ਨੀਰੂ ਬਾਜਵਾ ਤੇ ਤਰਸੇਮ ਜੱਸੜ ਦੀ ਫ਼ਿਲਮ ‘ਮਾਂ ਦਾ ਲਾਡਲਾ’ ਦਾ ਫਰਸਟ ਲੁੱਕ ਪੋਸਟਰ ਰਿਲੀਜ਼, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ
First look poster of Neeru Bajwa and Tarsem Jasser's film 'Maa Da Ladla' released: ਪੰਜਾਬੀ ਸਿਨੇਮਾ ਜੋ ਕਿ ਤੇਜ਼ੀ ਦੇ ਨਾਲ ਕਾਮਯਾਬੀ ਦੇ ਵੱਲ ਵੱਧ ਰਿਹਾ ਹੈ। ਜਿਸ ਕਰਕੇ ਹਰ ਹਫਤੇ ਨਵੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਨਾਲ ਹੀ ਆਉਣ ਵਾਲੀਆਂ ਫ਼ਿਲਮਾਂ ਦੀਆਂ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ। ਜੀ ਹਾਂ ਅੱਜ ਇੱਕ ਹੋਰ ਪੰਜਾਬੀ ਫ਼ਿਲਮ ਦੀ ਰਿਲੀਜ਼ ਡੇਟ ਤੋਂ ਪਰਦਾ ਚੁੱਕ ਦਿੱਤਾ ਗਿਆ ਹੈ। ‘ਮਾਂ ਦਾ ਲਾਡਲਾ’ ਫਿਲਮ ਜ਼ਰੀਏ ਤਰਸੇਮ ਜੱਸੜ ਤੇ ਨੀਰੂ ਬਾਜਵਾ ਜੋੜੀ ਇੱਕ ਵਾਰ ਫਿਰ ਇਕੱਠੀ ਨਜ਼ਰ ਆਵੇਗੀ। ਉਦੈ ਪ੍ਰਤਾਪ ਸਿੰਘ ਦੀ ਨਿਰਦੇਸ਼ਨ ਵਾਲੀ ਇਸ ਫ਼ਿਲਮ ਜੋ ਕਿ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ।
image source instagram
ਤਰਸੇਮ ਜੱਸੜ ਨੇ ਫ਼ਿਲਮ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਵੀ ਦੱਸੀ ਹੈ। ਜੀ ਹਾਂ ਇਹ ਫ਼ਿਲਮ 16 ਸਤੰਬਰ,2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਕਾਫੀ ਜ਼ਿਆਦਾ ਕਮਾਲ ਦਾ ਹੈ।
ਪੋਸਟਰ 'ਚ ਤੁਸੀਂ ਦੇਖੋਗੇ ਇੱਕ ਨੀਰੂ ਬਾਜਵਾ ਜੋ ਕਿ ਇੱਕ ਬੱਚੇ ਨੂੰ ਖਿੱਚ ਰਹੀ ਹੈ ਤੇ ਦੂਜੇ ਪਾਸੇ ਤਰਸੇਮ ਜੱਸੜ ਜੋ ਕਿ ਇਸ ਬੱਚੇ ਦਾ ਹੱਥ ਫੜਨ ਦੀ ਕੋਸ਼ਿਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਤੋਂ ਤਾਂ ਇਹੀ ਲੱਗ ਰਿਹਾ ਹੈ ਕਿ ਨੀਰੂ ਤੇ ਤਰਸੇਮ ਇਸ ਫ਼ਿਲਮ 'ਚ ਪਤੀ-ਪਤਨੀ ਦਾ ਕਿਰਦਾਰ ਨਿਭਾਉਣਗੇ ਤੇ ਇਹ ਬੱਚਾ ਸ਼ਾਇਦ ਫ਼ਿਲਮ ਚ ਇਨ੍ਹਾਂ ਦੋਵਾਂ ਦੇ ਪੁੱਤਰ ਦੇ ਕਿਰਦਾਰ ਚ ਨਜ਼ਰ ਆਵੇਗਾ। ਤੁਹਾਨੂੰ ਫ਼ਿਲਮ ਦਾ ਪੋਸਟਰ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ ਚ ਜਾ ਕੇ ਦੇ ਸਕਦੇ ਹੋ।
image source instagram
ਇਸ ਫ਼ਿਲਮ ‘ਚ ਤਰਸੇਮ-ਨੀਰੂ ਤੋਂ ਇਲਾਵਾ ਰੂਪੀ ਗਿੱਲ, ਨਿਰਮਲ ਰਿਸ਼ੀ,ਰੁਪਿੰਦਰ ਰੂਪੀ, ਨਸੀਮ ਵਿੱਕੀ ਅਤੇ ਕਈ ਹੋਰ ਪੰਜਾਬੀ ਸਿਤਾਰੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫਿਲਮ ਰੋਮਾਂਟਿਕ ਤੇ ਪਰਿਵਾਰਿਕ ਕਾਮੇਡੀ ਡਰਾਮਾ ਵਾਲੀ ਹੋਵੇਗੀ। ਮਾਂ ਦਾ ਲਾਡਲਾ ਜੋ ਕਿ 16 ਸਤੰਬਰ ਨੂੰ ਸਿਨੇਮਾਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।
image source instagram
View this post on Instagram