ਜੇਕਰ ਤੁਸੀਂ ਡਾਈਬਟੀਜ਼ ਤੋਂ ਹੋ ਪਰੇਸ਼ਾਨ ਅਪਣਾਓ ਇਹ ਰੂਟੀਨ, ਜਲਦ ਮਿਲੇਗਾ ਛੁਟਕਾਰਾ
ਸ਼ੂਗਰ ਯਾਨੀ ਕਿ ਡਾਈਬਟੀਜ਼ (Diabetes) ਇੱਕ ਗੰਭੀਰ ਬਿਮਾਰੀ ਹੈ। ਇਸ ਨਾਲ ਸਬੰਧਤ ਕਾਰਨਾਂ ਤੋਂ ਇਲਾਵਾ ਇਹ ਬਿਮਾਰੀ ਹੌਲੀ-ਹੌਲੀ ਮਰੀਜ਼ ਦੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰਥਾ ਨੂੰ ਘਟਾ ਦਿੰਦੀ ਹੈ। ਆਓ ਅੱਜ ਅਸੀਂ ਤੁਹਾਨੂੰ ਇਸ ਤੋਂ ਬਚਾਅ ਅਤੇ ਇਸ ਤੋਂ ਜਲਦ ਠੀਕ ਹੋਣ ਲਈ ਕੁਝ ਅਸਾਨ ਤਰੀਕੇ ਦੱਸਣ ਜਾ ਰਹੇ ਹਾਂ।
Image source google
ਡਾਈਬਟੀਜ਼ ਨਾਲ ਜੁੜੇ ਕਾਰਨਾਂ ਤੋਂ ਇਲਾਵਾ ਇਸ ਬਿਮਾਰੀ ਦੇ ਹੋਣ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ। ਇਹ ਬਿਮਾਰੀ ਹੋਣ 'ਤੇ ਹੋਰ ਕਈ ਹੋਰ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਆਓ, ਜਾਣਦੇ ਹਾਂ ਇਸ ਤੋਂ ਨਿਜਾਤ ਪਾਉਣ ਬਾਰੇ।
ਬਚਾਅ ਦੇ ਟਿਪਸ
1. ਰੋਜ਼ਾਨਾ ਸਵੇਰੇ ਸੈਰ ਅਤੇ ਕਸਰਤ ਕਰੋ।
2. ਤਕਰੀਬਨ 30 ਮਿੰਟਾਂ ਤੱਕ ਹਰੀ ਤੇ ਨਰਮ ਘਾਹ ਉੱਤੇ ਸੈਰ ਕਰੋ।
3. ਕਰੇਲਾ, ਜਾਮਣ, ਮੇਥੀ ਦਾਣਾ ਆਦਿ ਦਾ ਸੇਵਨ ਕਰਨ ਨਾਲ ਵੀ ਸ਼ੂਗਰ ਤੋਂ ਬਚਿਆ ਜਾ ਸਕਦਾ ਹੈ। ਮਿੱਠਾ ਘੱਟ ਖਾਓ।
4. ਯੋਗ ਆਸਨ ਕਰਨ ਨਾਲ ਮਾਨਸਿਕ ਇਕਾਗਰਤਾ ਵਧਦੀ ਹੈ ਤੇ ਸ਼ੂਗਰ ਤੋਂ ਵੀ ਬਚਾਅ ਰਹਿੰਦਾ ਹੈ।
5. ਸ਼ਰਾਬ, ਦੁੱਧ, ਤੇਲ, ਘਿਓ, ਆਟਾ, ਦਹੀਂ ਆਦਿ ਦੀ ਵਰਤੋਂ ਘੱਟ ਕਰੋ।
6. ਗੰਨੇ ਦਾ ਰਸ, ਖੰਡ ਅਤੇ ਜ਼ਿਆਦਾ ਮਿੱਠੇ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਬਚੋ।
7. ਫਾਸਟ ਫੂਡ ਦਾ ਸੇਵਨ ਨਾ ਕਰੋ
Image source google
ਘਰੇਲੂ ਨੁਸਖੇ
1. ਡਾਈਬਟੀਜ਼ ਦੇ ਮਰੀਜ਼ ਆਪਣੇ ਖਾਣੇ ਵਿੱਚ ਹਲਦੀ ਦਾ ਇਸਤੇਮਾਲ ਵੱਧ ਤੋਂ ਵੱਧ ਕਰਨ। ਇਸ ਤੋਂ ਇਸਾਵਾ ਉਹ
2. ਤ੍ਰਿਫਲਾ ਚੂਰਨ 3-6 ਗ੍ਰਾਮ ਸਵੇਰੇ-ਸ਼ਾਮ ਸੇਵਨ ਕਰ ਸਕਦੇ ਹਨ।
Image source google
3. ਸ਼ੁੱਧ ਸ਼ੀਲਾਜੀਤ ਇਕ ਗਰਾਮ ਦੁੱਧ 'ਚ ਘੋਲ ਕੇ।
4. ਨਿੰਮ ਤੇ ਆਂਵਲੇ ਦਾ ਸੂਪ ਪਿਓ।
5. ਵਿਜਸਾਰ ਦੀ ਲੱਕੜੀ ਦੀ ਪਾਣੀ ਪੀਣ ਨਾਲ ਵੀ ਫ਼ਾਇਦਾ ਹੁੰਦਾ ਹੈ। ਇਸ ਨਾਲ ਸਰੀਰ ਵਿੱਚ ਇੰਨਸੂਲਿਨ ਦੀ ਮਾਤਰਾ ਵੱਧਦੀ ਹੈ ਤੇ ਡਾਈਬਟੀਜ਼ ਨਾਲ ਛੁਟਕਾਰਾ ਪਾ ਸਕਦੇ ਹੋ।
ਹੋਰ ਪੜ੍ਹੋ : ਜੇਕਰ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਬ੍ਰੌਕਲੀ
ਦੱਸਣਯੋਗ ਹੈ ਕਿ ਕੋਈ ਵੀ ਇਲਾਜ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਕਰਨਾ ਚਾਹੀਦਾ ਪਰ ਇਨ੍ਹਾਂ 'ਚੋਂ ਕਿਸੇ ਇੱਕ ਦਾ ਪ੍ਰਯੋਗ ਕਰਕੇ ਸ਼ੂਗਰ ਤੋਂ ਬਚ ਸਕਦੇ ਹਾਂ। ਇਸ ਲਈ ਘਰੇਲੂ ਨੁਸਖੇ ਅਪਣਾਉਣ ਤੋਂ ਪਹਿਲਾਂ ਆਪਣੀ ਬਿਮਾਰੀ ਬਾਰੇ ਤੇ ਉਸ ਦਾ ਤੁਹਾਡੇ ਸਰੀਰ ਉੱਤੇ ਪ੍ਰਭਾਵ ਤੇ ਉਸ ਦੇ ਪੜਾਅ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰੋ । ਆਪਣੇ ਡਾਕਟਰ ਤੋਂ ਸਲਾਹ ਜ਼ਰੂਰ ਲਵੋਂ। ਯਾਦ ਰੱਖੋ ਕਿਸੇ ਵੀ ਤਰ੍ਹਾਂ ਦੇ ਘਰੇਲੂ ਓਪਾਅ ਤੇ ਨੁਸਖੇ ਅਪਣਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰੀ ਹੈ।