ਅਰਜੁਨ ਕਪੂਰ ਤੇ ਪਰੀਨਿਤੀ ਚੋਪੜਾ ਦੁਸ਼ਹਿਰੇ ਵਾਲੇ ਦਿਨ ਕਹਿਣਗੇ "ਨਮਸਤੇ ਇੰਗਲੈਂਡ"
ਅਰਜੁਨ ਕਪੂਰ ਤੇ ਪਰੀਨਿਤੀ ਚੋਪੜਾ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਲਮ ‘ਨਮਸਤੇ ਇੰਗਲੈਂਡ’ ਦੀ ਸ਼ੂਟਿੰਗ ‘ਚ ਰੁੱਝੇ ਹਨ। ਇਹ ਫ਼ਿਲਮ ਖਿਲਾੜੀ ਕੁਮਾਰ ਅਕਸ਼ੇ ਤੇ ਕੈਟਰੀਨਾ ਕੈਫ ਦੀ ਫ਼ਿਲਮ ‘ਨਮਸਤੇ ਲੰਦਨ’ ਦਾ ਸੀਕੂਅਲ ਹੈ ਜਿਸ ਨੂੰ ਵਿਪੁਲ ਸ਼ਾਹ ਡਾਇਰੈਕਟ ਕਰ ਰਹੇ ਹਨ। ਪਹਿਲਾਂ ਅਰਜੁਨ Arjun Kapoor ਦੀ ਫ਼ਿਲਮ ‘ਨਮਸਤੇ ਇੰਗਲੈਂਡ’ 2018 ‘ਚ ਦਸੰਬਰ ‘ਚ ਰਿਲੀਜ਼ ਹੋਣੀ ਸੀ, ਪਰ ਹੁਣ ਇਹ ਫ਼ਿਲਮ ਦੁਸਹਿਰੇ ‘ਤੇ ਰਿਲੀਜ਼ ਹੋਵੇਗੀ।
ਫ਼ਿਲਮ ਦੀ ਰਿਲੀਜ਼ ਡੇਟ ‘ਚ ਅਚਾਨਕ ਹੋਈ ਇਸ ਤਬਦੀਲੀ ਦੀ ਕੋਈ ਖਾਸ ਵਜ੍ਹਾ ਤਾਂ ਸਾਹਮਣੇ ਨਹੀਂ ਆਈ, ਖ਼ਬਰਾਂ ਹੈ ਕਿ ਇਹ ਫ਼ਿਲਮ ਦੀ ਸ਼ੂਟਿੰਗ ਕਾਫੀ ਤੇਜੀ ਨਾਲ ਕੀਤੀ ਜਾ ਰਹੀ ਹੈ ਜਿਸ ਕਾਰਨ ਪ੍ਰੋਡਿਊਸਰਜ਼ ਨੇ ਤੈਅ ਕੀਤਾ ਹੈ ਕਿ ਉਹ ਫ਼ਿਲਮ ਦਸੰਬਰ ‘ਚ ਨਹੀਂ ਸਗੋਂ ਅਕਤੂਬਰ ‘ਚ ਰਿਲੀਜ਼ ਕਰਨਗੇ।
ਆਪਣੀ ਮੂਵੀ ਦੀ ਰਿਲੀਜ਼ ਡੇਟ ‘ਚ ਹੋਏ ਬਦਲਾਅ ‘ਤੇ ਅਰਜੁਨ Arjun Kapoor ਤੇ ਪਰੀਨੀਤੀ ਚੋਪੜਾ Parineeti Chopra ਨੇ ਵੀ ਪੱਕੀ ਮੋਹਰ ਲਾ ਦਿੱਤੀ ਹੈ। ਦੋਵਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਜਾਣਕਾਰੀ ਪੋਸਟ ਕੀਤੀ ਹੈ। ਫ਼ਿਲਮ ਦੀ 75% ਸ਼ੂਟਿੰਗ ਖ਼ਤਮ ਹੋ ਚੁੱਕੀ ਹੈ। ਇਸ ਫ਼ਿਲਮ ਨਾਲ ਵਿਪੁਲ ਸ਼ਾਹ 8 ਸਾਲ ਬਾਅਦ ਡਾਇਰੈਕਸ਼ਨ ‘ਚ ਵਾਪਸੀ ਕਰ ਰਹੇ ਹਨ।
‘ਨਮਸਤੇ ਇੰਗਲੈਂਡ’ ਦੋ ਨੋਜਵਾਨਾਂ ਦੀ ਕਹਾਣੀ ਹੈ ਜੋ ਪੰਜਾਬ ਤੋਂ ਇੰਗਲੈਂਡ ਵੱਲ ਜਾਂਦੇ ਹਨ। ਇਸ ਸਫਰ ‘ਚ ਕੀ ਹੁੰਦਾ ਹੈ ਤੇ ਦੋਵਾਂ ਦੇ ਇੰਗਲੈਂਡ ਪਹੁੰਚਣ ਤੋਂ ਬਾਅਦ ਰਿਸ਼ਤੇ ‘ਚ ਕੀ ਬਦਲਾਅ ਹੁੰਦਾ ਹੈ ਇਹ ਸਭ ਫ਼ਿਲਮ ਦੇਖਣ ਤੋਂ ਬਾਅਦ ਪਤਾ ਚਲੇਗਾ।