'ਗ਼ਦਰੀ ਯੋਧੇ' ਫ਼ਿਲਮ 'ਚ ਮੇਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾ ਰਹੇ ਨੇ ਸਿੱਪੀ ਗਿੱਲ, ਫ਼ਿਲਮ ਦਾ ਸ਼ੂਟ ਹੋਇਆ ਸ਼ੁਰੂ
'ਗ਼ਦਰੀ ਯੋਧੇ' ਫ਼ਿਲਮ 'ਚ ਮੇਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾ ਰਹੇ ਨੇ ਸਿੱਪੀ ਗਿੱਲ, ਫ਼ਿਲਮ ਦਾ ਸ਼ੂਟ ਹੋਇਆ ਸ਼ੁਰੂ : ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਜਿੰਨ੍ਹਾਂ ਨੇ ਗਾਇਕੀ ਦੇ ਨਾਲ ਨਾਲ ਐਕਟਿੰਗ 'ਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਸਿੱਪੀ ਗਿੱਲ ਜਿੱਥੇ 12 ਜੁਲਾਈ ਨੂੰ ਫ਼ਿਲਮ ਜੱਦੀ ਸਰਦਾਰ 'ਚ ਆਪਣੇ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਵਾਲੇ ਹਨ ਉੱਥੇ ਹੀ ਉਹਨਾਂ ਆਪਣੇ ਪ੍ਰਸੰਸ਼ਕਾਂ ਨਾਲ ਇੱਕ ਹੋਰ ਖੁਸ਼ਖ਼ਬਰੀ ਸਾਂਝੀ ਕੀਤੀ ਹੈ। 2016 'ਚ ਐਲਾਨ ਕੀਤੀ ਫ਼ਿਲਮ 'ਗ਼ਦਰੀ ਯੋਧੇ' ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ ਜਿਸ ਦੀ ਜਾਣਕਾਰੀ ਸਿੱਪੀ ਗਿੱਲ ਆਪਣੇ ਸ਼ੋਸ਼ਲ ਮੀਡੀਆ ਰਾਹੀਂ ਇੱਕ ਤਸਵੀਰ ਸਾਂਝੀ ਕਰ ਦਿੱਤੀ ਹੈ।
ਇਹ ਫ਼ਿਲਮ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਗਦਰੀ ਬਾਬਿਆਂ ਦੇ ਇਤਿਹਾਸ ਨੂੰ ਪਰਦਾਪੇਸ਼ ਕਰੇਗੀ, ਜਿਸ 'ਚ ਸਿੱਪੀ ਗਿੱਲ ਪ੍ਰਸਿੱਧ ਗ਼ਦਰੀ ਯੋਧੇ ਮੇਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾ ਰਹੇ ਹਨ। ਯੋਗਰਾਜ ਸਿੰਘ ਵੀ ਫ਼ਿਲਮ 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਮੇਵਾ ਸਿੰਘ ਲੋਪੋਕੇ ਦਾ ਜਨਮ 1881 ਵਿੱਚ ਲੋਪੋਕੇ ਵਿੱਚ ਹੋਇਆ, 1906 ਵਿੱਚ ਉਹ ਵਿਦੇਸ਼ ਗਏ, 1915 ਵਿੱਚ 34 ਸਾਲ ਦੀ ਉਮਰ ’ਚ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ।
ਹੋਰ ਵੇਖੋ : ਫ਼ਿਲਮ '83' ਦੇ ਰੀਲ ਲਾਈਫ ਦੇ ਨਾਇਕ ਲੈ ਰਹੇ ਨੇ ਰੀਅਲ ਲਾਈਫ ਦੇ ਨਾਇਕਾਂ ਤੋਂ ਟਰੇਨਿੰਗ
ਇਸ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਡਾਇਰੈਕਟਰ ਪਰਮਜੀਤ ਸਿੰਘ। ਫ਼ਿਲਮ ਦੀ ਕਹਾਣੀ ਲਿਖੀ ਹੈ ਪ੍ਰਿੰਸ ਕੰਵਲਜੀਤ ਸਿੰਘ ਨੇ ਜਿੰਨ੍ਹਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਉਹਨਾਂ ਨੇ ਇਸ ਦੀ ਕਹਾਣੀ ਨੂੰ 8 ਸਾਲ ਦਿੱਤੇ ਹਨ। ਇਸ ਫ਼ਿਲਮ ਰਾਹੀਂ ਅੱਜ ਦੀ ਨਵੀਂ ਪੀੜ੍ਹੀ ਨੂੰ ਸਾਡੇ ਮਹਾਨ ਸਿੱਖ ਯੋਧਿਆਂ ਬਾਰੇ ਜਾਨਣ ਦਾ ਮੌਕਾ ਮਿਲੇਗਾ।