ਇਕ ਵਾਰ ਫਿਰ ਖੁੱਲ ਕੇ ਹੱਸਣ ਲਈ ਹੋ ਜਾਓ ਤਿਆਰ, ਵੇਖੋ ਕੈਰੀ ਓਨ ਜੱਟਾ ੨ ਦੀ ਪਹਿਲੀ ਝਲਕ

Reported by: PTC Punjabi Desk | Edited by: Gourav Kochhar  |  April 16th 2018 07:17 AM |  Updated: April 16th 2018 07:17 AM

ਇਕ ਵਾਰ ਫਿਰ ਖੁੱਲ ਕੇ ਹੱਸਣ ਲਈ ਹੋ ਜਾਓ ਤਿਆਰ, ਵੇਖੋ ਕੈਰੀ ਓਨ ਜੱਟਾ ੨ ਦੀ ਪਹਿਲੀ ਝਲਕ

ਸਾਲ 2012 ਦੀ ਇਕ ਖ਼ਾਸ ਫ਼ਿਲਮ ਜਿਸਨੇ ਸਾਰੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਚੱਕਰਾਂ ਵਿਚ ਪਾ ਦਿੱਤਾ ਸੀ | ਆਪਣੀ ਬੇਹਤਰੀਨ ਕਾਮੇਡੀ ਨਾਲ ਹਰ ਇਕ ਪੰਜਾਬੀ ਦੇ ਦਿਲ ਵਿੱਚ ਇਕ ਵੱਖਰੀ ਜਗ੍ਹਾ ਬਣਾਉਣ ਵਾਲੀ ਫ਼ਿਲਮ ਕੈਰੀ ਓਨ ਜੱਟਾ Carry On Jatta 2 ਦਾ ਦੂਜਾ ਭਾਗ ਵੀ ਬਣ ਕੇ ਤਿਆਰ ਹੋ ਗਿਆ ਹੈ | ਜੀ ਹਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਫ਼ਿਲਮ ੧ ਜੂਨ ੨੦੧੮ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗੀ |

Carry On Jatta 2

ਹਾਲ ਹੀ ਵਿੱਚ ਗਿੱਪੀ ਗਰੇਵਾਲ Gippy Grewal ਨੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਫ਼ਿਲਮ ਕੈਰੀ ਓਨ ਜੱਟਾ ੨ Carry On Jatta 2 ਦਾ ਪੋਸਟਰ ਸੱਭ ਨਾਲ ਸਾਂਝਾ ਕਿੱਤਾ ਹੈ | ਪੋਸਟਰ ਵੇਖ ਲਗਦਾ ਹੈ ਕਿ ਇਹ ਫ਼ਿਲਮ ਵੀ ਦਰਸ਼ਕਾਂ ਦੀ ਕਚਹਿਰੀ ਵਿੱਚ ਖੂਬ ਹਾਸਾ ਪਵੇਗੀ | ਕੈਰੀ ਓਨ ਜੱਟਾ ਵਾਂਗ ਇਸ ਫ਼ਿਲਮ ਨੂੰ ਵੀ ਸਮੀਪ ਕੰਗ ਨੇ ਹੀ ਡਾਇਰੈਕਟ ਕਿੱਤਾ ਹੈ | ਸਮੀਪ ਕੰਗ ਦੀ ਤਾਂ ਜਿੰਨ੍ਹੀ ਤਰੀਫ ਕਿੱਤੀ ਜਾਵੇ ਉਨ੍ਹੀ ਘੱਟ ਹੈ, ਉਨ੍ਹਾਂ ਵਲੋਂ ਬਣੀ ਹੁਣ ਤੱਕ ਹਰ ਇਕ ਫ਼ਿਲਮ ਨੂੰ ਲੋਕਾਂ ਨੇ ਸਰ ਮੱਥੇ ਲਗਾਇਆ ਹੈ |

Carry On Jatta 2

ਕੈਰੀ ਓਨ ਜੱਟਾ, ਚੱਕ ਦੇ ਫੱਟੇ, ਲਾਵਾਂ ਫੇਰੇ ਵਰਗੀਆਂ ਕਮਾਲ ਦੀਆਂ ਫ਼ਿਲਮਾਂ ਬਣਾਉਣ ਵਾਲੇ ਸਮੀਪ ਕੰਗ ਜੀ ਹੁਣ ਕੈਰੀ ਓਨ ਜੱਟਾ 2 Carry On Jatta 2 ਨਾਲ ਲੋਕਾਂ ਨੂੰ ਢਿੱਡੀ ਪੀੜ੍ਹ ਪਾਉਣਗੇ | ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ ਅਤੇ ਕਰਮਜੀਤ ਅਨਮੋਲ ਲੀਡ ਅਦਾਕਾਰ ਦੇ ਰੂਪ ਵਿੱਚ ਵਿਖਾਈ ਦੇਣਗੇ |

Carry On Jatta 2

ਇਸ ਤੋਂ ਇਲਾਵਾ ਬੇਹਤਰੀਨ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅਤੇ ਉਪਾਸਨਾ ਸ਼ਰਮਾ ਵੀ ਇਸ ਫ਼ਿਲਮ ਵਿੱਚ ਆਪਣੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ | ਕੁਝ ਘੰਟਿਆਂ ਪਹਿਲਾਂ ਹੀ ਜਾਰੀ ਹੋਏ ਇਸ ਫ਼ਿਲਮ Carry On Jatta 2 ਦੇ ਪੋਸਟਰ ਨੂੰ ਹਜ਼ਾਰਾਂ ਲੋਕਾਂ ਨੇ ਪਸੰਦ ਕਿੱਤਾ ਹੈ ਅਤੇ ਹਰ ਕੋਈ ਇਸ ਪੋਸਟਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝਾ ਕਰ ਰਹੇ ਹਨ | ਜੇ ਤੁਸੀਂ ਅਜੇ ਨਹੀਂ ਵੇਖਿਆ ਫ਼ਿਲਮ ਦਾ ਪੋਸਟਰ ਤਾਂ ਵੇਖੋ ਅਤੇ ਹੇਠਾਂ ਕੰਮੈਂਟ ਕਰਕੇ ਦਸੋ ਕਿਹੋ ਜਿਹਾ ਲਗਾ ਤੁਹਾਨੂੰ ਇਸਦਾ ਪੋਸਟਰ:

Carry On Jatta 2


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network