ਇਸ ਕੁੜੀ ਦਾ ਡਾਂਸ ਦੇਖ ਕੇ ਉੱਡ ਜਾਂਦੇ ਹਨ ਸਭ ਦੇ ਹੋਸ਼, ਇਸ ਤਰ੍ਹਾਂ ਕਰਦੀ ਹੈ ਡਾਂਸ
17 ਅਪ੍ਰੈਲ ਨੂੰ ਮਲਟੀ ਸਟਾਰ ਫ਼ਿਲਮ ਕਲੰਕ ਰਿਲੀਜ਼ ਹੋਣ ਵਾਲੀ ਹੈ । ਪਰ ਇਸ ਤੋਂ ਪਹਿਲਾਂ ਫ਼ਿਲਮ ਦਾ ਟਰੇਲਰ ਤੇ ਗਾਣੇ ਲੋਕਾਂ ਨੂੰ ਕਾਫੀ ਪਸੰਦ ਆ ਰਹੇ ਹਨ । ਫ਼ਿਲਮ ਦੇ ਗਾਣਿਆਂ ਦੇ ਵੀਵਰਜ਼ ਕਰੋੜਾਂ ਵਿੱਚ ਪਹੁੰਚ ਗਏ ਹਨ ।ਨੌਜਵਾਨਾਂ ਨੂੰ ਇਹ ਗਾਣੇ ਏਨੇਂ ਪਸੰਦ ਆਏ ਹਨ ਕਿ ਕੁਝ ਨੇ ਇਸ ਦੇ ਡਾਂਸ ਸਟੱੈਪ ਨੂੰ ਫਾਲੋ ਕਰਦੇ ਹੋਏ ਇਸ ਦੀਆਂ ਵੀਡਿਓ ਤੱਕ ਬਣਾ ਦਿੱਤੀਆਂ ਹਨ ਜਿਹੜੀਆਂ ਕਿ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ ।
DHANASHREE VERMA
ਇਸ ਸਭ ਦੇ ਚੱਲਦੇ ਇੱਕ ਵੀਡਿਓ ਕਾਫੀ ਪਸੰਦ ਕੀਤੀ ਜਾ ਰਹੀ ਹੈ ।ਇਸ ਵੀਡਿਓ ਨੂੰ ਕਿਸੇ ਨੇ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਹੈ ਤੇ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਇਸ ਵੀਡੀਓ ਵਿੱਚ ਫ੍ਰਸਟ ਕਲਾਸ ਗਾਣੇ ਤੇ ਮੁਬੰਈ ਦੀ ਇੱਕ ਡਾਂਸਰ ਨੇ ਫ੍ਰਸਟ ਕਲਾਸ ਡਾਂਸ ਕੀਤਾ ਹੈ ਜਿਹੜਾ ਕਿ ਦੇਖਣ ਵਿੱਚ ਕਾਫੀ ਮਜ਼ੇਦਾਰ ਹੈ ।
https://www.youtube.com/watch?time_continue=57&v=HK2l3Jz8LeY
ਇੱਥੇ ਤੁਹਾਨੂੰ ਦੱਸ ਦਿੰਦੇ ਹਾ ਕਿ ਸੋਸ਼ਲ ਮੀਡਿਆ ਇਸ ਤਰ੍ਹਾਂ ਦਾ ਸਾਧਨ ਹੈ ਜਿਸ ਤੇ ਆਏ ਦਿਨ ਨੌਜਵਾਨ ਆਪਣਾ ਟੈਲੇਂਟ ਦਿਖਾਉਣ ਵਿੱਚ ਲੱਗੇ ਰਹਿੰਦੇ ਹਨ ਤੇ ਇਹੀ ਸੋਸ਼ਲ ਮੀਡੀਆ ਹੁਣ ਤੱਕ ਕਈ ਲੋਕਾਂ ਨੂੰ ਸਟਾਰ ਬਣਾ ਚੁੱਕਿਆ ਹੈ ।