ਪਾਇਲ ਰਾਜਪੂਤ ਅਤੇ ਜਾਰਡਨ ਸੰਧੂ ਕਰਨਗੇ "ਹਾਂਜੀ ਹਾਂਜੀ", ਵੇਖੋ ਪਹਿਲੀ ਝੱਲਕ
ਪੰਜਾਬੀ ਸਿਨੇਮਾ ਹਰ ਰੋਜ਼ ਨਵੀਆਂ ਉਚਾਈਆਂ ਨੂੰ ਛੂੰਹ ਰਹੀ ਹੈ | ਪੰਜਾਬੀ ਫਿਲਮ ਇੰਡਸਟਰੀ ਹੁਣ ਸੀਮਤ ਗਿਣਤੀ ਦੇ ਕਲਾਕਾਰਾਂ ਜਾਂ ਸੀਮਾਵਾਂ ਨਾਲ ਜੁੜੀ ਨਹੀਂ ਹੈ | ਪਿਛਲੇ ਕੁਝ ਸਾਲਾਂ ਚ, ਕਈ ਨਵੇਂ ਕਲਾਕਾਰਾਂ ਨੇ ਆਪਣੇ ਪ੍ਰਤਿਭਾ ਨੂੰ ਵਾਅਦਿਆਂ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ | ਹੁਣ ਇਸ ਸ਼੍ਰੇਣੀ ਵਿੱਚ ਪੰਜਾਬੀ ਫ਼ਿਲਮ "ਹਾਂਜੀ ਹਾਂਜੀ" ਵੀ ਇੱਕ ਮਹੱਤਵਪੂਰਣ ਨਿਸ਼ਾਨ ਬਣਾਉਣ ਜਾ ਰਹੀ ਹੈ | ਫਿਲਮ ਤੇਜੀ ਪ੍ਰੋਡਕਸ਼ਨਜ਼ ਅਤੇ ਮਾਹੀ ਪ੍ਰੋਡਕਸ਼ਨਜਸ ਦੇ ਬੈਨਰ ਹੇਠ ਬਣ ਰਹੀ ਹੈ | ਫਿਲਮ ਦੇ ਲੌਂਚ ਦੇ ਮੌਕੇ ਤੇ ਮੁਖ ਕਿਰਦਾਰ ਨਿਭਾ ਰਹੈ ਪ੍ਰਸਿੱਧ ਗਾਇਕ ਜਾਰਡਨ ਸੰਧੂ, ਅਭਿਨੇਤਰੀ ਪਾਇਲ ਰਾਜਪੂਤ, ਮਸ਼ਹੂਰ ਬਾਲੀਵੁੱਡ ਕਲਾਕਾਰ-ਸੁਮਿਤ ਗੁਲਾਟੀ, ਡਾਇਰੈਕਟਰ ਰਾਕੇਸ਼ ਧਵਨ, ਨਿਰਮਾਤਾ-ਰਿੱਕੀ ਤੇਜੀ, ਦੀਪ ਸੂਦ, ਖੁਸ਼ਵੰਤ ਸਿੰਘ ਅਤੇ ਸਹਿ-ਨਿਰਮਾਤਾ ਸੁਖਦੇਵ ਸਿੰਘ ਅਤੇ ਕਾਰਜਕਾਰੀ ਨਿਰਮਾਤਾ ਮਿਸ ਗੁਜੰਜਨ ਚੌਹਾਨ ਮੌਜੂਦ ਹਨ |
ਇਸ ਮੌਕੇ 'ਤੇ ਡਾਇਰੈਕਟਰ ਰਾਕੇਸ਼ ਧਵਨ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਮਨੋਰੰਜਨ ਉਦਯੋਗ ਨਾਲ ਜੁੜੇ ਹੋਏ ਹਨ | ਇੱਕ ਲੇਖਕ ਦੇ ਤੌਰ 'ਤੇ ਉਨ੍ਹਾਂਨੇ ਕਈ ਕਾਮੇਡੀ ਸ਼ੋਅ ਅਤੇ ਫਿਲਮਾਂ ਲਿਖੀਆਂ ਹਨ | ਅਤੇ ਉਹ ਹੁਣ ਪੰਜਾਬੀ ਫ਼ਿਲਮ ਉਦਯੋਗ ਨਾਲ ਜੁੜ ਰਹੇ ਹਨ | ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਫਿਲਮਾਂ ਲਈ ਇੱਕ ਲੇਖਕ ਵਜੋਂ ਬਹੁਤ ਕੁਝ ਲਿਖਿਆ ਹੈ, ਪਰ ਇੱਕ ਡਾਇਰੈਕਟਰ ਵਜੋਂ, ਇਹ ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ ਹੋਵੇਗੀ |
