Cervical Cancer ਲਈ ਭਾਰਤ 'ਚ ਲਾਂਚ ਹੋਵੇਗਾ ਪਹਿਲਾ ਟੀਕਾ , ਜਾਣੋ ਕੀ ਹਨ ਇਸ ਦੇ ਫਾਇਦੇ

Reported by: PTC Punjabi Desk | Edited by: Pushp Raj  |  September 01st 2022 01:49 PM |  Updated: September 01st 2022 01:50 PM

Cervical Cancer ਲਈ ਭਾਰਤ 'ਚ ਲਾਂਚ ਹੋਵੇਗਾ ਪਹਿਲਾ ਟੀਕਾ , ਜਾਣੋ ਕੀ ਹਨ ਇਸ ਦੇ ਫਾਇਦੇ

Cervical Cancer Vaccine: ਭਾਰਤ ਵਿੱਚ ਸਰਵੀਕਲ ਕੈਂਸਰ  (Cervical Cancer ) ਦੀ ਸਮੱਸਿਆ ਆਮ ਹੋ ਗਈ ਹੈ। Cervical ਕੈਂਸਰ ਜ਼ਿਆਦਾਤਰ ਔਰਤਾਂ ਵਿੱਚ ਵੇਖਣ ਨੂੰ ਮਿਲਦਾ ਹੈ। ਅੱਜ ਭਾਰਤ ਵਿੱਚ ਸਰਵੀਕਲ ਕੈਂਸਰ ਦੇ ਲਈ ਪਹਿਲਾ ਸਵਦੇਸ਼ੀ ਟੀਕਾ ਲਾਂਚ ਹੋਵੇਗਾ। ਇਹ ਟੀਕਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਬਾਇਓਟੈਕਨਾਲੋਜੀ ਵਿਭਾਗ ਲਾਂਚ ਕੀਤਾ ਜਾਵੇਗਾ।

Image Source- Google

ਔਰਤਾਂ ਨੂੰ ਹੋਣ ਵਾਲਾ ਦੂਜਾ ਸਭ ਤੋਂ ਆਮ ਕੈਂਸਰ

Cervical ਕੈਂਸਰ ਨਾਲ ਸਭ ਤੋਂ ਜ਼ਿਆਦਾ ਔਰਤਾਂ ਪ੍ਰਭਾਵਿਤ ਹੁੰਦੀਆਂ ਹਨ। ਬ੍ਰੈਸਟ ਕੈਂਸਰ ਤੋਂ ਬਾਅਦ ਇਹ ਔਰਤਾਂ ਨੂੰ ਹੋਣ ਵਾਲਾ ਦੂਜਾ ਸਭ ਤੋਂ ਆਮ ਕੈਂਸਰ ਹੈ। ਭਾਰਤ ਵਿੱਚ ਹਰ ਸਾਲ 1 ਲੱਖ 23 ਹਜ਼ਾਰ ਤੋਂ ਵੱਧ ਔਰਤਾਂ ਇਸ ਬਿਮਾਰੀ ਦਾ ਸ਼ਿਕਾਰ ਹੁੰਦੀਆਂ ਹਨ। ਇਸ ਬਿਮਾਰੀ ਦੇ ਚੱਲਦੇ ਤਕਰੀਬਨ 77 ਹਜ਼ਾਰ ਤੋਂ ਵੱਧ ਔਰਤਾਂ ਦੀ ਮੌਤ ਹੋ ਜਾਂਦੀ ਹੈ। ਰਿਪੋਰਟ ਮੁਤਾਬਕ ਮੌਜੂਦਾ ਸਮੇਂ ਵਿੱਚ ਵੀ ਦੇਸ਼ ਵਿੱਚ 5 ਫੀਸਦੀ ਔਰਤਾਂ ਇਸ ਕੈਂਸਰ ਤੋਂ ਪੀੜਤ ਹਨ।

