ਐਮੀ ਵਿਰਕ ਤੇ ਮਨਿੰਦਰ ਬੁੱਟਰ ਦੀ ਫਨੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਐਮੀ ਵਿਰਕ ਅਤੇ ਮਨਿੰਦਰ ਬੁੱਟਰ ਦਾ ਇੱਕ ਵੀਡੀਓ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਐਮੀ ਵਿਰਕ ਮਨਿੰਦਰ ਬੁੱਟਰ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਐਮੀ ਵਿਰਕ ਕਹਿ ਰਹੇ ਹਨ ਕਿ ‘ਯਾਰ ਛੱਡ ਦਾਂ, ਬੀਬਾ ਤੂੰ ਜਾ ਸਕਦੀ ਏਂ, ਪਰ ਜਿਉਂ ਹੀ ਐਮੀ ਵਿਰਕ ਦੀ ਇਹ ਸਹੇਲੀ ਜਾਣ ਲੱਗਦੀ ਹੈ ਤਾਂ ਐਮੀ ਇਕਦਮ ਮੂੰਹ ਜਿਹਾ ਬਣਾ ਕੇ ਕਹਿੰਦੇ ਹਨ ਕਿ ਮੋਟੋ ਜਾ ਰਹੀਂ ਹੈਂ ਗੇਟ ਬੰਦ ਕਰ ਜਾਈਂ’।
Image From Instagram
ਹੋਰ ਪੜ੍ਹੋ : ਸ਼ਾਲਿਨੀ ਤਲਵਾੜ ਨੇ ਹਨੀ ਸਿੰਘ ਤੋਂ ਮੰਗਿਆ ਕਰੋੜਾਂ ਦਾ ਹਰਜਾਨਾ, ਘਰੇਲੂ ਹਿੰਸਾ ਦੇ ਲਗਾਏ ਹਨ ਇਲਜ਼ਾਮ
Image From Instagram
ਜਿਸ ਤੋਂ ਬਾਅਦ ਦੋਵੇਂ ਗਾਇਕ ਖਿੜਖਿੜਾ ਕੇ ਹੱਸ ਪੈਂਦੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।ਇਹ ਤਾਂ ਗੱਲ ਸੀ ਇੱਕ ਮਜ਼ਾਕ ਭਰੇ ਵੀਡੀਓ ਦੀ , ਪਰ ਅਸਲ ਜ਼ਿੰਦਗੀ ‘ਚ ਵੀ ਦੋਵੇਂ ਵਧੀਆ ਦੋਸਤ ਹਨ । ਅਕਸਰ ਦੋਵੇਂ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।
Image From Instagram
ਐਮੀ ਵਿਰਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਹੁਣ ਤੱਕ ਇੰਡਸਟਰੀ ਨੂੰ ਦੇ ਚੁੱਕੇ ਹਨ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਜਲਦ ਹੀ ਉਹ ਬਾਲੀਵੁੱਡ ਦੀ ਫ਼ਿਲਮ ‘ਚ ਵੀ ਵਿਖਾਈ ਦੇਣਗੇ । ਮਨਿੰਦਰ ਬੁੱਟਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਲਾਰੇ’, ‘ਮੈਂ ਸੌਰੀ ਕਹਿਨੀ ਆਂ’ ਸਣੇ ਕਈ ਹਿੱਟ ਗੀਤ ਗਾਏ ਹਨ । ਜਲਦ ਹੀ ਉਹ ਸਰੋਤਿਆਂ ਦੇ ਲਈ ਜਲਦ ਹੀ ਕਈ ਨਵੇਂ ਗੀਤ ਲੈ ਕੇ ਆ ਰਹੇ ਹਨ ।
View this post on Instagram