ਸੋਨਮ ਕਪੂਰ ਨੇ ਬੇਟੇ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਝਲਕ, ਡਿਲੀਵਰੀ ਤੋਂ ਬਾਅਦ ਦਿਖਾਇਆ ਪੇਟ, ਦੇਖੋ ਤਸਵੀਰਾਂ
Sonam Kapoor wears maternity clothes, shares pic : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਜੋ ਕਿ ਹਾਲ ਹੀ 'ਚ ਮਾਂ ਬਣੀ ਹੈ। ਅਦਾਕਾਰਾ ਸੋਨਮ ਅਤੇ ਆਨੰਦ ਆਹੂਜਾ ਨੇ 20 ਅਗਸਤ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਅੱਜ ਯਾਨੀ ਵੀਰਵਾਰ ਨੂੰ ਸੋਨਮ ਨੇ ਹਸਪਤਾਲ ਤੋਂ ਘਰ ਆਉਣ ਤੋਂ ਬਾਅਦ ਆਪਣੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਉਸਨੇ ਇੰਸਟਾਗ੍ਰਾਮ 'ਤੇ ਜਣੇਪਾ ਤੋਂ ਬਾਅਦ ਦੀ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਸ਼ੇਅਰ ਕੀਤੀ ਹੈ। ਵੀਡੀਓ 'ਚ ਸੋਨਮ ਦੱਸ ਰਹੀ ਹੈ ਕਿ ਉਸ ਨੇ ਮੈਟਰਨਿਟੀ ਕੱਪੜੇ ਪਾਏ ਹੋਏ ਹਨ। ਉਸ ਨੇ ਮੈਚਿੰਗ ਬੈਗੀ ਜੈਕੇਟ ਵੀ ਪਾਈ ਹੋਈ ਹੈ।
ਹੋਰ ਪੜ੍ਹੋ : ਨਿਸ਼ਾ ਬਾਨੋ ਨੇ ‘ਮੇਰਾ ਮਾਹੀਂ ਤੂੰ ਪੱਟਿਆ’ ਗੀਤ ‘ਤੇ ਪਾਇਆ ਸ਼ਾਨਦਾਰ ਗਿੱਧਾ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ
image source Instagram
ਵੀਡੀਓ 'ਚ ਸੋਨਮ ਕਪੂਰ ਨੇ ਆਪਣੀ ਜੈਕੇਟ ਉਤਾਰੀ ਅਤੇ ਡਿਲੀਵਰੀ ਤੋਂ ਬਾਅਦ ਆਪਣੇ ਪੇਟ ਦੀ ਇੱਕ ਝਲਕ ਸਾਂਝੀ ਕੀਤੀ ਅਤੇ ਕਿਹਾ- 'ਪੇਟ ਅਜੇ ਪੂਰੀ ਤਰ੍ਹਾਂ ਨਾਲ ਨਹੀਂ ਗਿਆ ਪਰ ਇਹ ਬਹੁਤ ਵਧੀਆ ਲੱਗ ਰਿਹਾ ਹੈ।' ਅਦਾਕਾਰਾ ਨੇ ਸ਼ੀਸ਼ੇ ਦੇ ਸਾਹਮਣੇ ਆਪਣੀ ਮਿੱਠੀ ਮੁਸਕਰਾਹਟ ਨਾਲ ਆਪਣੀ ਝਲਕ ਸਾਂਝੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸੋਨਮ ਨੇ 20 ਅਗਸਤ ਨੂੰ ਬੇਟੇ ਨੂੰ ਜਨਮ ਦਿੱਤਾ ਸੀ।
Image Source: Twitter
ਉਨ੍ਹਾਂ ਨੇ ਇਹ ਖੁਸ਼ਖਬਰੀ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ- 'ਅਸੀਂ ਆਪਣੇ ਖੂਬਸੂਰਤ ਬੱਚੇ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਇਸ ਯਾਤਰਾ ਵਿੱਚ ਸਾਡਾ ਸਾਥ ਦੇਣ ਵਾਲੇ ਸਾਰੇ ਡਾਕਟਰਾਂ, ਨਰਸਾਂ, ਦੋਸਤਾਂ ਅਤੇ ਪਰਿਵਾਰ ਦਾ ਧੰਨਵਾਦ। ਇਹ ਸਿਰਫ਼ ਸ਼ੁਰੂਆਤ ਹੈ, ਪਰ ਅਸੀਂ ਜਾਣਦੇ ਹਾਂ ਕਿ ਸਾਡੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਹੈ।
image source Instagram
ਸੋਨਮ ਆਪਣੇ ਬੱਚੇ ਨਾਲ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਆਪਣੇ ਪਿਤਾ ਅਨਿਲ ਕਪੂਰ ਦੇ ਘਰ ਵਾਪਸ ਆ ਗਈ ਹੈ। ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਹਾਲਾਂਕਿ ਜੋੜੇ ਨੇ ਅਜੇ ਤੱਕ ਬੱਚੇ ਦਾ ਚਿਹਰਾ ਨਹੀਂ ਦਿਖਾਇਆ ਹੈ। ਪਰ ਪ੍ਰਸ਼ੰਸਕ ਸੋਨਮ ਦੇ ਬੱਚੇ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।