ਕਦੇ ਵ੍ਹੀਲ-ਚੇਅਰ ਕ੍ਰਿਕੇਟ ਟੀਮ ਦਾ ਕਪਤਾਨ ਰਿਹਾ ਇਹ ਬੰਦਾ ਅੱਜ ਮਜ਼ਦੂਰੀ ਕਰਨ ਲਈ ਹੋਇਆ ਮਜ਼ਬੂਰ
ਉੱਤਰਾਖੰਡ ਦੀ ਵ੍ਹੀਲਚੇਅਰ ਕ੍ਰਿਕੇਟ ਟੀਮ ਦੇ ਕਪਤਾਨ ਰਾਜੇਂਦਰ ਸਿੰਘ ਧਾਮੀ ਨੇ ਕਈ ਮੈਚਾਂ ਵਿੱਚ ਭਾਰਤ ਦੀ ਅਗਵਾਈ ਕੀਤੀ ਹੈ । ਪਰ ਏਨੀਂ ਦਿਨੀਂ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ । ਪਰ ਇਹਨਾਂ ਹਲਾਤਾਂ ਵਿੱਚ ਵੀ ਉਸ ਨੇ ਹਿੰਮਤ ਨਹੀਂ ਹਾਰੀ ।ਧਾਮੀ ਹੁਣ ਵੀ ਆਪਣੇ ਵਰਗੇ ਲੋਕਾਂ ਦੀ ਮਦਦ ਕਰਨ ਦਾ ਹੌਸਲਾ ਰੱਖਦੇ ਹਨ । ਪਰ ਕੋਰੋਨਾ ਮਹਾਮਾਰੀ ਦੇ ਚਲਦੇ ਉਹ ਮਜ਼ਬੂਰ ਹਨ ।
https://twitter.com/Anoopnautiyal1/status/1287629586998599682
ਇਸ ਮਹਾਮਾਰੀ ਕਰਕੇ ਸਾਰੀਆਂ ਖੇਡ ਗਤੀਵਿਧੀਆਂ ਰੁਕੀਆਂ ਹੋਈਆਂ ਹਨ । ਉਹਨਾਂ ਨੇ ਭਾਰਤੀ ਟੀਮ ਲਈ ਕਈ ਮੈਚ ਖੇਡੇ ਸਨ, ਪਰ ਕੋਰੋਨਾ ਨੇ ਸਭ ਤੇ ਪਾਣੀ ਫੇਰ ਦਿੱਤਾ । ਮਹਾਮਾਰੀ ਤੋਂ ਪਹਿਲਾਂ ਉਹ ਬੱਚਿਆਂ ਨੂੰ ਕ੍ਰਿਕੇਟ ਦੇ ਗੁਰ ਸਿਖਾਉਂਦੇ ਸਨ, ਸਰਕਾਰ ਨੇ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਸੀ ਪਰ ਵਾਅਦਾ ਠੰਡੇ ਬਸਤੇ ਵਿੱਚ ਪੈਂਦਾ ਦਿਖਾਈ ਦੇ ਰਿਹਾ ਹੈ ।
https://twitter.com/LawyerMathur16/status/1287586894969049088
ਫਿਲਹਾਲ ਧਾਮੀ ਰੋੜੀ ਕੁੱਟ ਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ । ਇਸ ਕੰਮ ਦਾ ਉਸ ਨੂੰ 3000 ਹਜ਼ਾਰ ਰੁਪਏ ਮਹੀਨਾ ਮਿਲਦਾ ਹੈ ।
https://twitter.com/gobind_bhagat/status/1287789518179799040
https://twitter.com/thehcp/status/1287987694048382976