ਗਗਨ ਕੋਕਰੀ ਦੀ ਨਵੀਂ ਲੁੱਕ ਨੇ ਕੀਤਾ ਮੁਟਿਆਰਾਂ ਨੂੰ ਕਾਇਲ
ਪੰਜਾਬੀ ਇੰਡਸਟਰੀ ਦੇ ਸੋਹਣੇ ਤੇ ਸੁਨੱਖੇ ਗੱਭਰੂ ਗੋਗਨ ਕੋਕਰੀ ਜਿਹਨਾਂ ਨੇ ਅਪਣੀ ਗਾਇਕੀ ਨਾਲ ਸਭ ਦਾ ਦਿਲ ਜਿੱਤ ਚੁੱਕੇ ਹਨ। ਨੌਜਵਾਨ ਵਰਗ ਉਹਨਾਂ ਦੇ ਗੀਤ ਬੜੇ ਚਾਅ ਨਾਲ ਸੁਣਦੇ ਹਨ। ਮੁਟਿਆਰਾਂ ਦੇ ਤਾਂ ਉਹ ਹਰਮਨ ਪਿਆਰੇ ਹਨ। ਗਗਨ ਕੋਕਰੀ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਅਪਣੇ ਗੀਤ ਦੀ ਵੀਡੀਓ ਸ਼ੇਅਰ ਕੀਤੀ ਤੇ ਲਿਖਿਆ ਹੈ ਕਿ, 'ਮਿਊਜ਼ਿਕ ਐਲਬਮ 'ਇੰਪੋਸੀਬਲ' ਦਾ ਪਹਿਲਾ ਗੀਤ 'ਰੇਂਜ' ਰਿਲੀਜ਼ ਹੋ ਗਿਆ ਹੈ। ਉਹਨਾਂ ਨੇ ਦੱਸਿਆ ਕੇ ਇਸ ਗੀਤ ਦੀ ਵੀਡੀਓ ‘ਚ ਉਹਨਾਂ ਦੇ ਸਾਰੇ ਜਿਗਰੀ ਯਾਰ ਵੀ ਨਜ਼ਰ ਆਉਣਗੇ।'
https://www.instagram.com/p/BrRcLkpB9WX/
ਗਗਨ ਕੋਕਰੀ ਨੇ ਰੇਂਜ ਗੀਤ ਬਹੁਤ ਸੋਹਣਾ ਗਾਇਆ ਹੈ ਤੇ ਇਸ ਦੀ ਵੀਡੀਓ ਵੀ ਬਹੁਤ ਸੋਹਣੀ ਬਣਾਈ ਗਈ ਹੈ। ਗਾਣੇ ਦੇ ਬੋਲ ਦੀਪ ਅੜੈਚਾ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਹਰਟਬੀਟ ਵੱਲੋਂ ਦਿੱਤਾ ਗਿਆ ਹੈ। ਗੀਤ ਨੂੰ ਡਾਇਰੈਕਟ ਰਾਹੁਲ ਦੱਤਾ ਨੇ ਕੀਤਾ ਹੈ, ਜਿਸ ਦੇ ਪ੍ਰੋਡਿਊਸਰ ਸੁਮੀਤ ਸਿੰਘ ਹਨ। ਇਹ ਗੀਤ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹੋਰ ਪੜ੍ਹੋ: ਇਮੋਸ਼ਨਲ ਹੋਣ ਤੋਂ ਬਾਅਦ ਪੰਜਾਬੀ ਗਾਇਕ ‘ਨਵੀ ਜੇ’ ਨੂੰ ਕਿਸ ਦੀ ਆਦਤ ਲੱਗ ਗਈ ਹੈ, ਦੇਖੋ ਵੀਡੀਓ
ਦੱਸਣਯੋਗ ਹੈ ਕਿ 'ਇੰਪੋਸੀਬਲ' ਗਗਨ ਕੋਕਰੀ ਦੀ ਪਹਿਲੀ ਐਲਬਮ ਹੈ। ਗਗਨ ਕੋਕਰੀ ਦਾ ਕਹਿਣਾ ਹੈ ਕਿ ਉਹ ਲਗਭਗ ਪਿਛਲੇ ਇੱਕ ਸਾਲ ਤੋਂ ਆਪਣੀ ਐਲਬਮ ਤਿਆਰ ਕਰ ਰਹੇ ਸਨ। ਗਗਨ ਕੋਕਰੀ 'ਬਲੈਸਿੰਗਸ ਆਫ ਰੱਬ', 'ਬਲੈਸਿੰਗਸ ਆਫ ਬੇਬੇ' ਤੇ 'ਬਲੈਸਿੰਗਸ ਆਫ ਬਾਪੂ', ‘ਸ਼ੈਡ ਆਫ ਬੈਲਕ’ ਵਰਗੇ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਉਹਨਾਂ ਦੇ ਸਾਰੇ ਗੀਤਾਂ ਨੂੰ ਸਰੋਤਿਆਂ ਵੱਲੋਂ ਹਮੇਸ਼ਾ ਬਹੁਤ ਪਿਆਰ ਮਿਲਦਾ ਹੈ। ਇਸ ਸਾਲ ਰਿਲੀਜ਼ ਹੋਈ ਪੰਜਾਬੀ ਫਿਲਮ ‘ਲਾਟੂ’ ਚ ਮੁੱਖ ਭੂਮਿਕਾ ਚ ਨਜ਼ਰ ਆਏ ਸਨ।
https://www.youtube.com/watch?time_continue=2&v=J0ODNBSU8yc