ਗਗਨ ਕੋਕਰੀ ਆ ਰਹੇ ਹਨ ਬਰੈਮਪਟਨ ਵਿੱਚ ਧਮਾਲਾਂ ਪਾਉਣ ਲਈ, ਵੇਖੋ ਇਹ ਵੀਡੀਓ

Reported by: PTC Punjabi Desk | Edited by: Rajan Sharma  |  June 30th 2018 10:34 AM |  Updated: June 30th 2018 10:34 AM

ਗਗਨ ਕੋਕਰੀ ਆ ਰਹੇ ਹਨ ਬਰੈਮਪਟਨ ਵਿੱਚ ਧਮਾਲਾਂ ਪਾਉਣ ਲਈ, ਵੇਖੋ ਇਹ ਵੀਡੀਓ

ਲਾਟੂ ਫ਼ਿਲਮ ਨਾਲ ਮਿਊਜ਼ਿਕ ਇੰਡਸਟਰੀ punjabi music ਤੋਂ ਪਾਲੀਵੁੱਡ ਵਿਚ ਐਂਟਰੀ ਕਰਨ ਵਾਲ਼ੇ ਪ੍ਰਸਿੱਧ ਗਾਇਕ ਗਗਨ ਕੋਕਰੀ ਫੈਨਸ ਦੇ ਬਹੁਤ ਹਰਮਨ ਪਿਆਰੇ ਹਨ| ਗਗਨ Gagan Kokri ਆਪਣੀ ਪਹਿਲੀ ਫਿਲਮ ਨੂੰ ਲੈਕੇ ਬਹੁਤ ਉਤਸ਼ਾਹਿਤ ਸੀ| ਅਤੇ ਓਹਨਾ ਦਾ ਕਹਿਣਾ ਸੀ ਕੇ ਆਪਣੇ ਕਿਰਦਾਰ ਲਈ ਉਹਨਾਂ ਨੇ ਆਪਣਾ ਕਾਫੀ ਵਜ਼ਨ ਘੱਟ ਕੀਤਾ ਅਤੇ ਨਾਲ ਹੀ ਉਹਨਾਂ ਨੇ ਐਕਟਿੰਗ ਦੀਆਂ ਕਲਾਸਾਂ ਵੀ ਲਗਾਇਆਂ| ਗਗਨ ਸੋਸ਼ਲ ਮੀਡਿਆ ਤੇ ਫੈਨਸ ਦਰਮਿਆਨ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ|ਹਾਲ ਹੀ ਵਿੱਚ ਗਗਨ ਨੇ ਇਕ ਪੋਸਟ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਸਮੰਦਰ ਵਿੱਚ ਆਪਣੇ ਦੋਸਤਾਂ ਨਾਲ ਨਜ਼ਾਰੇ ਕਰ ਰਹੇ ਹਨ| ਉਹਨਾਂ ਨੇ ਇਹ ਵੀ ਦੱਸਿਆ ਕਿ ਉਹ 1 ਜੁਲਾਈ ਨੂੰ ਕੈਨੇਡਾ ਡੇ ਵਾਲੇ ਦਿਨ ਬਰੈਮਪਟਨ ਵਿੱਚ ਫੇਅਰ ਗਰਾਉਂਡ ਵਿੱਚ ਆਪਣਾ ਲਾਈਵ ਸ਼ੋਅ ਕਰਨ ਜਾ ਰਹੇ ਹਨ| ਉਹਨਾਂ ਨੇ ਫੈਨਸ ਲਈ ਇਹ ਵੀ ਲਿਖਿਆ ਕਿ ਗੱਲਾਂ ਬਾਤਾਂ ਅਤੇ ਗਾਣੇ ਜਰੂਰੀ ਹਨ ਤੁਹਾਡੇ ਨਾਲ|

https://www.instagram.com/p/BkjeAZXHEwM/

ਥੋੜ੍ਹਾ ਸਮਾਂ ਪਹਿਲਾਂ ਹੀ ਗਗਨ ਕੋਕਰੀ gagan kokri ਦਾ ਗੀਤ “ਲਾਵਾਂ ਤੇਰੇ ਨਾਲ”punjabi music 11 ਜੂਨ ਨੂੰ ਰਿਲੀਜ਼ ਹੋਇਆ ਹੈ| ਇਸ ਗਾਣੇ ਵਿਚ ਬੇਹੱਦ ਖੂਬਸੂਰਤ ਅਦਾਕਾਰਾ ਸੋਨੀਆ ਮਾਨ ਆਪਣਾ ਮੁੱਖ ਕਿਰਦਾਰ ਅਦਾ ਕਰ ਰਹੀ ਹੈ| ਗੀਤ ਬਹੁਤ ਹੀ ਰੋਮਾੰਟਿਕ ਹੈ ਅਤੇ ਵਿਦੇਸ਼ ਵਿਚ ਹੀ ਪੂਰਾ ਸ਼ੂਟ ਕੀਤਾ ਗਿਆ ਹੈ| ਗਾਣੇ ਦੇ ਬੋਲ ਅਮਨ ਅਬੋਹਰ ਦੁਆਰਾ ਲਿਖੇ ਗਏ ਹਨ ਜੋ ਕਿ ਇਕ ਪਿਆਰ ਦੀ ਕਹਾਣੀ ਨੂੰ ਬਿਆਨ ਕਰਦੇ ਹਨ|


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network