ਜਦੋਂ ਵਿਆਹ ‘ਚ ਨਹੀਂ ਪਹੁੰਚੇ ਦੋਸਤ ਤਾਂ ਨਾਰਾਜ਼ ਹੋਈ ਲਾੜੀ ਨੇ ਹੈਰਾਨ ਕਰ ਦੇਣ ਵਾਲਾ ਚੁੱਕਿਆ ਕਦਮ, ਜਾਣੋ ਪੂਰਾ ਮਾਮਲਾ

Reported by: PTC Punjabi Desk | Edited by: Lajwinder kaur  |  August 17th 2022 09:39 PM |  Updated: August 17th 2022 09:39 PM

ਜਦੋਂ ਵਿਆਹ ‘ਚ ਨਹੀਂ ਪਹੁੰਚੇ ਦੋਸਤ ਤਾਂ ਨਾਰਾਜ਼ ਹੋਈ ਲਾੜੀ ਨੇ ਹੈਰਾਨ ਕਰ ਦੇਣ ਵਾਲਾ ਚੁੱਕਿਆ ਕਦਮ, ਜਾਣੋ ਪੂਰਾ ਮਾਮਲਾ

ਹਰ ਇਨਸਾਨ ਦੀ ਜ਼ਿੰਦਗੀ ‘ਚ ਪਰਿਵਾਰ ਤੋਂ ਬਾਅਦ ਦੋਸਤ ਖ਼ਾਸ ਜਗ੍ਹਾ ਰੱਖਦੇ ਹਨ। ਦੋਸਤੀ ਅਜਿਹਾ ਰਿਸ਼ਤਾ ਹੁੰਦਾ ਹੈ ਜਿਸ ਨੂੰ ਅਸੀਂ ਆਪ ਚੁਣਦੇ ਹਾਂ। ਜਿਸ ਕਰਕੇ ਹਰ ਇਨਸਾਨ ਦੀ ਜ਼ਿੰਦਗੀ ‘ਚ ਦੋਸਤੀ ਦਾ ਰਿਸ਼ਤਾ ਵੀ ਅਹਿਮ ਹੁੰਦਾ ਹੈ।

ਹੋਰ ਪੜ੍ਹੋ : ‘ਪਿਆਰ ਤੇ ਜੁਦਾਈ’ ਦੇ ਦਰਦ ਨੂੰ ਬਿਆਨ ਕਰਦਾ ਫ਼ਿਲਮ ਮੋਹ ਦਾ ਟ੍ਰੇਲਰ ਹੋਇਆ ਰਿਲੀਜ਼, ਦਿਲ ਛੂਹ ਰਹੀ ਹੈ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਦੀ ਅਦਾਕਾਰੀ

inside image of bridal image source google

ਅਸੀਂ ਆਪਣਾ ਵਧੇਰੇ ਸਮਾਂ ਦੋਸਤਾਂ ਨਾਲ ਹੀ ਬਿਤਾਉਂਦੇ ਹਾਂ। ਦੋਸਤੀ ਦਾ ਰਿਸ਼ਤਾ ਸਕੂਲ ਤੋਂ ਲੈ ਕੇ ਦਫ਼ਤਰ ਤੱਕ ਹਰ ਥਾਂ ਬਣਦਾ ਹੈ। ਦੋਸਤ ਸਾਡੀ ਜ਼ਿੰਦਗੀ ਦੇ ਸੁੱਖ-ਦੁੱਖ ਦੇ ਸਾਥੀ ਹੁੰਦੇ ਹਨ। ਜਿਸ ਕਰਕੇ ਹਰ ਇਨਸਾਨ ਆਪਣੇ ਦੋਸਤਾਂ ਦੇ ਨਾਲ ਆਪਣੀ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਸੈਲੀਬ੍ਰੇਟ ਕਰਨਾ ਚਾਹੁੰਦਾ ਹੈ। ਖ਼ਾਸ ਤੌਰ ਉੱਤੇ ਵਿਆਹ ਵਿੱਚ ਤਾਂ ਦੋਸਤਾਂ ਨੂੰ ਵਿਸ਼ੇਸ਼ ਤੌਰ ਉੱਤੇ ਸੱਦਾ ਦਿੱਤਾ ਜਾਂਦਾ ਹੈ। ਪਰ ਇਸ ਵਾਰ ਕੁਝ ਦੋਸਤਾਂ ਨੇ ਆਪਣੇ ਖ਼ਾਸ ਦੋਸਤ ਨੂੰ ਨਿਰਾਸ਼ ਕਰ ਦਿੱਤਾ ਹੈ।

