ਬਿੱਗ ਬੌਸ -16 ਦੇ ਘਰ ਦੇ ਬਾਹਰ ਨਜ਼ਰ ਆਈ ‘ਗਦਰ -2’ ਦੀ ਜੋੜੀ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ
ਗਦਰ-2 (Gadar-2)ਦੇ ਸੈੱਟ ਤੋਂ ਲਗਾਤਾਰ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੇ ਹਨ । ਹੁਣ ਅਮੀਸ਼ਾ ਪਟੇਲ(Ameesha Patel) ਦੇ ਨਾਲ ਸੰਨੀ ਦਿਓਲ (Sunny Deol) ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰ ਸੁਰਮਈ ਰੰਗ ਦੀ ਪੱਗ ‘ਚ ਨਜ਼ਰ ਆ ਰਿਹਾ ਹੈ । ਜਦੋਂਕਿ ਅਮੀਸ਼ਾ ਪਟੇਲ ਸੂਟ ‘ਚ ਨਜ਼ਰ ਆਈ । ਦਰਅਸਲ ਇਹ ਵੀਡੀਓ ਬਿੱਗ ਬੌਸ-16 (Bigg Boss16) ਦੇ ਫਿਨਾਲੇ ਦਾ ਹੈ । ਜਿਸ ‘ਚ ਦੋਵੇਂ ਜਣੇ ਆਪਣੀ ਫ਼ਿਲਮ ‘ਗਦਰ-੨’ ਨੂੰ ਪ੍ਰਮੋਟ ਕਰਨ ਦੇ ਲਈ ਪਹੁੰਚੇ ਸਨ ।
Image Source : Instagarm
ਹੋਰ ਪੜ੍ਹੋ : ਅਨੰਦ ਕਾਰਜ ਤੋਂ ਬਾਅਦ ਇਹ ਜੋੜੀ ਸਿੱਧੀ ਪਹੁੰਚੀ ਕੌਮੀ ਇਨਸਾਫ ਮੋਰਚੇ ‘ਤੇ, ਵੀਡੀਓ ਹੋ ਰਿਹਾ ਵਾਇਰਲ
ਇਸ ਤੋਂ ਪਹਿਲਾਂ ਗਦਰ-2 ਦੇ ਸੈੱਟ ਤੋਂ ਵਾਇਰਲ ਹੋਇਆ ਸੀ ਵੀਡੀਓ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਦਰ-2 ਦੇ ਸੈੱਟ ਤੋਂ ਸੰਨੀ ਦਿਓਲ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰ ਖੰਭਾ ਪੁੱਟਦੇ ਹੋਏ ਨਜ਼ਰ ਆਏ ਸਨ । ਸੋਸ਼ਲ ਮੀਡੀਆ ਤੇ ਇਹ ਵੀਡੀਓ ਦਰਸ਼ਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।
Image Source : Instagram
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਸੀ ਦੇ ਘਰ ਲੱਗੀਆਂ ਰੌਣਕਾਂ, ਮੂਸੇਵਾਲਾ ਦੇ ਮਾਪੇ ਰਸਮਾਂ ਨਿਭਾਉਂਦੇ ਆਏ ਨਜ਼ਰ
ਇਸ ਤੋਂ ਇਲਾਵਾ 26 ਜਨਵਰੀ ਨੂੰ ਇਸ ਫ਼ਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਸੀ । ਜਿਸ ‘ਚ ਅਦਾਕਾਰ ਹੱਥ ‘ਚ ਹਥੌੜਾ ਫੜੇ ਹੋਏ ਦਿਖਾਈ ਦਿੱਤੇ ਸਨ ।
ਸੰਨੀ ਦਿਓਲ ਨੇ ਬਾਲੀਵੁੱਡ ਨੂੰ ਦਿੱਤੀਆਂ ਕਈ ਹਿੱਟ ਫ਼ਿਲਮਾਂ
ਸੰਨੀ ਦਿਓਲ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ‘ਬਾਰਡਰ’ , ‘ਗਦਰ’, ‘ਬਲੈਂਕ’, ‘ਸਿੰਘ ਸਾਹਿਬ ਦਾ ਗ੍ਰੇਟ, ‘ਘਾਇਲ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਅਮੀਸ਼ਾ ਪਟੇਲ ਦੇ ਨਾਲ ਉਹ ਦੂਜੀ ਵਾਰ ਗਦਰ-2 ‘ਚ ਨਜ਼ਰ ਆਉਣਗੇ ।
Image Source : Instagram
ਸੰਨੀ ਦਿਓਲ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਦਾ ਪੂਰਾ ਪਰਿਵਾਰ ਅਦਾਕਾਰੀ ਦੇ ਖੇਤਰ ਨੂੰ ਸਮਰਪਿਤ ਹੈ । ਉਨ੍ਹਾਂ ਦੇ ਪਿਤਾ ਜੀ ਧਰਮਿੰਦਰ ਵੀ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਸਿਤਾਰੇ ਹਨ ।
View this post on Instagram