‘ਨੀ ਤੂੰ ਸਿਆਲਾਂ ਵਾਲੀ ਹੀਰ ਦੇ ਸ਼ਿੰਗਾਰ ਜਿਹੀ ਲੱਗੇਂ’-ਜਗਜੀਤ ਸੰਧੂ, ਪੰਜਾਬੀ ਹੀਰੋ ਨੇ ਇਸ ਅੰਦਾਜ਼ ਦੇ ਨਾਲ ਆਪਣੀ ਵਹੁਟੀ ਲਈ ਕੀਤਾ ਪਿਆਰ ਦਾ ਇਜ਼ਹਾਰ
ਲਓ ਜੀ ਪੰਜਾਬੀ ਐਕਟਰ ਜਗਜੀਤ ਸੰਧੂ ਜੋ ਕਿ ਬੀਤੀ ਦਿਨੀਂ ਵਿਆਹ ਦੇ ਬੰਧਨ ‘ਚ ਬੱਝ ਗਏ ਨੇ। ਅਦਾਕਾਰ ਨੇ ਆਪਣੀ ਜ਼ਿੰਦਗੀ ਦਾ ਨਵਾਂ ਆਗਾਜ਼ ਕਰ ਲਿਆ ਹੈ। ਉਨ੍ਹਾਂ ਬਹੁਤ ਹੀ ਪਿਆਰੇ ਅੰਦਾਜ਼ ਦੇ ਨਾਲ ਆਪਣੀ ਪਤਨੀ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਇਆ ਹੈ। ਜੀ ਹਾਂ ਉਨ੍ਹਾਂ ਦੀ ਪਤਨੀ ਦਾ ਨਾਂ ਪਰਮ ਹੈ।
ਜਗਜੀਤ ਸੰਧੂ ਨੇ ਆਪਣੇ ਇੰਸਟਾਗ੍ਰਾਮ ਤੇ ਫੇਸਬੁੱਕ ਅਕਾਉਂਟ ਉੱਤੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਤੂੰ ਪਹਿਲੇ ਪਹਿਰ ਦੀ ਸੱਜਰੀ ਪ੍ਰਭਾਤ ਜਿਹੀ, ਕਿਸੇ ਬੱਚੇ ਨੂੰ ਮਿਲੀ ਪਹਿਲੀ ਸੁਗਾਤ ਜਿਹੀ, ਤੇਰੇ ਬੋਲ ਨੇ ਸ਼ਿਵ ਦੀ ਜਵਾਨੀ ਵਰਗੇ,ਤੇਰੇ ਕਿੱਸੇ ਨੇ ਮੰਟੋ ਦੀ ਕਹਾਣੀ ਵਰਗੇ...’
ਹੋਰ ਪੜ੍ਹੋ : ਲਾਡੀ ਚਾਹਲ ਦੇ ਨਵੇਂ ਗੀਤ ‘Na Jatta Na’ ‘ਚ ਕਿਸਾਨਾਂ ਦੇ ਦਰਦ ਨੂੰ ਬਿਆਨ ਕਰਦੇ ਨਜ਼ਰ ਆਉਣਗੇ ਪਰਮੀਸ਼ ਵਰਮਾ ਤੇ ਹਰਪ ਫਾਰਮਰ
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਨੀ ਤੂੰ ਸਿਆਲਾਂ ਵਾਲੀ ਹੀਰ ਦੇ ਸ਼ਿੰਗਾਰ ਜਿਹੀ ਲੱਗੇ, ਨੀ ਤੂੰ ਪਿਕਾਸੋ ਦੀ ਬਣਾਈ ਤਸਵੀਰ ਜਿਹੀ ਲਗੇ, ਕਦੇ ਸੋਹਣੀ ਦਾ ਘੜਾ ਤੇ ਝਨਾਅ ਜਾਪਦੀ, ਕਦੇ ਪਿਆਰ ਜਾਪਦੀ ਤੇ ਵਫ਼ਾ ਜਾਪਦੀI ਨੀ ਤੂੰ ਰੱਬ ਜਾਪਦੀ, ਤੂੰ ਖ਼ੁਦਾ ਜਾਪਦੀ (ਸੁਰਿੰਦਰ).. ਉਨ੍ਹਾਂ ਨੇ ਨਾਲ ਹੀ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੇ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ। ਐਕਟਰ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਤਸਵੀਰਾਂ ‘ਚ ਦੇਖ ਸਕਦੇ ਹੋ ਐਕਟਰ ਜਗਜੀਤ ਵ੍ਹਾਈਟ ਰੰਗ ਦੀ ਸਟਾਈਲਿਸ਼ ਸ਼ੇਰਵਾਨੀ ਅਤੇ ਉਨ੍ਹਾਂ ਦੀ ਪਤਨੀ ਪਰਮ ਲਾਲ ਰੰਗ ਦੇ ਲਹਿੰਗੇ ਚ ਨਜ਼ਰ ਆ ਰਹੀ ਹੈ। ਦੋਵਾਂ ਦੀ ਜੋੜੀ ਬਹੁਤ ਹੀ ਪਿਆਰੀ ਲੱਗ ਰਹੀ ਹੈ। ਕੇਵੀ ਢਿੱਲੋਂ, ਮਾਨਵ ਵਿਜ, ਦੇਵ ਖਰੌੜ, ਅਨੀਤਾ ਦੇਵਗਨ ਤੋਂ ਇਲਾਵਾ ਕਈ ਹੋਰ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਜੋੜੀ ਨੂੰ ਵਧਾਈਆਂ ਦੇ ਰਹੇ ਹਨ।
Image Source: Instagram
ਹੋਰ ਪੜ੍ਹੋ : ਦੇਖੋ ਸਿਆਸੀ ਡਰਾਮੇ ਦੇ ਰੰਗ, ਦਰਸ਼ਕਾਂ ਦੇ ਨਜ਼ਰ ਹੋਈ ਪਹਿਲੀ ਪੰਜਾਬੀ ਵੈੱਬ ਸੀਰੀਜ਼ ਚੌਸਰ
ਫ਼ਿਲਮ ਤੇ ਥੀਏਟਰ ਕਲਾਕਾਰ ਜਗਜੀਤ ਸੰਧੂ ਨੂੰ ਅੱਜ ਕਿਸੇ ਪਹਿਚਾਣ ਦੀ ਲੋੜ ਨਹੀਂ ਹੈ । ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਨਾ ਸਿਰਫ ਪੰਜਾਬੀ ਫ਼ਿਲਮੀ ਇੰਡਸਟਰੀ ਵਿੱਚ ਨਾਂਅ ਬਣਾਇਆ ਹੈ ਬਲਕਿ ਮੁੰਬਈ ਦੀ ਫ਼ਿਲਮ ਇੰਡਸਟਰੀ ਵਿੱਚ ਵੀ ਜਾ ਕੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਫ਼ਿਲਮ ਰੁਪਿੰਦਰ ਗਾਂਧੀ- ਦ ਗੈਂਗਸਟਰ ‘ਚ ਭੋਲੇ ਨਾਮ ਦੇ ਕਿਰਦਾਰ ਨੇ ਜਗਜੀਤ ਸੰਧੂ ਨੂੰ ਵੱਡੀ ਪਹਿਚਾਣ ਦਵਾਈ ਹੈ। ਫ਼ਿਲਮ ਕਿੱਸਾ ਪੰਜਾਬ ‘ਚ ‘ਸਪੀਡ’ ਨਾਮ ਕਿਰਦਾਰ ਨਿਭਾ ਕੇ ਵੱਖਰੀ ਪਹਿਚਾਣ ਮਿਲੀ ਸੀ। ਜਗਜੀਤ ਸੰਧੂ ਰੁਪਿੰਦਰ ਗਾਂਧੀ 1 ਅਤੇ 2, ਡਾਕੂਆਂ ਦਾ ਮੁੰਡਾ, ਰੱਬ ਦਾ ਰੇਡੀਓ ਪਹਿਲੀ ਅਤੇ ਦੂਜੀ, ਸੱਜਣ ਸਿੰਘ ਰੰਗਰੂਟ, ਸੁਫ਼ਨਾ ਤੋਂ ਇਲਾਵਾ ਕਈ ਹੋਰ ਫ਼ਿਲਮਾਂ ‘ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਮਸ਼ਹੂਰ ਹਿੰਦੀ ਵੈਬ ਸੀਰੀਜ਼ ‘ਲੀਲਾ’ ਵਿੱਚ ਉਸਦੀ ਭੂਮਿਕਾ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ । ਇਸ ਤੋਂ ਇਲਾਵਾ ਉਹ ਵੈੱਬ ਸੀਰੀਜ਼ ‘ਪਾਤਾਲ ਲੋਕ’ ‘ਚ ਨਿਭੇ ਦਮਦਾਰ ਰੋਲ ਦੀ ਪੰਜਾਬੀ ਕਲਾਕਾਰਾਂ ਤੋਂ ਇਲਾਵਾ ਬਾਲੀਵੁੱਡ ਦੇ ਕਲਾਕਾਰਾਂ ਵੱਲੋਂ ਵੀ ਸ਼ਲਾਘਾ ਕੀਤੀ ਸੀ।