ਜਾਣੋ ਕੌਣ ਸੀ 'ਗੰਗੂਬਾਈ ਕਾਠਿਆਵਾੜੀ', ਕਿਸ ਤਰ੍ਹਾਂ ਪਤੀ ਨੇ ਹੀ ਜਿਸਮਫਰੋਸ਼ੀ ਦੀ ਦਲਦਲ 'ਚ ਧੱਕਿਆ ਸੀ
ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਗੰਗੂਬਾਈ ਕਾਠਿਆਵਾੜੀ’ (gangubai kathiawadi) 25 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਗੰਗੂਬਾਈ ਦੇ ਕਿਰਦਾਰ ਵਿੱਚ ਆਲੀਆ ਭੱਟ (Aliaa Bhatt) ਨਜ਼ਰ ਆਉਣਗੇ । ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਗੰਗੂਬਾਈ ਕੌਣ ਸੀ ਜਿਸ ਤੇ ਭੰਸਾਲੀ ਨੇ ਫ਼ਿਲਮ ਬਣਾਈ ਹੈ । ਲੇਖਕ ਐੱਸ ਹੁਸੈਨ ਦੀ ਕਿਤਾਬ ‘ਮਾਫੀਆ ਕਵੀਨ ਆਫ਼ ਮੁੰਬਈ’ ਮੁਤਾਬਿਕ ਗੰਗੂਬਾਈ ਕਠਿਆਵਾੜੀ ਗੁਜਰਾਤ ਦੀ ਰਹਿਣ ਵਾਲੀ ਸੀ ਤੇ ਉਸ ਦਾ ਅਸਲੀ ਨਾਂਅ ਗੰਗਾ ਹਰਜੀਵਨਦਾਸ ਕਾਠਿਆਵਾੜੀ ਸੀ ।ਗੰਗੂਬਾਈ ਨੇ ਵੀ ਬਚਪਨ ਵਿੱਚ ਸੁਫ਼ਨਾ ਦੇਖਿਆ ਸੀ ਕਿ ਉਹ ਵੱਡੀ ਹੋ ਕੇ ਹੀਰੋਇਨ ਬਣੇਗੀ ।
image From insagram
ਇਸ ਸਭ ਦੇ ਚਲਦੇ ਉਸ ਨੇ 16 ਸਾਲਾਂ ਦੀ ਉਮਰ ਵਿੱਚ ਆਪਣੇ ਪਿਤਾ ਦੇ ਅਕਾਊਂਟੈਟ ਨਾਲ ਵਿਆਹ ਕਰ ਲਿਆ ਸੀ ਤੇ ਘਰੋਂ ਭੱਜ ਕੇ ਉਹ ਮੁੰਬਈ ਆ ਗਈ ਸੀ । ਪਰ ਮੁੰਬਈ ਪਹੁੰਚਦੇ ਹੀ ਉਸ ਨੂੰ ਪਿਆਰ ਵਿੱਚ ਧੋਖਾ ਮਿਲਿਆ ਤੇ ਉਸ ਦੇ ਪਤੀ ਨੇ ਹੀ ਉਸ ਨੂੰ ਕੋਠੇ ਤੇ ਸਿਰਫ਼ 500 ਰੁਪਏ ਵਿੱਚ ਵੇਚ ਦਿੱਤਾ ।ਇਸ ਦੌਰਾਨ ਗੰਗੂਬਾਈ ਕਈ ਆਪਰਾਧੀਆਂ ਦੇ ਸੰਪਰਕ ਵਿੱਚ ਆਈ ।
Image Source: Instagram
ਇਸੇ ਦੌਰਾਨ ਉਸ ਸਮੇਂ ਦੇ ਡਾਨ ਕਰੀਮ ਲਾਲਾ ਦੇ ਗੈਂਗ ਦੇ ਇੱਕ ਮੈਂਬਰ ਨੇ ਗੰਗੂਬਾਈ ਨਾਲ ਬਲਾਤਕਾਰ ਕੀਤਾ ਜਿਸ ਦਾ ਇਨਸਾਫ ਲੈਣ ਲਈ ਗੰਗੂਬਾਈ ਕਰੀਮ ਲਾਲਾ ਕੋਲ ਪਹੁੰਚੀ । ਕਰੀਮ ਲਾਲਾ ਨੇ ਗੰਗੂਬਾਈ ਨੂੰ ਆਪਣੀ ਭੈਣ ਬਣਾ ਲਿਆ ਤੇ ਉਸ ਨੂੰ ਇਨਸਾਫ ਦਿੱਤਾ ।ਕਰੀਮ ਲਾਲਾ ਦੇ ਭਰਾ ਬਣਦੇ ਹੀ ਗੰਗੂਬਾਈ ਦਾ ਦਬਦਬਾ ਵੱਧ ਗਿਆ । ਉਸ ਦੀ ਅਗਵਾਈ ਵਿੱਚ ਕਿਸੇ ਵੀ ਕੁੜੀ ਨੂੰ ਧੱਕੇ ਨਾਲ ਜਿਸਮ-ਫਰੋਸ਼ੀ ਵਿੱਚ ਨਹੀਂ ਸੀ ਪਾਇਆ ਜਾ ਸਕਦਾ । ਇਸ ਤੋਂ ਇਲਾਵਾ ਉਸ ਨੇ ਅਨਾਥ ਬੱਚਿਆਂ ਦੇ ਲਈ ਕਈ ਭਲਾਈ ਦੇ ਕੰਮ ਕੀਤੇ ।