ਅਜੇ ਤੱਕ ਭਾਰਤ ਇਸ ਟੀਕੇ ਨੂੰ ਹੋਰਨਾਂ ਦੇਸ਼ਾਂ ਤੋਂ ਖਰੀਦਦਾ ਸੀ ਅਤੇ ਇਸ ਦੀ ਲਾਗਤ ਵੀ ਬਹੁਤ ਜ਼ਿਆਦਾ ਸੀ, ਪਰ ਭਾਰਤ ਵਿੱਚ ਇਹ ਟੀਕਾ ਉੁਪਲਬਧ ਹੋਣ ਨਾਲ ਮਰੀਜ਼ਾਂ ਲਈ ਇਸ ਟੀਕੇ ਨੂੰ ਖਰੀਦਣਾ ਆਸਾਨ ਹੋ ਜਾਵੇਗਾ।

ਕੀ ਕਹਿੰਦੀ ਹੈ WHO ਦੀ ਰਿਪੋਰਟ

WHO ਦੀ ਰਿਪੋਰਟ ਦੇ ਮੁਤਾਬਕ ਭਾਰਤ ਵਿੱਚ ਹਰ ਸਾਲ 1 ਲੱਖ 23 ਹਜ਼ਾਰ ਤੋਂ ਵੱਧ ਮਹਿਲਾਵਾਂ ਸਰਵੀਕਲ ਕੈਂਸਰ (Cervical Cancer ) ਦਾ ਸ਼ਿਕਾਰ ਹੁੰਦੀਆਂ ਹਨ। ਸਰਵੀਕਲ ਕੈਂਸਰ ਦੇ ਕੇਸਾਂ ਨੂੰ ਲੈ ਕੇ ਵਿਸ਼ਵ ਭਰ ਦੇ ਵਿੱਚ ਭਾਰਤ ਪੰਜਵੇਂ ਸਥਾਨ 'ਤੇ ਆਉਂਦਾ ਹੈ, ਜਿਥੇ ਵੱਡੀ ਗਿਣਤੀ ਵਿੱਚ ਔਰਤਾਂ ਇਸ ਬਿਮਾਰੀ ਤੋਂ ਪੀੜਤ ਹਨ।

Image Source- Google

ਕੀ ਹੈ ਸਰਵੀਕਲ ਕੈਂਸਰ (Cervical Cancer )

Cervical Cancer ਹਿਊਮਨ ਪੈਪਿਲੋਮਾ ਵਾਇਰਸ ਦੇ ਕਾਰਨ ਹੁੰਦਾ ਹੈ। ਇਹ ਵਾਇਰਸ ਸਰੀਰ ਵਿੱਚ ਲੰਬੇ ਸਮੇਂ ਤੱਕ ਰਹਿੰਦਾ ਹੈ ਅਤੇ ਬਾਅਦ ਵਿੱਚ ਸਰਵੀਕਲ ਕੈਂਸਰ ਦਾ ਕਾਰਨ ਬਣਦਾ ਹੈ। ਹਾਲਾਂਕਿ, ਜਿਨ੍ਹਾਂ ਔਰਤਾਂ ਦਾ ਇਮਿਊਨਿਟੀ ਸਿਸਟਮ ਚੰਗਾ ਹੁੰਦਾ ਹੈ, ਇਹ ਵਾਇਰਸ ਉਨ੍ਹਾਂ ਦੇ ਸਰੀਰ ਵਿੱਚ ਨਹੀਂ ਵਧ ਪਾਉਂਦਾ ਅਤੇ ਆਪਣੇ ਆਪ ਹੀ ਨਸ਼ਟ ਹੋ ਜਾਂਦਾ ਹੈ। ਖ਼ਾਸ ਕਰਕੇ ਐਚਆਈਵੀ ਜਾਂ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਔਰਤਾਂ ਨੂੰ ਇਸ ਕੈਂਸਰ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਕੈਂਸਰ ਦੇ ਜ਼ਿਆਦਾਤਰ ਮਾਮਲੇ ਅਡਵਾਂਸ ਸਟੇਜ ਵਿੱਚ ਹੀ ਸਾਹਮਣੇ ਆ ਜਾਂਦੇ ਹਨ।

