ਬੋਰਿੰਗ ਡੇਅ’ 'ਤੇ ਸ਼ਹਿਨਾਜ਼ ਗਿੱਲ ਤੇ ਸ਼ਿਲਪਾ ਸ਼ੈੱਟੀ ਨੇ ਬਣਾਇਆ ਮਜ਼ੇਦਾਰ ਵੀਡੀਓ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ
ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਗਿੱਲ Shehnaaz Gill ਜੋ ਕਿ ਦੁਬਾਰਾ ਤੋਂ ਆਪਣੇ ਕੰਮ ਵੱਲ ਮੁੜ ਆਈ ਹੈ। ਬੀਤੇ ਦਿਨੀਂ ਉਹ ਅਦਾਕਾਰਾ ਸ਼ਿਲਪਾ ਸ਼ੈੱਟੀ Shilpa Shetty ਦੇ ਸ਼ੋਅ ‘ਚ ਪਹੁੰਚੀ ਸੀ। ਜਿੱਥੇ ਦੋਵਾਂ ਅਦਾਕਾਰਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋਈਆਂ ਸਨ। ਬਾਲੀਵੁੱਡ 'ਚ ਆਪਣੀ ਖੂਬਸੂਰਤੀ ਅਤੇ ਫਿਟਨੈੱਸ ਲਈ ਜਾਣੀ ਜਾਂਦੀ ਹੈ ਸ਼ਿਲਪਾ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਸ਼ਿਲਪਾ ਨੇ ਸ਼ਹਿਨਾਜ਼ ਦੇ ਨਾਲ ਇੱਕ ਨਵਾਂ ਵੀਡੀਓ ਪੋਸਟ ਕੀਤਾ ਹੈ, ਜੋ ਕਿ ਖੂਬ ਵਾਹ ਵਾਹੀ ਲੁੱਟ ਰਿਹਾ ਹੈ।
ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਸ਼ਿਲਪਾ ਸ਼ੈੱਟੀ ਸ਼ਹਿਨਾਜ਼ ਗਿੱਲ ਦੇ ਹਾਲ ਹੀ 'ਚ ਵਾਇਰਲ ਹੋਏ ਮਿਊਜ਼ਿਕਲ ਰੈਪ 'ਬੋਰਿੰਗ ਡੇਅ' (Boring Day) 'ਤੇ ਮਜ਼ਾਕੀਆ ਐਕਟਿੰਗ ਕਰਦੀ ਨਜ਼ਰ ਆ ਰਹੀ ਹੈ। ਇਸ ਰੈਪ ਗੀਤ 'ਚ ਦੋਵੇਂ ਅਭਿਨੇਤਰੀਆਂ ਆਪਣੇ ਕਿਊਟ ਅਦਾਵਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀਆਂ ਹਨ।
ਵੀਡੀਓ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਕੈਪਸ਼ਨ 'ਚ ਲਿਖਿਆ, 'ਦੋ ਬੋਰਿੰਗ ਲੋਕ ਤੁਹਾਡੇ ਬੋਰਿੰਗ ਦਿਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।' ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਉਹ ਲਗਾਤਾਰ ਕਮੈਂਟ ਕਰ ਰਹੇ ਹਨ। ਵੀਡੀਓ 'ਚ ਸ਼ਹਿਨਾਜ਼ ਬਲੈਕ ਬੋਲਡ ਆਊਟਫਿਟ 'ਚ ਆਪਣੇ ਪ੍ਰਸ਼ੰਸਕਾਂ 'ਤੇ ਕਹਿਰ ਢਾਹ ਰਹੀ ਹੈ। ਇਸ ਲਈ ਜੇਕਰ ਸ਼ਿਲਪਾ ਸ਼ੈੱਟੀ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਆਰੇਂਜ ਕਲਰ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸ਼ਿਲਪਾ ਨੇ ਕ੍ਰੌਪ ਟਾਪ, ਪਲਾਜ਼ੋ ਅਤੇ ਲੰਬੇ ਸ਼ਰਗ ਦੇ ਨਾਲ ਸੰਤਰੀ ਰੰਗ ਦਾ ਥ੍ਰੀ ਪੀਸ ਸੈੱਟ ਪਾਇਆ ਹੋਇਆ ਹੈ। ਇਸ ਵੀਡੀਓ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਅਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਹਨ। ਦੱਸ ਦਈਏ ਬ੍ਰੋਰਿੰਗ ਡੇਅ ਰੈਪ ਨੂੰ ਯਸ਼ਰਾਜ ਮੁਖਤੇ ਵੱਲੋਂ ਹੀ ਤਿਆਰ ਕੀਤਾ ਗਿਆ ਸੀ।
View this post on Instagram