ਚਾਰ ਸਾਲ ਪਹਿਲਾਂ ਡਾ. ਗੁਰਪ੍ਰੀਤ ਕੌਰ ਨੂੰ ਮਿਲੇ ਸਨ ਭਗਵੰਤ ਮਾਨ, ਮਾਂ ਅਤੇ ਭੈਣ ਦੇ ਕਹਿਣ ‘ਤੇ ਕਰਵਾਇਆ ਦੂਜਾ ਵਿਆਹ

Reported by: PTC Punjabi Desk | Edited by: Shaminder  |  July 07th 2022 06:16 PM |  Updated: July 07th 2022 06:44 PM

ਚਾਰ ਸਾਲ ਪਹਿਲਾਂ ਡਾ. ਗੁਰਪ੍ਰੀਤ ਕੌਰ ਨੂੰ ਮਿਲੇ ਸਨ ਭਗਵੰਤ ਮਾਨ, ਮਾਂ ਅਤੇ ਭੈਣ ਦੇ ਕਹਿਣ ‘ਤੇ ਕਰਵਾਇਆ ਦੂਜਾ ਵਿਆਹ

ਭਗਵੰਤ ਮਾਨ (Baghwant Mann) ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਡਾਕਟਰ ਗੁਰਪ੍ਰੀਤ ਕੌਰ(Dr. Gurpreet Kaur) ਦੇ ਨਾਲ ਵਿਆਹ (Wedding) ਕਰਵਾ ਲਿਆ ਹੈ । ਇਸ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਭਗਵੰਤ ਮਾਨ ਦਾ ਵਿਆਹ ਕਰਨ ਲਈ ਭਗਵੰਤ ਮਾਨ ਦੀ ਮਾਂ ਅਤੇ ਭੈਣ ਕਿੰਨੀਆਂ ਉਤਸ਼ਾਹਿਤ ਸਨ ।

bhagwant-manns-wife-min

ਹੋਰ ਪੜ੍ਹੋ : ਜਾਣੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲੀਆਂ ਨੂੰ ਕੀ ਦਿੱਤਾ, ਸਾਲੀਆਂ ਦੇ ਨਾਲ ਤਸਵੀਰਾਂ ਹੋ ਰਹੀਆਂ ਵਾਇਰਲ

ਉਹ ਪੰਜਾਬ ਦੇ ਅਜਿਹੇ ਆਗੂ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ‘ਤੇ ਕੰਮ ਕਰਦਿਆਂ ਵਿਆਹ ਕਰਵਾਇਆ ਹੈ ।ਮੀਡੀਆ ਰਿਪੋਰਟ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਚਾਰ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ। ਪਰਿਵਾਰਕ ਸੂਤਰਾਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਮਾਨ ਨੂੰ 2019 ਵਿਚ ਮਿਲੀ ਸੀ ਅਤੇ ਉਦੋਂ ਉਹ ਲੋਕ ਸਭਾ ਚੋਣ ਲੜੇ ਸਨ ਤਾਂ ਉਸ ਨਾਲ ਪ੍ਰਚਾਰ ਕੀਤਾ ਸੀ।

ਹੋਰ ਪੜ੍ਹੋ : ਪੰਜਾਬ ਦੇ ਸੀਐੱਮ ਭਗਵੰਤ ਮਾਨ ਕੱਲ੍ਹ ਚੰਡੀਗੜ੍ਹ ‘ਚ ਕਰਵਾਉਣਗੇ ਦੂਜਾ ਵਿਆਹ, ਜਾਣੋਂ ਉਨ੍ਹਾਂ ਦੀ ਹਮਸਫਰ ਬਣਨ ਜਾ ਰਹੀ ਡਾਕਟਰ ਗੁਰਪ੍ਰੀਤ ਕੌਰ ਬਾਰੇ

ਉਹ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਦੀ ਗਵਾਹ ਵੀ ਰਹੀ। ਡਾਕਟਰ ਗੁਰਪ੍ਰੀਤ ਕੌਰ ਨੂੰ ਭਗਵੰਤ ਮਾਨ ਦੀ ਮਾਂ ਅਤੇ ਭੈਣ ਜਾਣਦੇ ਸਨ । ਦੋਵਾਂ ਨੇ ਹੀ ਇਸ ਰਿਸ਼ਤੇ ਨੂੰ ਮਨਜ਼ੂਰੀ ਦਿੱਤੀ ਸੀ । ਜਿਸ ਤੋਂ ਬਾਅਦ ਦੋਵੇਂ ਵਿਆਹ ਦੇ ਬੰਧਨ ‘ਚ ਬੱਝੇ ਹਨ । ਦੋਵਾਂ ਨੇ ਵਿਆਹ ਤੋਂ ਪਹਿਲਾਂ ਤੱਕ ਇਸ ਰਿਸ਼ਤੇ ਨੂੰ ਉਜਾਗਰ ਨਾ ਕਰਨ ਦਾ ਫੈਸਲਾ ਲਿਆ ਸੀ ।

bhagwant mann

ਮੁੱਖ ਮੰਤਰੀ ਦੀ ਮਾਂ ਆਪਣੇ ਬੇਟੇ ਦੇ ਨਾਲ ਡਾਕਟਰ ਗੁਰਪ੍ਰੀਤ ਕੌਰ ਨਾਲ ਸੈਟਲ ਕਰਨ ਲਈ ਉਤਸੁਕ ਸੀ। ਦੱਸ ਦਈਏ ਕਿ ਵਿਆਹ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਸਨ । ਪਰ ਇਸ ਗੱਲ ਦੀ ਪੁਸ਼ਟੀ ਉਦੋਂ ਹੋ ਗਈ ਸੀ ਜਦੋਂ ਗੁਰਪ੍ਰੀਤ ਕੌਰ ਦੀ ਵੱਡੀ ਭੈਣ ਨਵਨੀਤ ਕੌਰ ਨੀਰੂ ਕੈਨੇਡਾ ਤੋਂ ਹਰਿਆਣਾ ਦੇ ਪਿਹੋਵਾ ‘ਚ ਆਪਣੇ ਜੱਦੀ ਸ਼ਹਿਰ ‘ਚ ਪਹੁੰਚੀ ਸੀ ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network