ਪਹਿਲਾਂ ਅਦਾਵਾਂ ਦੇ ਜਲਵੇ ਦਿਖਾਏ, ਹੁਣ ਗਾਇਕੀ ਨਾਲ ਦਿਲ ਜਿੱਤ ਰਹੀ ਹੈ ਹਿਮਾਂਸ਼ੀ
ਬੰਟੀ ਬੈਂਸ ਇੱਕ ਗਾਇਕ, ਸੰਗੀਤ ਨਿਰਮਾਤਾ, ਸੰਗੀਤਕਾਰ, ਵਪਾਰੀ ਅਤੇ ਕਲਾਕਾਰ ਪ੍ਰਬੰਧਕ ਹਨ | ਜੇ ਗੱਲ ਕਰੀਏ ਕੰਮ ਦੀ, ਤਾਂ ਉਨ੍ਹਾਂ ਤੋਂ ਬੇਹਤਰ ਕੌਣ ਹੋ ਸਕਦਾ ਹੈ | ਜੇਨੀ ਜੌਹਲ, ਜੌਰਡਨ ਸੰਧੂ ਅਤੇ ਇੰਨ੍ਹਾ ਵਰਗੇ ਕਈ ਮਸ਼ਹੂਰ ਕਲਾਕਾਰ ਹਨ ਜੋ ਉਨ੍ਹਾਂ ਦੇ ਨਿਰਦੇਸ਼ਨ ਅਧੀਨ ਵਧੀਆ ਖਿਲ ਰਹੇ ਹਨ | ਅਤੇ ਹੁਣ ਬੰਟੀ Bunty Bains ਪੰਜਾਬੀ ਇੰਡਸਟਰੀ ਵਿਚ ਇਕ ਹੋਰ ਗਾਇਕ ਨੂੰ ਲੌਂਚ ਕਰ ਰਹੇ ਹਨ |
ਜਿਸ ਨਵੇਂ ਗਾਇਕ ਨੂੰ ਬੰਟੀ Bunty Bains ਲੌਂਚ ਕਰ ਰਹੇ ਹਨ, ਉਹ ਹੋਰ ਕੋਈ ਨਹੀਂ ਬਲਕਿ ਹਿਮਾਂਸ਼ੀ ਖੁਰਾਣਾ ਹੈ | ਜੀ ਹਾਂ, ਬੰਟੀ Bunty Bains ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਸ ਖ਼ਬਰ ਦਾ ਐਲਾਨ ਕਰਦੇ ਹੋਏ ਲਿਖਿਆ :
"Debut song @iamhimanshikhurana da pasand aayu tuhanu sbh nu ❤ #BrandB @BrandBMusic
#HimanshiKhurana #Snappy #RavHanjra#BuntyBains #AvexDhillon #GurpreetKhetla#KaranDope #ThirstyFish #Saavn#DebutSong #Venus#OneDigitalEntertainment
#BuntyBainsProductions "
ਗਾਇਕੀ 'ਚ ਕਦਮ ਰੱਖਣ ਨਾਲ ਹਿਮਾਂਸ਼ੀ Himanshi Khurana ਪਹਿਲਾਂ ਹੀ ਖ਼ਬਰਾਂ ਵਿਚ ਹੈ | ਦਸ ਦੇਈਏ ਕਿ ਉਨ੍ਹਾਂ ਦੇ ਗੀਤ ਦਾ ਨਾਂ ਹੈ "ਹਾਈ ਸਟੈਂਡਰਡ High Standard" | ਹਿਮਾਂਸ਼ੀ ਕਈ ਪੰਜਾਬੀ ਗੀਤਾਂ ਦੀ ਵੀਡੀਓ 'ਚ ਐਕਟਿੰਗ ਕਰ ਚੁੱਕੀ ਹੈ ਤੇ ਲੋਕੀਂ ਉਸ ਨੂੰ ਬਹੁਤ ਪਸੰਦ ਕਰਦੇ ਹਨ | ਤੇ ਹੁਣ ਉਹ ਆਪਣੀ ਗਾਇਕੀ ਦੇ ਨਾਲ ਸੱਭ ਦੇ ਦਿਲਾਂ ਤੇ ਰਾਜ ਕਰਨਾ ਚਾਹੁੰਦੀ ਹੈ |
"ਹਾਈ ਸਟੈਂਡਰਡ" ਗੀਤ ਬੰਟੀ ਬੈਂਸ Bunty Bains ਦੁਆਰਾ ਤਿਆਰ ਕੀਤਾ ਗਿਆ ਹੈ | ਗਾਣੇ ਦੇ ਬੋਲ ਰਵ ਹੰਜਰਾ ਨੇ ਲਿਖੇ ਹਨ | ਗਾਣੇ ਦਾ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ | ਦਸ ਦੇਈਏ ਕਿ ਬੰਟੀ ਬੈਂਸ ਪ੍ਰੋਡਕਸ਼ਨਜ਼ ਵਿੱਚ ਬਹੁਤ ਸਾਰੇ ਹਿੱਟ ਗੀਤ ਹਨ ਜਿਵੇਂ ਕਿ ਅੰਬਰਸਰ ਵਾਲਾ, ਬਰ੍ਥਡੇ ਅਤੇ ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ "ਤੀਜੇ ਵੀਕ" ਜੋ ਹੁਣ ਤਕ ਯੂ-ਟੀਊਬ ਤੇ 50 ਮਿਲੀਅਨ ਤੋਂ ਵੱਧ ਵਿਯੂਜ਼ ਨੂੰ ਪਾਰ ਕਰ ਚੁੱਕਾ ਹੈ |
ਹੁਣ ਹਿਮਾਂਸ਼ੀ ਦਾ ਇਹ ਗੀਤ ਕਿੰਨ੍ਹਾ ਕੁ ਕਮਾਲ ਕਰਦਾ ਹੈ, ਇਹ ਦੇਖਣਾ ਬਾਕੀ ਹੈ |
https://youtu.be/h3cgHyusc5s