ਤੇਜ਼ਾਬ ਹਮਲੇ ਦਾ ਸ਼ਿਕਾਰ ਹੋਈਆਂ ਕੁੜੀਆਂ 'ਚ ਹੌਸਲਾ ਭਰਨ ਦਾ ਕੰਮ ਕਰੇਗੀ 'ਛਪਾਕ' ਫ਼ਿਲਮ, ਦੇਖੋ ਪਹਿਲੀ ਲੁੱਕ
ਤੇਜ਼ਾਬ ਹਮਲੇ ਦਾ ਸ਼ਿਕਾਰ ਹੋਈ ਲਕਸ਼ਮੀ ਅਗਰਵਾਲ ਤੇ ਬਾਲੀਵੁੱਡ ਫ਼ਿਲਮ 'ਛਪਾਕ' ਬਣ ਰਹੀ ਹੈ । ਇਸ ਫ਼ਿਲਮ ਦਾ ਪਹਿਲੀ ਲੁੱਕ ਸਾਹਮਣੇ ਆ ਗਈ ਹੈ । ਇਸ ਨੂੰ ਦੇਖਕੇ ਸੋਚਿਆ ਵੀ ਨਹੀਂ ਜਾ ਸਕਦਾ ਕਿ ਕਿਸੇ ਇਨਸਾਨ ਦੀ ਸੂਰਤ ਨੂੰ ਏਨਾ ਬਦਲਿਆ ਜਾ ਸਕਦਾ ਹੈ । ਇਸ ਫ਼ਿਲਮ ਵਿੱਚ ਦੀਪਿਕਾ ਤੇਜ਼ਾਬੀ ਹਮਲੇ ਦੀ ਸ਼ਿਕਾਰ ਬਣਦੀ ਹੈ, ਜਿਸ ਕਰਕੇ ਉਹਨਾਂ ਦੀ ਇਸ ਲੁੱਕ ਦੇ ਹਰ ਪਾਸੇ ਚਰਚੇ ਹਨ ।
https://www.instagram.com/p/Bvao-MEAT56/?utm_source=ig_embed
ਸ਼ੀਸੇ ਵਿੱਚ ਖੁਦ ਨੂੰ ਦੇਖ ਰਹੀ ਦੀਪਿਕਾ ਦੀਆਂ ਅੱਖਾਂ ਵਿੱਚ ਵੱਖਰੀ ਚਮਕ ਦਿਖਾਈ ਦੇ ਰਹੀ ਹੈ । ਉਸ ਨੂੰ ਦੇਖਕੇ ਲਗਦਾ ਹੈ ਕਿ ਦੀਪਿਕਾ ਸਭ ਕੁਝ ਭੁਲਾ ਕੇ ਕੁਝ ਕਰਨਾ ਚਾਹੁੰਦੀ ਹੈ । ਮੇਘਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫ਼ਿਲਮ ਵਿੱਚ ਵਿਕਰਾਂਤ ਮੇਸੀ ਵੀ ਅਹਿਮ ਕਿਰਦਾਰ ਨਿਭਾਅ ਰਹੀ ਹੈ । ਦੀਪਿਕਾ ਇਸ ਫ਼ਿਲਮ ਵਿੱਚ ਆਪਣਾ ਕਿਰਦਾਰ ਹੀ ਨਹੀਂ ਨਿਭਾਅ ਰਹੀ ਬਲਕਿ ਉਹ ਇਸ ਪ੍ਰੋਜੈਕਟ ਨਾਲ ਸਿੱਧੇ ਤੌਰ ਤੇ ਜੁੜੀ ਹੋਈ ਹੈ ।
https://twitter.com/rameshlaus/status/1110004595579736064
ਤੁਹਾਨੂੰ ਦੱਸ ਦਿੰਦੇ ਹਾਂ ਕਿ ਲਕਸ਼ਮੀ ਤੇ 2005 ਵਿੱਚ ਤੇਜ਼ਾਬੀ ਹਮਲਾ ਹੋਇਆ ਸੀ । ਉਸ ਸਮੇਂ ਉਹ ਸਿਰਫ 15 ਸਾਲਾਂ ਦੀ ਸੀ । ਉਸ ਤੇ ਤੇਜ਼ਾਬ ਸੁੱਟਣ ਵਾਲਾ ਸਖਸ਼ ਉਹਨਾਂ ਦੇ ਪਰਿਵਾਰ ਵਿੱਚੋਂ ਹੀ ਸੀ ।32 ਸਾਲ ਦਾ ਇਹ ਸਖਸ਼ ਲਕਸ਼ਮੀ ਨਾਲ ਵਿਆਹ ਕਰਨਾ ਚਾਹੁੰਦਾ ਸੀ । ਲਕਸ਼ਮੀ ਦੇ ਨਾਂਹ ਕਰਨ ਤੇ ਉਸ ਨੇ ਲਕਸ਼ਮੀ ਤੇ ਤੇਜ਼ਾਬ ਸੁੱਟ ਦਿੱਤਾ ਸੀ ।