ਪੋਲੀਵੁੱਡ ਵਿਚ ਬਹੁਤ ਜਲਦ ਵੇਖਣ ਨੂੰ ਮਿਲੇਗੀ ਤਰਸੇਮ ਜੱਸੜ ਅਤੇ ਨਿਮਰਤ ਖ਼ੈਰਾ ਦੀ ਜੋੜੀ
ਤਰਸੇਮ ਜੱਸੜ ਪਾਲੀਵੁੱਡ ਦਾ ਅਜਿਹਾ ਚਿਹਰਾ ਬਣ ਗਏ ਹਨ ਜਿਨ੍ਹਾਂ ਨੇ ਲੋਕਾਂ ਨੂੰ ਪਹਿਲਾਂ ਆਪਣੀ ਗਾਇਕੀ ਦਾ ਫੈਨ ਬਣਾਇਆ ਤੇ ਬਾਅਦ ‘ਚ ਆਪਣੀ ਐਕਟਿੰਗ ਦਾ। ਤਰਸੇਮ ਦੀ ਪਿਛਲੀ ਫ਼ਿਲਮ ‘ਸਰਦਾਰ ਮੁਹੰਮਦ’ ਨੇ ਬਾਕਸ-ਆਫਿਸ ‘ਤੇ ਆਪਣਾ ਦਮ ਦਿਖਾਇਆ ਸੀ। ਇਸ ਤੋਂ ਬਾਅਦ ਅਜੇ ਤੱਕ ਤਰਸੇਮ tarsem jassar ਦੀ ਕੋਈ ਫ਼ਿਲਮ ਨਹੀਂ ਸੀ ਆਈ।
ਹੁਣ ਤਰਮੇਸ ਦੇ ਫੈਨਸ ਲਈ ਖੁਸ਼ਖਬਰੀ ਹੈ। ਤਰਸੇਮ tarsem jassar ਜਲਦੀ ਹੀ ਸਿਲਵਰ ਸਕ੍ਰੀਨ ‘ਤੇ ਵਾਪਸੀ ਕਰ ਰਹੇ ਹਨ। ਫ਼ਿਲਮ ਦਾ ਨਾਂ ਹਾਲ ਹੀ ‘ਚ ਫ਼ਿਲਮ ਦੇ ਸੈੱਟ ‘ਤੇ ਹੀ ਐਲਾਨ ਕੀਤਾ ਗਿਆ ਹੈ, ਜੋ ਹੈ ‘ਅਫਸਰ’। ਇਹ ਇੱਕ ਰੋਮਾਂਟਿਕ-ਕਾਮੇਡੀ ਫ਼ਿਲਮ ਹੋਵੇਗੀ।
ਫ਼ਿਲਮ ‘ਚ ਤਰਸੇਮ ਨਾਲ ਪਹਿਲੀ ਵਾਰ ਨਿਮਰਤ ਖਹਿਰਾ nimrat khaira ਸਕਰੀਨ ਸ਼ੇਅਰ ਕਰੇਗੀ। ਇਨ੍ਹਾਂ ਦੇ ਨਾਲ ਹੀ ਫ਼ਿਲਮ ‘ਚ ਕਰਮਜੀਤ ਅਨਮੋਲ ਨਜ਼ਰ ਆਉਣਗੇ। ਫ਼ਿਲਮ 5 ਅਕਤੂਬਰ ਨੂੰ ਸਿਨੇਮਾਘਰਾਂ ‘ਚ ਦਸ ਤੱਕ ਦਵੇਗੀ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਤਰਸੇਮ ਕਾਮੇਡੀ ਕਰਦੇ ਨਜ਼ਰ ਆਉਣਗੇ। ਫ਼ਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਸਾਹਮਣੇ ਆਇਆਂ ਹਨ।
ਪਿਛਲੇ ਸਾਲ ਤਰਸੇਮ ਜੱਸੜ tarsem jassar ਦੀ ਰਿਲੀਜ਼ ਹੋਈ ਫ਼ਿਲਮ ਸਰਦਾਰ ਮੁਹੰਮਦ ਨੂੰ ਲੋਕਾਂ ਵਲੋਂ ਬਹੁਤ ਪਿਆਰ ਮਿਲਿਆ ਸੀ | ਸਰਦਾਰ ਮੁਹੰਮਦ ਤੋਂ ਬਾਅਦ ਅਫਸਰ ਫ਼ਿਲਮ ਤਰਸੇਮ ਜੱਸੜ ਦੀ ਪੋਲੀਵੁਡ ਵਿਚ ਤੀਜੀ ਫ਼ਿਲਮ ਹੈ | ਉਮੀਦ ਹੈ ਇਨ੍ਹਾਂ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਹ ਫ਼ਿਲਮ ਵੀ ਦਰਸ਼ਕਾਂ ਦੀ ਕਚਹਿਰੀ ਵਿਚ ਖਰੀ ਉਤਰੇਗੀ |