ਗਾਇਕ ਐਮੀ ਵਿਰਕ ਤੇ ਉਹਨਾਂ ਦੀ ਟੀਮ ਨੇ ਇਸ ਵਜ੍ਹਾ ਕਰਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਤੋਂ ਮੰਗੀ ਮੁਆਫੀ
ਪੰਜਾਬੀ ਗਾਇਕ ਐਮੀ ਵਿਰਕ (Ammy Virk)ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਮੁਸ਼ਲਿਮ ਭਾਈਚਾਰੇ (muslim community) ਤੋਂ ਮੁਆਫੀ ਮੰਗੀ ਹੈ । ਦਰਅਸਲ ਮਸਲਿਮ ਭਾਈਚਾਰੇ ਦੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਨੇ ਆਪਣੇ ਗਾਣੇ ‘ਕਬੂਲ ਏ’ (Qubool A) ਵਿੱਚ ਕੁਝ ਅਜਿਹੇ ਸ਼ਬਦ ਵਰਤੇ ਹਨ, ਜਿਨ੍ਹਾਂ ਕਰਕੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ । ਇਸ ਵਿਵਾਦ ਨੂੰ ਵੱਧਦਾ ਦੇਖ ‘ਕਬੂਲ ਏ’ (Qubool A) ਗਾਣੇ ਦੀ ਪੂਰੀ ਟੀਮ ਨੇ ਮੁਆਫੀ ਮੰਗੀ ਹੈ ।
ਹੋਰ ਪੜ੍ਹੋ :
ਯੁਵਰਾਜ ਹੰਸ ਦੇ ਬੇਟੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ
Pic Courtesy: Instagram
ਐਮੀ ਵਿਰਕ (Ammy Virk) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਤੋਂ ਇਹ ਗਲਤੀ ਅਣਜਾਣਪੁਣੇ ਵਿੱਚ ਹੋਈ ਹੈ । ਮੁਸਲਿਮ ਭਾਈਚਾਰੇ ਨੂੰ ਗਾਣੇ ਵਿੱਚ ਜਿਨ੍ਹਾਂ ਸ਼ਬਦਾਂ ਤੇ ਇਤਰਾਜ਼ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ । ਇਸੇ ਤਰ੍ਹਾਂ ਗੀਤ ਨੂੰ ਲਿਖਣ ਵਾਲੇ ਗੀਤਕਾਰ ਜਾਨੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਕੇ ਮੁਆਫੀ ਮੰਗੀ ਹੈ ।
View this post on Instagram
ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਇੱਕ ਇਮਾਮ ਨੇ ਗਾਣੇ ਵਿੱਚ ‘ਰਸੂਲ’ ਸ਼ਬਦ ਦੀ ਵਰਤਂੋ ਤੇ ਇਤਰਤਾਜ਼ ਜਤਾਇਆ ਸੀ ਕਿਉਂਕਿ ਇਸ ਸ਼ਬਦ ਦੀ ਵਰਤੋ ਪੈਗੰਬਰ ਮੁਹੰਮਦ ਸਾਹਿਬ ਲਈ ਕੀਤੀ ਜਾਂਦੀ ਹੈ । ਇਸ ਸ਼ਬਦ ਦੀ ਵਰਤਂੋ ਕਿਸੇ ਗਾਣੇ ਵਿੱਚ ਨਹੀਂ ਕੀਤੀ ਜਾ ਸਕਦੀ । ਇਸ ਤਰ੍ਹਾਂ ਕਰਨ ਨਾਲ ਮੁਸਲਿਮ ਭਾਈਚਾਰੇ (muslim community) ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ । ਇਸ ਮਾਮਲੇ ਨੂੰ ਵੱਧਦਾ ਦੇਖ ਐਮੀ ਵਿਰਕ ਤੇ ਉਹਨਾਂ ਦੀ ਟੀਮ ਨੇ ਮੁਆਫੀ ਮੰਗੀ ਹੈ ।