ਇਸ ਡਰ ਕਰਕੇ ਕਰਣ ਔਜਲਾ ਨੇ ਪੂਰਾ ਇੱਕ ਸਾਲ ਕਿਸੇ ਮਿਊਜ਼ਿਕ ਵੀਡੀਓ ਵਿੱਚ ਨਹੀਂ ਕੀਤਾ ਕੰਮ
'ਗੀਤਾਂ ਦੀ ਮਸ਼ੀਨ' ਕਰਣ ਔਜਲਾ ( Karan Aujla ) ਪੰਜਾਬੀ ਇੰਡਸਟਰੀ ਦਾ ਹੁਣ ਵੱਡਾ ਨਾਂਅ ਬਣ ਗਿਆ ਹੈ । ਉਸ ਦਾ ਹਰ ਗਾਣਾ ਹਿੱਟ ਹੁੰਦਾ ਹੈ, ਤੇ ਹਰ ਗਾਣੇ ਤੇ ਲੋਕ ਝੂਮਣ ਲੱਗ ਜਾਂਦੇ ਹਨ । ਕਰਣ ਵਧੀਆ ਗਾਇਕ ਹੋਣ ਤੇ ਨਾਲ ਨਾਲ ਚੰਗਾ ਗੀਤਕਾਰ ਵੀ ਹੈ । ਉਸ ਦੇ ਲਿਖੇ ਗਾਣੇ ਲਗਭਗ ਹਰ ਵੱਡੇ ਗਾਇਕ ਨੇ ਗਾਏ ਹਨ । ਕਰਣ ਨੇ ਆਪਣੇ ਗੀਤ ਲਿਖਣ ਦੇੁ ਹੁਨਰ ਨੂੰ ਉਦੋਂ ਪਛਾਣਿਆ ਸੀ ਜਦੋਂ ਉਸ ਨੇ ਆਪਣਾ ਪਹਿਲਾ ਗਾਣਾ ‘ਰੇਂਜ’ ਜੱਸੀ ਗਿੱਲ ਨੂੰ ਦਿੱਤਾ । ਇਸ ਗੀਤ ਤੋਂ ਬਾਅਦ ਕਰਣ ਨੇ ਆਪਣੀ ਲੇਖਣੀ ਨੂੰ ਹੋਰ ਨਿਖਾਰਿਆ, ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲਿਖੇ ।
Pic Courtesy: Instagram
ਹੋਰ ਪੜ੍ਹੋ :
ਗੈਰੀ ਸੰਧੂ ਮਾਪਿਆਂ ਨੂੰ ਲੈ ਕੇ ਹੋਏ ਭਾਵੁਕ, ਕਿਹਾ ਬੇਬੇ ਬਾਪੂ ਦੇ ਜਾਣ ਤੋਂ ਬਾਅਦ ਘਟ ਗਿਆ ਹੈ ਸੈਲਫ ਕੌਨਫੀਡੈਂਸ
ਪਰ ਜਦੋਂ ਉਸ ( Karan Aujla ) ਨੇ ਆਪਣੇ ਲਿਖੇ ਗੀਤ ਖੁਦ ਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਕਰਣ ਦਾ ਪਹਿਲਾ ਗਾਣਾ ‘ਸੈੱਲ ਫੌਨ’ 2014 ਵਿੱਚ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਤਿਆਰ ਕਰਨ ਲਈ ਕਰਣ ਦੇ ਦੋਸਤ ਮੈਕ ਬੈਨੀਪਾਲ ਨੇ ਮਦਦ ਕੀਤੀ । ਗੀਤ ਦੀ ਵੀਡੀਓ ਬਨਾਉਣ ਲਈ ਕਰਣ ਨੇ ਆਪਣੀਆਂ ਭੈਣਾਂ ਤੇ ਦੋਸਤਾਂ ਤੋਂ ਲਗਭਗ 20ਹਜ਼ਾਰ ਰੁਪਏ ਇੱਕਠੇ ਕੀਤੇ ਸਨ ਤੇ ਕੁਝ ਪੈਸੇ ਬੈਨੀਪਾਲ ਨੇ ਪਾਏ ਸਨ । ਕਰਣ ( Karan Aujla ) ਨੇ ਇਸ ਗਾਣੇ ਦੀ ਸ਼ੂਟਿੰਗ ਦੌਰਾਨ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕੀਤਾ ਸੀ ।
Pic Courtesy: Instagram
ਸ਼ੂਟਿੰਗ ਦੌਰਾਨ ਕਰਣ ( Karan Aujla ) ਦੇ ਸਾਹਮਣੇ ਜਦੋਂ ਵੀ ਕੈਮਰਾ ਆਉਂਦਾ ਤਾਂ ਉਹ ਘਬਰਾ ਜਾਂਦਾ ਸੀ । ਇਸ ਤਰ੍ਹਾਂ ਕਈ ਵਾਰ ਹੋਇਆ ਜਦੋਂ ਕੈਮਰੇ ਨੂੰ ਦੇਖ ਕੇ ਕਰਣ ਦੇ ਪਸੀਨੇ ਛੁੱਟਣ ਲੱਗ ਜਾਂਦੇ ਸਨ । ਕਰਣ ਇਸ ਗਾਣੇ ਦੀ ਸ਼ੂਟਿੰਗ ਤੋਂ ਬਾਅਦ ਏਨਾਂ ਡਰ ਗਿਆ ਕਿ ਉਸ ਨੇ ਇੱਕ-ਡੇਢ ਸਾਲ ਕੋਈ ਵੀ ਗਾਣਾ ਨਹੀਂ ਗਾਇਆ ਤੇ ਨਾ ਹੀ ਕਿਸੇ ਗੀਤ ਦੀ ਵੀਡੀਓ ਬਣਾਈ ।
Pic Courtesy: Instagram
ਇਸ ਤੋਂ ਬਾਅਦ ਕਰਣ ਨੇ ਸੋਚਿਆ ਕਿ ਗਾਣਾ ਗਾਉਣਾ ਤੇ ਵੀਡੀਓ ਵਿੱਚ ਕੰਮ ਕਰਨਾ ਉਸ ਦੇ ਵੱਸ ਦੀ ਗੱਲ ਨਹੀਂ ਹੈ । ਉਹ ਸਿਰਫ ਗਾਣੇ ਲਿਖ ਹੀ ਸਕਦਾ ਹੈ, ਗਾ ਨਹੀਂ ਸਕਦਾ । ਪਰ ਹੌਲੀ ਹੌਲੀ ਕਰਣ ਨੇ ਕੈਮਰਾ ਫੇਸ ਕਰਨਾ ਸ਼ੁਰੂ ਕਰ ਦਿੱਤਾ, ਤੇ ਅੱਜ ਕਰਣ ਔਜਲਾ ਆਪਣੇ ਹਰ ਗਾਣੇ ਦੀ ਵੀਡੀਓ ਵਿੱਚ ਨਜ਼ਰ ਆਉਂਦਾ ਹੈ ।