inside image of friends image source google

ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਖੁਸ਼ੀ ‘ਚ ਵੱਧ ਤੋਂ ਵੱਧ ਲੋਕ ਸ਼ਾਮਿਲ ਹੋਣ ਅਤੇ ਉਹ ਵਿਆਹ ਵਰਗਾ ਵੱਡਾ ਦਿਨ ਸਾਰਿਆਂ ਨਾਲ ਮਨਾਵੇ। ਜਦੋਂ ਅਜਿਹਾ ਨਹੀਂ ਹੁੰਦਾ, ਤਾਂ ਦਿਲ ਟੁੱਟਣਾ ਲਾਜ਼ਮੀ ਹੈ। ਚੀਨ ਵਿੱਚ ਇੱਕ ਕੁੜੀ ਨੇ ਆਪਣੇ ਵਿਆਹ ਵਿੱਚ ਕੁੱਲ 70 ਦਫ਼ਤਰੀ ਦੋਸਤਾਂ ਨੂੰ ਵੀ ਬੁਲਾਇਆ ਸੀ। ਪਰ ਉਸਦੇ ਵਿਆਹ ਵਾਲੇ ਦਿਨ ਉਸਦਾ ਸਿਰਫ਼ ਇੱਕ ਦਫ਼ਤਰੀ ਦੋਸਤ ਪਹੁੰਚਿਆ। ਇਹ ਦੇਖ ਕੇ ਚੀਨੀ ਕੁੜੀ ਦਾ ਦਿਲ ਬਹੁਤ ਜ਼ਿਆਦਾ ਦੁੱਖਿਆ। ਜਿਸ ਤੋਂ  ਬਾਅਦ ਇਸ ਮੁਟਿਆਰਾ ਨੇ ਇਸਦੇ ਪ੍ਰਤੀਕਰਮ ਵਿੱਚ ਹੈਰਾਨ ਕਰ ਦੇਣ ਵਾਲਾ ਕਦਮ ਚੁੱਕਿਆ।

wedding china news image source google

ਚੀਨ 'ਚ ਇੱਕ ਦਫ਼ਤਰ 'ਚ ਕੰਮ ਕਰਨ ਵਾਲੀ ਕੁੜੀ ਦਾ ਵਿਆਹ ਤੈਅ ਹੋਇਆ ਤਾਂ ਉਸ ਨੇ ਕਰੀਬ 2 ਮਹੀਨੇ ਪਹਿਲਾਂ ਹੀ ਆਪਣੇ ਆਫ਼ੀਸ ਵਾਲੇ ਦੋਸਤਾਂ ਨੂੰ ਸੱਦਾ ਦਿੱਤਾ ਸੀ। 70 ਵਿੱਚੋਂ ਸਿਰਫ਼ 1 ਵਿਅਕਤੀ ਹੀ ਉਸਦੇ ਵਿਆਹ ‘ਚ ਸ਼ਾਮਿਲ ਹੋਇਆ। ਇਸ ਕਾਰਨ ਲਾੜੀ ਨੂੰ 6 ਟੇਬਲਾਂ 'ਤੇ ਪਰੋਸਿਆ ਗਿਆ ਭੋਜਨ ਸੁੱਟ ਦੇਣਾ ਪਿਆ। ਜਿਸ ਕਰਕੇ ਲਾੜੀ ਅਤੇ ਪੂਰੇ ਪਰਿਵਾਰ ਨੂੰ ਨਮੋਸ਼ੀ ਦਾ ਸਾਹਮਣੇ ਕਰਨਾ ਪਿਆ ਹੈ। ਇਸ ਗੱਲ ਤੋਂ ਦੁਖੀ ਹੋ ਕਿ ਉਸ ਚੀਨੀ ਲੜਕੀ ਨੇ ਅਗਲੇ ਦਿਨ ਹੀ ਨੌਕਰੀ ਛੱਡ ਦਿੱਤੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network