Cervical Cancer ਕੈਂਸਰ ਦੀ ਜਾਂਚ

ਅਮਰੀਕਨ ਕੈਂਸਰ ਸੋਸਾਇਟੀ ਦੇ ਮੁਤਾਬਕ 25 ਤੋਂ 65 ਸਾਲ ਤੱਕ ਦੀਆਂ ਔਰਤਾਂ ਨੂੰ ਸਾਲ ਵਿੱਚ ਇੱਕ ਵਾਰ ਫੁਲ ਬਾਡੀ ਚੈਅਕਪ ਜ਼ਰੂਰ ਕਰਵਾਉਣਾ ਚਾਹੀਦਾ ਹੈ ਅਤੇ ਖ਼ਾਸ ਤੌਰ ਸਰਵੀਕਲ ਕੈਂਸਰ ਦੀ ਜਾਂਚ ਵੀ ਕਰਵਾਉਣੀ ਚਾਹੀਦੀ ਹੈ। ਇਸ ਦੇ ਲਈ ਤੁਸੀਂ ਡਾਕਟਰ ਦੀ ਸਲਾਹ ਉੱਤੇ HVPV/ PAP ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਹਰ ਪੰਜ ਸਾਲ ਵਿੱਚ ਸਰਵੀਕਲ ਕੈਂਸਰ ਦੀ ਜਾਂਚ ਜਾਂ ਫਿਰ ਤਿੰਨ ਸਾਲਾਂ ਵਿੱਚ ਪੈਪ ਸਮੀਅਰ ਟੈਸਟ ਅਤੇ ਨਿਯਮਤ ਕੈਂਸਰ ਸਕ੍ਰੀਨਿੰਗ ਟੈਸਟ ਵੀ ਕਰਵਾਉਣਾ ਚਾਹੀਦਾ ਹੈ। ਔਰਤਾਂ HVPV ਵੈਕਸੀਨ ਲਗਵਾ ਕੇ ਇਸ ਕੈਂਸਰ ਤੋਂ ਆਪਣਾ ਬਚਾਅ ਕਰ ਸਕਦੀਆਂ ਹਨ।

Image Source- Google

ਹੋਰ ਪੜ੍ਹੋ : ਜੇਕਰ ਤੁਸੀਂ ਵੀ ਪੀਰੀਅਡਸ ਦੇ ਦਰਦ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਉਪਾਅ

ਕਿੰਝ ਕੰਮ ਕਰਦੀ ਹੈ Cervical Cancer ਵੈਕਸੀਨ

ਭਾਰਤ ਵਿੱਚ ਸਰਵੀਕਲ ਕੈਂਸਰ ਲਈ ਲਾਂਚ ਹੋਣ ਵਾਲੀ ਇਹ ਵੈਕਸੀਨ ਪੂਰੀ ਤਰ੍ਹਾਂ ਸਵਦੇਸ਼ੀ ਹੈ। ਸੀਰਮ ਇੰਸਟੀਚਿਊਟ ਵੱਲੋਂ ਲਾਂਚ ਕੀਤਾ ਜਾਣ ਵਾਲਾ ਇਹ ਟੀਕਾ QHPV ਵੈਕਸੀਨ ਯਾਨੀ ਕਿ ਪੈਪਿਲੋਮਾ ਹੈ। ਇਸ ਨੂੰ 9 ਸਾਲ ਤੋਂ ਲੈ ਕੇ 26 ਸਾਲ ਤੱਕ ਦੇ ਸਰਵੀਕਲ ਕੈਂਸਰ ਨਾਲ ਪੀੜਤ ਮਰੀਜ਼ਾਂ ਲਈ ਇਸਤੇਮਾਲ ਕੀਤਾ ਜਾ ਸਕੇਗਾ। ਇਸ ਟੀਕੇ ਦੀ ਮਦਦ ਨਾਲ ਕੈਂਸਰ ਦੇ ਖਿਲਾਫ ਜੰਗ ਆਸਾਨ ਹੋ ਜਾਵੇਗੀ ਅਤੇ ਇਸ ਨਾਲ ਵੱਧ ਤੋਂ ਵੱਧ ਔਰਤਾਂ ਦੀ ਜਾਨ ਬਚਾਈ ਜਾ ਸਕੇਗੀ। ਇਸ ਟੀਕਾ ਸਰਵੀਕਲ ਕੈਂਸਰ ਨਾਲ ਪੀੜਤ ਲੋਕਾਂ ਲਈ ਵਰਦਾਨ ਸਾਬਿਤ ਹੋ ਸਕਦਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network