ਦਿਲਜੀਤ ਦੋਸਾਂਝ ਦੀ ਫਿਲਮ 'ਅਰਜੁਨ ਪਟਿਆਲਾ' ਦਾ ਪਹਿਲਾ ਲੁੱਕ ਆਇਆ ਸਾਹਮਣੇ , ਰਿਲੀਜ਼ ਡੇਟ ਦਾ ਵੀ ਖੁਲਾਸਾ

Reported by: PTC Punjabi Desk | Edited by: Aaseen Khan  |  December 20th 2018 12:31 PM |  Updated: December 20th 2018 12:31 PM

ਦਿਲਜੀਤ ਦੋਸਾਂਝ ਦੀ ਫਿਲਮ 'ਅਰਜੁਨ ਪਟਿਆਲਾ' ਦਾ ਪਹਿਲਾ ਲੁੱਕ ਆਇਆ ਸਾਹਮਣੇ , ਰਿਲੀਜ਼ ਡੇਟ ਦਾ ਵੀ ਖੁਲਾਸਾ

ਦਿਲਜੀਤ ਦੋਸਾਂਝ ਦੀ ਫਿਲਮ 'ਅਰਜੁਨ ਪਟਿਆਲਾ' ਦਾ ਪਹਿਲਾ ਲੁੱਕ ਆਇਆ ਸਾਹਮਣੇ , ਰਿਲੀਜ਼ ਡੇਟ ਦਾ ਵੀ ਖੁਲਾਸਾ : ਲਗਾਤਾਰ ਬੈਕ ਟੂ ਬੈਕ ਫ਼ਿਲਮਾਂ ਲੈ ਕੇ ਆ ਰਹੇ ਦਿਲਜੀਤ ਦੋਸਾਂਝ ਨੇ ਆਪਣੀ ਇੱਕ ਹੋਰ ਮੋਸ੍ਟ ਅਵੇਟਡ ਫਿਲਮ 'ਅਰਜੁਨ ਪਟਿਆਲਾ' ਦੀ ਰਿਲੀਜ਼ ਡੇਟ ਅਨਾਊਂਸ ਕਰ ਦਿੱਤੀ ਹੈ। ਅਰਜੁਨ ਪਟਿਆਲਾ ਬਾਲੀਵੁੱਡ ਦੀ ਫਿਲਮ ਹੈ ਭਾਵ ਹਿੰਦੀ ਭਾਸ਼ਾ 'ਚ ਰਿਲੀਜ਼ ਕੀਤੀ ਜਾਣੀ ਹੈ। ਇਸ ਫਿਲਮ 'ਚ ਦਿਲਜੀਤ ਦੋਸਾਂਝ ਦੇ ਨਾਲ ਫੀਮੇਲ ਲੀਡ ਰੋਲ ਅਦਾ ਕਰ ਰਹੇ ਹਨ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕ੍ਰਿਤੀ ਸੈਨਨ ਅਤੇ ਇਸ ਤੋਂ ਇਲਾਵਾ ਫੁਕਰੇ ਫਿਲਮ ਨਾਲ ਮਸ਼ਹੂਰ ਹੋਏ ਵਰੁਣ ਸ਼ਰਮਾ ਵੀ ਇਸ ਫਿਲਮ 'ਚ ਅਹਿਮ ਰੋਲ ਨਿਭਾ ਰਹੇ ਹਨ।