https://www.instagram.com/p/BklXkn2HPuN/
ਇਹ ਪਰਿਵਾਰਕ ਫ਼ਿਲਮ ਹੋਵੇਗੀ ਜਿਸ ਦੀ ਸ਼ੂਟਿੰਗ ਕੈਨੇਡਾ ਅਤੇ ਪੰਜਾਬ ਵਿਚ ਕੀਤੀ ਜਾਵੇਗੀ | ਮਸ਼ਹੂਰ ਗਾਇਕ ਜੌਰਡਨ ਸੰਧੂ ਨੇ ਦਸਿਆ ਕਿ ਇਹ ਫ਼ਿਲਮ ਉਨ੍ਹਾਂ ਦੇ ਹੁਨਰ ਨੂੰ ਇਕ ਵੱਖਰੇ ਤਰੀਕੇ ਨਾਲ ਦਿਖਾਏਗੀ | ਹਾਜ਼ਰੀਨ ਉਨ੍ਹਾਂ ਦੇ ਚਰਿੱਤਰ ਨੂੰ ਜ਼ਰੂਰ ਪਸੰਦ ਕਰਨਗੇ | ਜਾਰਡਨ ਦੇ ਅਨੁਸਾਰ, ਇਹ ਫਿਲਮ ਪੰਜਾਬੀ ਫਿਲਮ ਉਦਯੋਗ ਵਿੱਚ ਆਪਣਾ ਵੱਡਾ ਨਾਮ ਬਣਾਉਗੀ |
https://www.instagram.com/p/BkZyupEFbyl/
ਪੰਜਾਬੀ ਫਿਲਮ, "ਚੰਨਾ ਮੇਰਿਆ Channa Mereya" ਦੀ ਮੁੱਖ ਅਦਾਕਾਰਾ ਪਾਇਲ ਰਾਜਪੂਤ ਇਸ ਫ਼ਿਲਮ ਦਾ ਹਿੱਸਾ ਹੋਣ ਕਰਕੇ ਬਹੁਤ ਉਤਸ਼ਾਹਿਤ ਹੈ | ਉਨ੍ਹਾਂਨੇ ਕਿਹਾ ਕਿ ਫਿਲਮ ਚ ਉਨ੍ਹਾਂ ਦੇ ਦੋ ਵੱਖ ਸ਼ੇਡਜ਼ ਦੇਖ ਦਰਸ਼ਕ ਜ਼ਰੂਰ ਖੁਸ਼ ਹੋਣਗੇ | ਪਾਇਲ ਨੇ ਦਸਿਆ ਕਿ ਉਨ੍ਹਾਂ ਨੂੰ ਇਸ ਫਿਲਮ ਦੇ ਡਾਇਰੈਕਟਰ ਅਤੇ ਪ੍ਰੋਡਿਊਸਰਾਂ ਵਿਚ ਪੂਰੀ ਭਰੋਸਾ ਹੈ |
ਪ੍ਰੋਡਿਊਸਰਜ਼ ਰਿੱਕੀ ਤੇਜੀ, ਦੀਪ ਸੂਦ, ਖੁਸ਼ਵੰਤ ਸਿੰਘ ਅਤੇ ਸਹਿ-ਨਿਰਮਾਤਾ ਸੁਖਦੇਵ ਸਿੰਘ (ਅਗਲਾ ਲੇਵਲ ਐਂਟਰਨਮੈਂਟ) ਦੀ ਇਹ ਪਹਿਲੀ ਫਿਲਮ ਹੈ | ਉਨ੍ਹਾਂ ਦਾ ਪੂਰਾ ਵਿਸ਼ਵਾਸ ਹੈ ਕਿ ਸਰੋਤਿਆਂ ਨੂੰ ਇਹ ਫ਼ਿਲਮ ਬਹੁਤ ਪਸੰਦ ਆਵੇਗੀ | ਇਸ ਫ਼ਿਲਮ ਵਿਚ ਕਈ ਹੋਰ ਮਸ਼ਹੂਰ ਕਲਾਕਾਰ ਹਨ ਜਿਨ੍ਹਾਂ ਦੇ ਨਾਂ ਛੇਤੀ ਹੀ ਸਾਂਝਾ ਕੀਤੇ ਜਾਣਗੇ | ਦਰਸ਼ਕ ਇਸ ਫ਼ਿਲਮ ਵਿਚ ਦਿਲ ਨੂੰ ਛੂਹ ਲੈਣ ਵਾਲੇ ਸੰਗੀਤ ਸੁਣਨਗੇ |