ਵੇਖੋ ਗਿੱਪੀ ਗਰੇਵਾਲ ਨੂੰ ਸੂਬੇਦਾਰ ਜੋਗਿੰਦਰ ਸਿੰਘ ਦੇ ਕਿਰਦਾਰ ਵਿਚ, ਪਹਿਲੀ ਝੱਲਕ ਹੋਈ ਜਾਰੀ
ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਦਾ ਹਰ ਕੋਈ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ | ਹੁਣ ਤਕ ਇਸ ਫ਼ਿਲਮ ਦੇ ਬਾਰੇ ਸਾਂਝਾ ਹੋਈ ਹਰ ਇਕ ਖ਼ਬਰ ਨੂੰ ਲੋਕਾਂ ਨੇ ਬਹੁਤ ਵੱਧ ਚੜ੍ਹ ਕੇ ਪਿਆਰ ਦਿੱਤਾ ਹੈ, ਫਿਰ ਚਾਹੇ ਉਹ ਖ਼ਬਰ ਫ਼ਿਲਮ ਦੀ ਸ਼ੂਟਿੰਗ ਬਾਰੇ ਹੋਵੇ ਜਾਂ ਕੁਲਵਿੰਦਰ ਬਿੱਲਾ Kulwinder Billa ਦੇ ਕਿਰਦਾਰ ਬਾਰੇ | ਪਰ ਹਰ ਕਿਸੀ ਦੇ ਅੰਦਰ ਇਸ ਫ਼ਿਲਮ ਨੂੰ ਲੈ ਕੇ ਇਕ ਸਵਾਲ ਸਾਹਮਣੇ ਜਰੂਰ ਆਉਂਦਾ ਸੀ ਕਿ ਸੂਬੇਦਾਰ ਜੋਗਿੰਦਰ ਸਿੰਘ ਦੇ ਕਿਰਦਾਰ ਦੇ ਰੂਪ ਵਿਚ ਕੌਣ ਨਿਭਾਉਗਾ |
ਚਲੋ ਹੁਣ ਤੁਹਾਡੇ ਇਸ ਸਵਾਲ ਦਾ ਜਵਾਬ ਖੁਦ ਗਿੱਪੀ ਗਰੇਵਾਲ ਨੇ ਦੇ ਦਿੱਤਾ ਹੈ | ਉਨ੍ਹਾਂ ਨੇ ਇਕ ਤਸਵੀਰ ਸਾਂਝਾ ਕਿੱਤੀ ਹੈ ਜਿਸ ਵਿਚ ਉਹ ਜੋਗਿੰਦਰ ਸਿੰਘ ਦੇ ਰੂਪ ਵਿਚ ਨਜ਼ਰ ਆ ਰਹੇ ਹਨ | ਉਨ੍ਹਾਂ ਨੇ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ ਹੈ ਕਿ "ਮੈਂ ਇਸ ਲਾਇਕ ਨਹੀਂ, ਪਰ ਤੁਹਾਡੇ ਪਿਆਰ ਦਾ ਸਦਕਾ, ਮੈਂ ਆਪਣੀ ਜਾਨ ਲਗਾ ਦਿੱਤੀ ਹੈ ਇਸ ਮਹਾਨ ਆਤਮਾ ਦੇ ਕਿਰਦਾਰ ਨੂੰ ਨਿਭਾਉਣ ਵਾਸਤੇ" | ਇਸ ਵਿਚ ਕੋਈ ਸ਼ੱਕ ਨਹੀਂ ਅਤੇ ਇਹ ਤਸਵੀਰ ਤੋਂ ਹੀ ਜਾਪਦਾ ਹੈ ਕਿ ਗਿੱਪੀ ਗਰੇਵਾਲ Gippy Grewal ਨੇ ਇਸ ਕਿਰਦਾਰ ਵਿਚ ਆਉਣ ਲਈ ਸੱਚ ਮੁੱਚ ਬਹੁਤ ਮੇਹਨਤ ਕਿੱਤੀ ਹੋਵੇਗੀ | ਤਸਵੀਰ ਵਿਚ ਉਹ ਹੂਬਹੂ ਅਸਲੀ ਸੂਬੇਦਾਰ ਜੋਗਿੰਦਰ ਸਿੰਘ Subedar Joginder Singh ਵਰਗੇ ਜਾਪਦੇ ਹਨ ਤੇ ਉਨ੍ਹਾਂ ਵਰਗਾ ਦਿਖਣਾ ਹੀ ਕਿਸੀ ਮੇਹਨਤ ਤੋਂ ਘੱਟ ਨਹੀਂ |