ਪਹਿਲੀ ਵਾਰ ਹੋਣ ਜਾ ਰਿਹਾ ਹੈ 'ਵਾਇਸ ਆਫ਼ ਪੰਜਾਬ ਸੀਨੀਅਰ'; ਸੋ ਅੱਜ ਹੀ ਭੇਜੋ ਆਡੀਸ਼ਨਾਂ ਦੇ ਲਈ ਆਪਣੀ ਐਂਟਰੀ
Voice of Punjab Senior: ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਅਣਥੱਕ ਅਤੇ ਲਗਾਤਾਰ ਯਤਨ ਕੀਤੇ ਜਾਂਦੇ ਹਨ। ਦੁਨੀਆ ਦਾ ਨੰਬਰ ਇੱਕ ਪੰਜਾਬੀ ਚੈਨਲ ਪੀਟੀਸੀ ਪੰਜਾਬੀ, ਜਿਨ੍ਹਾਂ ਵੱਲੋਂ ਰਿਆਲਟੀ ਸ਼ੋਅਜ਼ ਅਤੇ ਕਈ ਅਵਾਰਡ ਸ਼ੋਅ ਕਰਵਾਏ ਗਏ ਹਨ। ਪੀਟੀਸੀ ਪੰਜਾਬੀ ਜੋ ਕਿ ਆਪਣੇ ਰਿਆਲਟੀ ਸ਼ੋਅਜ਼ ਦੇ ਰਾਹੀਂ ਪੰਜਾਬ ਦੇ ਵਿੱਚ ਛੁਪੇ ਹੋਏ ਹੁਨਰ ਜੱਗ ਜ਼ਾਹਿਰ ਕਰਦੇ ਹਨ। ਮਿਸਟਰ ਪੰਜਾਬ, ਮਿਸ ਪੀਟੀਸੀ ਪੰਜਾਬੀ, ਵਾਇਸ ਆਫ਼ ਪੰਜਾਬ, ਹੁਨਰ ਪੰਜਾਬ ਦਾ ਵਰਗੇ ਕਈ ਰਿਆਲਟੀ ਸ਼ੋਅਜ਼ ਨੇ ਆਮ ਲੋਕਾਂ ਨੂੰ ਸੁਪਰ ਸਟਾਰ ਬਣਾਇਆ ਹੈ। ਇਸ ਸਿਲਸਿਲੇ ਤਹਿਤ ਪਹਿਲੀ ਵਾਰ ਆ ਰਿਹਾ ਹੈ 'ਵਾਇਸ ਆਫ਼ ਪੰਜਾਬ ਸੀਨੀਅਰ'।
ਹੋਰ ਪੜ੍ਹੋ : ਗੁਰਦਾਸ ਮਾਨ ਨੇ ਕਪਿਲ ਸ਼ਰਮਾ ਦੇ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ ‘ਜਿਉਂਦੇ ਵੱਸਦੇ ਰਹੋ ਕਪਿਲ’
ਪਹਿਲੀ ਵਾਰ ਹੋਣ ਜਾ ਰਿਹਾ ਹੈ 'ਵਾਇਸ ਆਫ਼ ਪੰਜਾਬ ਸੀਨੀਅਰ'
ਵਾਇਸ ਆਫ਼ ਪੰਜਾਬ ਛੋਟਾ ਚੈਂਪ, ਵਾਇਸ ਆਫ਼ ਪੰਜਾਬ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਹੁਣ ਪੀਟੀਸੀ ਪੰਜਾਬੀ ਪਹਿਲੀ ਵਾਰ ਲੈ ਕੇ ਆ ਰਿਹਾ ਹੈ 'ਵਾਇਸ ਆਫ਼ ਪੰਜਾਬ ਸੀਨੀਅਰ'। ਜੀ ਹਾਂ ਪੀਟੀਸੀ ਪੰਜਾਬੀ ਹੁਣ ਉਨ੍ਹਾਂ ਲੋਕਾਂ ਲਈ ਸੁਨਹਿਰੀ ਮੌਕਾ ਲੈ ਕੇ ਆ ਰਿਹਾ ਹੈ ਜਿਨ੍ਹਾਂ ਵਿੱਚ ਗਾਇਕੀ ਦਾ ਹੁਨਰ ਤਾਂ ਹੈ ਪਰ ਉਮਰ ਵੱਡੀ ਹੋਣ ਕਰਕੇ ਉਹ ਕਿਸੇ ਸਿੰਗਿੰਗ ਰਿਆਲਟੀ ਸ਼ੋਅ ਵਿੱਚ ਭਾਗ ਨਹੀਂ ਲੈ ਸਕਦੇ। ਹੁਣ ਜੇ ਤੁਹਾਡੀ ਉਮਰ ਹੈ 35 ਸਾਲ ਤੇ ਤੁਹਾਡੀ ਆਵਾਜ਼ ਵਿੱਚ ਹੈ ਦਮ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਭੇਜੋ ਆਪਣੀ ਐਂਟਰੀ ਅਤੇ ਕਰੋ ਆਪਣੇ ਆਪ ਨੂੰ ਰਜਿਸਟਰ।
'ਵਾਇਸ ਆਫ਼ ਪੰਜਾਬ ਸੀਨੀਅਰ' ਲਈ ਇਸ ਤਰ੍ਹਾਂ ਕਰੋ ਰਜਿਸਟਰ
ਹੁਣ ਦੇਰ ਕਿਸ ਗੱਲ ਦੀ ਮੋਬਾਇਲ ਚੁੱਕੋ ਤੇ ਬਣਾਓ ਆਪਣੇ ਗਾਣੇ ਦਾ ਦੋ ਮਿੰਟ ਦਾ ਵੀਡੀਓ ਅਤੇ ਉਮਰ ਡਾਕੂਮੈਂਟ ਦੇ ਨਾਲ ਆਈ.ਡੀ ਪਰੂਫ਼ ਦਾ ਇਸ ਵਟਸਐੱਪ ਨੰਬਰ ‘9811757373’ ’ਤੇ ਭੇਜ ਦਿਓ। ਐਂਟਰੀ ਭੇਜਣ ਵਾਲੇ ਪ੍ਰਤੀਭਾਗੀ ਦੀ ਉਮਰ 35 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ।
ਐਂਟਰੀ ਭੇਜਣ ਲਈ ਤੁਹਾਡੇ ਕੋਲ ਏਜਪਰੂਫ ਦੇ ਡਾਕੂਮੈਂਟ ਲਾਜ਼ਮੀ ਹਨ। ਇਸ ਤੋਂ ਇਲਾਵਾ ‘ਪੀਟੀਸੀ ਪਲੇਅ’ ਐਪ (PTC Play App) ਦੇ ਰਾਹੀਂ ਵੀ ਤੁਸੀਂ ਆਪਣੀ ਐਂਟਰੀ ਭੇਜ ਕੇ ਰਜਿਸਟਰ ਕਰਵਾ ਸਕਦੇ ਹੋ । ਜੇ ਤੁਸੀਂ ਵੀ ਗਾਇਕੀ ਦੇ ਖੇਤਰ ‘ਚ ਆਪਣਾ ਨਾਂਅ ਬਨਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਭੇਜੋ'ਵਾਇਸ ਆਫ਼ ਪੰਜਾਬ ਸੀਨੀਅਰ' ਲਈ ਆਪਣੀ ਐਂਟਰੀ ।
View this post on Instagram
View this post on Instagram