ਇਸ 'ਥਾਣੇਦਾਰਨੀ' ਨੂੰ ਭੰਗੜਾ ਸਿਖਾਉਂਦਾ ਨਜ਼ਰ ਆਇਆ ਸ਼ਿੰਦਾ ਗਰੇਵਾਲ, ਵੀਡੀਓ ਹੋਇਆ ਵਾਇਰਲ
Kavita Kaushik Learns Bhangra From Shinda Grewal: ਐੱਫ.ਆਈ.ਆਰ ਸੀਰੀਅਲ ‘ਚ ਆਪਣੀ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਕਵਿਤਾ ਕੌਸ਼ਿਕ ਨੇ ਪੰਜਾਬੀ ਇੰਡਸਟਰੀ ‘ਚ ਵੀ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ। ਜਿਸ ਕਰਕੇ ਉਹ ਬਹੁਤ ਜਲਦ ਇੱਕ ਹੋਰ ਪੰਜਾਬੀ ਫ਼ਿਲਮ ਚ ਨਜ਼ਰ ਆਉਣ ਵਾਲੀ ਹੈ। ਉਹ ਏਨੀਂ ਦਿਨੀਂ ਲੰਡਨ 'ਚ ਗਿੱਪੀ ਗਰੇਵਾਲ ਦੀ ਫ਼ਿਲਮ 'ਕੈਰੀ ਆਨ ਜੱਟਾ-3' ਦੀ ਸ਼ੂਟਿੰਗ ਕਰ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਸ਼ਿੰਦਾ ਗਰੇਵਾਲ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਪੰਜਾਬੀ ਜਗਤ ਦੇ ਇਹ ਨਾਮੀ ਐਕਟਰ ਪਹੁੰਚੇ ਹਸਪਤਾਲ, ਪ੍ਰਸ਼ੰਸਕ ਜਲਦੀ ਠੀਕ ਹੋਣ ਲਈ ਕਰ ਰਹੇ ਨੇ ਅਰਦਾਸਾਂ
image source Instagram
ਅਦਾਕਾਰਾ ਵੱਲੋਂ ਸ਼ੇਅਰ ਕੀਤੇ ਇਸ ਵੀਡੀਓ 'ਚ ਸ਼ਿੰਦਾ ਗਰੇਵਾਲ ਕਵਿਤਾ ਕੌਸ਼ਿਕ ਨੂੰ ਭੰਗੜੇ ਦੇ ਕੁਝ ਸਟੈਪ ਸਿਖਾਉਂਦਾ ਨਜ਼ਰ ਆ ਰਿਹਾ ਹੈ। ਅਦਾਕਾਰਾ ਵੀ ਪੂਰੀ ਸੰਜੀਦਗੀ ਦੇ ਨਾਲ ਭੰਗੜਾ ਸਿੱਖਦੀ ਹੋਈ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਦੱਸ ਦਈਏ ਇਸ ਵੀਡੀਓ ਦੇ ਨਾਲ ਕਵਿਤਾ ਕੌਸ਼ਿਕ ਨੇ ਸ਼ਿੰਦਾ ਗਰੇਵਾਲ ਨੂੰ ਜਨਮਦਿਨ ਦੀਆਂ ਵਧਾਈਆਂ ਵੀ ਦਿੱਤੀਆਂ ਹਨ।
image source Instagram
ਸ਼ਿੰਦਾ ਗਰੇਵਾਲ ਜੋ ਕਿ ਬਤੌਰ ਬਾਲ ਕਲਾਕਾਰ 'ਕੈਰੀ ਆਨ ਜੱਟਾ-3' ‘ਚ ਨਜ਼ਰ ਆਵੇਗਾ। ਇਸ ਫ਼ਿਲਮ ‘ਚ ਉਹ ਐਕਟਰ ਬਿੰਨੂ ਢਿੱਲੋਂ ਦੇ ਪੁੱਤਰ ਦਾ ਕਿਰਦਾਰ ਨਿਭਾ ਰਿਹਾ ਹੈ। ਕਾਮੇਡੀ ਜ਼ੌਨਰ ਵਾਲੀ ਇਸ ਫ਼ਿਲਮ ਨੂੰ ਲੈ ਕੇ ਸਟਾਰ ਕਾਸਟ ਦੇ ਨਾਲ ਪ੍ਰਸ਼ੰਸਕ ਵੀ ਕਾਫੀ ਜ਼ਿਆਦਾ ਉਤਸੁਕ ਹਨ।
image source: twitter
ਦੱਸ ਦਈਏੇ ਕਿ ਕਵਿਤਾ ਕੌਸ਼ਿਕ ਨੇ ਕਈ ਸੁਪਰ ਹਿੱਟ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਚੰਦਰਮੁਖੀ ਚੌਟਾਲਾ ਨਾਮ ਦੇ ਕਿਰਦਾਰ ਨਾਲ ਟੀਵੀ ਉੱਤੇ ਵਾਹ ਵਾਹੀ ਖੱਟ ਚੁੱਕੀ ਹੈ।
View this post on Instagram