ਜੌਹਨ ਅਬ੍ਰਾਹਮ ਇਸ ਫ਼ਿਲਮ ਵਿੱਚ ਨਿਭਾਉਣਗੇ ਪਹਿਲੀ ਵਾਰ ਸਿੱਖ ਦਾ ਕਿਰਦਾਰ, ਫ਼ਿਲਮ ਦੀ ਫਰਸਟ ਲੁੱਕ ਜਾਰੀ

Reported by: PTC Punjabi Desk | Edited by: Rupinder Kaler  |  August 26th 2020 12:29 PM |  Updated: August 26th 2020 05:24 PM

ਜੌਹਨ ਅਬ੍ਰਾਹਮ ਇਸ ਫ਼ਿਲਮ ਵਿੱਚ ਨਿਭਾਉਣਗੇ ਪਹਿਲੀ ਵਾਰ ਸਿੱਖ ਦਾ ਕਿਰਦਾਰ, ਫ਼ਿਲਮ ਦੀ ਫਰਸਟ ਲੁੱਕ ਜਾਰੀ

ਜੌਹਨ ਅਬ੍ਰਾਹਮ ਤੇ ਅਦਾਕਾਰਾ ਅਦਿਤੀ ਰਾਓ ਹੈਦਰੀ ਛੇਤੀ ਹੀ ਇੱਕ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ । ਫ਼ਿਲਮ ਦੀ ਪਹਿਲੀ ਲੁੱਕ ਫ਼ਿਲਮ ਨਿਰਮਾਤਾਵਾਂ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਦੇਖ ਕੇ ਜਾਨ ਅਬਰਾਹਿਮ ਦੇ ਪ੍ਰਸ਼ੰਸਕ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਇਸ ਲੁੱਕ ਵਿੱਚ ਜਾਨ ਅਬਰਾਹਿਮ ਪੰਜਾਬੀ ਲੁੱਕ ਵਿੱਚ ਨਜ਼ਰ ਆ ਰਹੇ ਹਨ ਜਦੋਂ ਕਿ ਅਦਿਤੀ ਆਮ ਜਿਹੀ ਕੁੜੀ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ ।

ਖ਼ਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ ਸਰਹੱਦ ਪਾਰ ਦੀ ਪ੍ਰੇਮ ਕਹਾਣੀ ਹੋਵੇਗੀ, ਜਿਸ ਵਿੱਚ 1947 ਦੀ ਵੰਡ ਦੇ ਦਰਦ ਨੂੰ ਵੀ ਬਿਆਨ ਕੀਤਾ ਜਾਵੇਗਾ । ਫ਼ਿਲਮ ਵਿੱਚ ਅਰਜੁਨ ਕਪੂਰ, ਰਕੂਲ ਪ੍ਰੀਤ ਸਿੰਘ, ਨੀਨਾ ਗੁਪਤਾ, ਕੰਵਲਜੀਤ ਸਿੰਘ ਵੀ ਅਹਿਮ ਕਿਰਦਾਰ ਵਿੱਚ ਨਜ਼ਰ ਆਉਣਗੇ । ਖ਼ਬਰਾਂ ਮੁਤਾਬਿਕ ਫ਼ਿਲਮ ਦੀ ਸ਼ੂਟਿੰਗ 24 ਅਗਸਤ ਨੂੰ ਫ਼ਿਲਮ ਸਿਟੀ ਸਟੂਡੀਓ ਵਿੱਚ ਮੁੜ ਸ਼ੁਰੂ ਹੋ ਗਈ ਹੈ ।

https://www.instagram.com/p/CEVnxYUlXgI/?utm_source=ig_embed

ਇਸ ਫ਼ਿਲਮ ਬਾਰੇ ਇੱਕ ਇੰਟਰਵਿਊ ਵਿੱਚ ਜੌਨ ਅਬ੍ਰਾਹਮ ਨੇ ਗੱਲ ਕਰਦੇ ਹੋਏ ਦੱਸਿਆ ਕਿ ਜਦੋਂ ਮੈਂ ਇਸ ਫ਼ਿਲਮ ਦੀ ਕਹਾਣੀ ਸੁਣੀ ਤਾਂ ਮੈਂ ਬਿਨ੍ਹਾ ਕੁਝ ਸੋਚੇ ਇਸ ਫ਼ਿਲਮ ਲਈ ਹਾਂ ਕਰ ਦਿੱਤੀ । ਅਦਿਤੀ ਨੇ ਵੀ ਇਸ ਫ਼ਿਲਮ ਬਾਰੇ ਗੱਲ ਬਾਤ ਕਰਦੇ ਹੋਏ ਦੱਸਿਆ ਕਿ ‘ਮੈਂ ਤੇ ਜੌਹਨ ਇੱਕ ਜੋੜੇ ਦਾ ਕਿਰਦਾਰ ਨਿਭਾਵਾਂਗੇ ਜਿਨ੍ਹਾਂ ਦੀ ਪ੍ਰੇਮ ਕਹਾਣੀ ਅਧੂਰੀ ਤੇ ਅਪ੍ਰਤੱਖ ਰਹਿੰਦੀ ਹੈ । ਇਸ ਤਰ੍ਹਾਂ ਦੀਆਂ ਫ਼ਿਲਮ ਅੱਜ ਕੱਲ੍ਹ ਨਹੀਂ ਬਣਦੀਆਂ ਇਸੇ ਕਰਕੇ ਉਹ ਇਸ ਪ੍ਰੋਜੈਕਟ ਨਾਲ ਜੁੜੀ ਹੈ’ ।

https://www.instagram.com/p/CEVsBAlHg5Z/

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network