕਹਾਣੀ ਨੂੰ ਬਿਆਨ ਕਰਦੇ ਹਨ ਕਿ ਪਿਆਰ ਵਿਚ ਪਈ ਜੋੜੀ ਵਿਚ ਜਿੰਨੀ ਮਰਜ਼ੀ ਲੜਾਈ ਹੋ ਜਾਏ ਪਰ ਉਹਨਾਂ ਦਾ ਪਿਆਰ ਬਰਕਰਾਰ ਰਹਿੰਦਾ ਹੈ | ਇੱਕ ਦੂਸਰੇ ਤੋਂ ਬਗੈਰ ਰਹਿਣਾ ਉਹਨਾਂ ਲਈ ਬਹੁਤ ਹੀ ਮੁਸ਼ਕਿਲ ਹੈ | ਗੀਤ ਦਾ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ ਅਤੇ ਇਸਨੂੰ ਡਾਇਰੈਕਟਰ ਸੁੱਖ ਸੰਘੇੜਾ ਦੁਆਰਾ ਡਾਇਰੈਕਟ ਕੀਤਾ ਗਿਆ ਹੈ | ਗਾਣੇ ਦੀ ਅਦਾਕਾਰਾ ਸੋਨੀਆ ਮਾਨ sonia maan ਜੋ ਕਿ ਪਹਿਲਾਂ ਵੀ ਕਈ ਪੰਜਾਬੀ ਮਸ਼ਹੂਰ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਹੈ | ਉਹਨਾਂ ਨੇ ਹਰਭਜਨ ਮਾਨ, ਜੋਰਡਨ ਸੰਧੂ, ਮਹਿਤਾਬ ਵਿਰਕ, ਅੰਮ੍ਰਿਤ ਮਾਨ ਆਦਿ ਨਾਲ ਸਕਰੀਨ ਸਾਂਝੀ ਕਰ ਚੁੱਕੀ ਹੈ |

https://www.youtube.com/watch?v=7EogrGnhzy4

ਇਸ ਗੀਤ ਤੋਂ ਪਹਿਲਾਂ ਗਗਨ ਕੋਕਰੀ ਦੇ ਗਾਏ ਗਾਣੇ ਜਿਵੇਂ ਕਿ ਬਲੈਸਿੰਗਸ ਆਫ ਬੇਬੇ,ਬਲੈਸਿੰਗਸ ਆਫ ਬਾਪੂ, ਸਾਈਲੈਂਟ ਟੀਏਰਸ, ਜ਼ਿਮੀਂਦਾਰ ਜੱਟੀਆਂ,ਅਸਲਾਂ ਆਦਿ ਕਾਫੀ ਪਸੰਦ ਕਿੱਤੇ ਜਾਣ ਵਾਲੇ ਗਾਣੇ ਰਹੇ ਹਨ | ਉਹਨਾਂ ਦਾ ਬੜਾ ਹੀ ਮਸ਼ਹੂਰ ਗੀਤ ਬਲੈਸਿੰਗਸ ਆਫ ਰੱਬ 8 . 7 ਮਿਲੀਅਨ ਤੋਂ ਵੀ ਵੱਧ ਦੇਖਿਆ ਜਾਣ ਵਾਲਾ ਗੀਤ ਰਿਹਾ ਹੈ | ਫੈਨਸ ਦੁਆਰਾ ਇਸ ਗੀਤ ਨੂੰ ਬਹੁਤ ਪਿਆਰ ਤੇ ਬਲੈਸਿੰਗਸ ਮਿਲੀਆਂ ਹਨ | ਗਗਨ ਕੋਕਰੀ gagan kokri ਦੁਆਰਾ ਗਾਇਆ ਗੀਤ "ਵੈਰੀਅਰ ਜੱਟ" warrior jatt ਜੋ ਕਿ ਬਹੁਤ ਸੋਹਣੀ ਲੋਕੇਸ਼ਨ ਤੇ ਸ਼ੂਟ ਕੀਤਾ ਗਿਆ ਸੀ ਅਤੇ ਕਾਫੀ ਪਸੰਦ ਕੀਤਾ ਜਾਣ ਵਾਲਾ ਗੀਤ ਰਿਹਾ | ਗਾਣੇ ਨੂੰ ਦੀਪ ਜੰਡੂ ਦੁਆਰਾ ਮਿਊਜ਼ਿਕ ਦਿੱਤਾ ਗਿਆ ਸੀ ਅਤੇ ਦੀਪ ਅਰਾਏਚਾ ਦੁਆਰਾ ਲਿਖਿਆ ਗਿਆ ਸੀ |

Gagan Kokri


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network