https://www.instagram.com/p/BrkgeQtFzQF/

ਫਿਲਮ ਦਾ ਪਹਿਲਾ ਪੋਸਟਰ ਦਿਲਜੀਤ ਦੋਸਾਂਝ ਨੇ ਖੁਦ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ। ਫਿਲਮ ਅਰਜੁਨ ਪਟਿਆਲਾ 3 ਮਈ ਨੂੰ ਸਿਨੇਮਾ ਘਰਾਂ ਦੀਆਂ ਸਕਰੀਨਾਂ 'ਤੇ ਵੇਖਣ ਨੂੰ ਮਿਲੇਗੀ। ਫਿਲਮ ਨੂੰ ਰੋਹਿਤ ਜੁਗਰਾਜ ਹੋਰਾਂ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਫਿਲਮ ਨੂੰ ਮਡਡੌਕ ਫ਼ਿਲਮਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਦਿਨੇਸ਼ ਵਿਜਾਨ , ਇਹਨਾਂ ਤੋਂ ਇਲਾਵਾ ਭੂਸ਼ਨ ਕੁਮਾਰ , ਕ੍ਰਿਸ਼ਨ ਕੁਮਾਰ , ਅਤੇ ਸੰਦੀਪ ਲੇਜ਼ਲ ਹੋਰੀਂ ਵੀ ਫਿਲਮ ਨੂੰ ਕੋ ਪ੍ਰੋਡਿਊਸ ਕਰ ਰਹੇ ਹਨ। ਫਿਲਮ 'ਚ ਦਿਲਜੀਤ ਦੋਸਾਂਝ ਇੱਕ ਪੁਲਿਸ ਵਾਲੇ ਦਾ ਰੋਲ ਨਿਭਾ ਰਹੇ ਹਨ ਜਿਸ ਦੀਆਂ ਤਸਵੀਰਾਂ ਉਹ ਫਿਲਮ ਦੇ ਸ਼ੂਟ ਦੌਰਾਨ ਕਈ ਵਾਰ ਸ਼ੇਅਰ ਕਰ ਚੁੱਕੇ ਹਨ।

https://www.instagram.com/p/BiRsLZnje3Q/?utm_source=ig_embed

ਹੋਰ ਪੜ੍ਹੋ : ਪੀ.ਐਚ.ਡੀ ਕਰ ਅੰਮ੍ਰਿਤ ਮਾਨ ਬਣਨਾ ਚਾਹੁੰਦੇ ਨੇ ਹਲਵਾਈ , ਦੇਖੋ ਵੀਡੀਓ

ਵਰੁਣ ਸ਼ਰਮਾ ਵੀ ਉਹਨਾਂ ਦੇ ਨਾਲ ਫਿਲਮ 'ਚ ਪੁਲਿਸ ਕਰਮੀ ਦਾ ਰੋਲ ਅਦਾ ਕਰ ਰਹੇ ਹਨ। ਦਿਲਜੀਤ ਦੋਸਾਂਝ ਅਤੇ ਕ੍ਰਿਤੀ ਸੈਨਨ ਦੀ ਪਹਿਲੀ ਇਕੱਠਿਆਂ ਦੀ ਫਿਲਮ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਉਡਤਾ ਪੰਜਾਬ ਨਾਲ ਬਾਲੀਵੁੱਡ 'ਚ ਡੈਬਿਊ ਕਰ ਚੁੱਕੇ ਹਨ ਜਿਸ ਲਈ ਉਹਨਾਂ ਨੂੰ ਫਿਲਮਫੇਅਰ ਅਵਾਰਡ ਵੀ ਮਿਲਿਆ ਸੀ। ਦਿਲਜੀਤ ਦੋਸਾਂਝ ਅਨੁਸ਼ਕਾ ਸ਼ਰਮਾ ਨਾਲ ਵੀ ਫਿਲਮ ਕਰ ਚੁੱਕੇ ਹਨ ਜਿਸ ਦਾ ਨਾਮ ਹੈ ਫਲੌਰੀ। ਦਿਲਜੀਤ ਦੋਸਾਂਝ ਦੇ ਕੰਮ ਦਾ ਮੁਰੀਦ ਤਾਂ ਹਰ ਕੋਈ ਹੈ ਪਰ ਦੇਖਣਾ ਹੋਵੇਗਾ ਫਿਲਮ ਅਰਜੁਨ ਪਟਿਆਲਾ 'ਚ ਉਹ ਕੀ ਖਾਸ ਸਰੋਤਿਆਂ ਅੱਗੇ ਪਰੋਸਦੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network