ਜਾਣੋ ਰਾਜ ਬੱਬਰ ਨੇ ਕਿਸ ਫਿਲਮ ਤੋਂ ਕੀਤਾ ਸੀ ਬਾਲੀਵੁੱਡ 'ਚ ਡੈਬਿਊ ਅਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀ ਖ਼ਾਸ ਗੱਲਾਂ ਬਾਰੇ
Intresting Facts about Raj Babbar: ਬਾਲੀਵੁੱਡ ਤੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਰਾਜ ਬੱਬਰ ਇੱਕ ਵਾਰ ਫੇਰ ਸੁਰਖੀਆਂ ਵਿੱਚ ਆ ਗਏ ਹਨ। ਬਾਲੀਵੁੱਡ ਅਦਾਕਾਰ ਤੋਂ ਸਿਆਸਤਦਾਨ ਬਣੇ ਰਾਜ ਬੱਬਰ ਨੂੰ 26 ਸਾਲ ਪੁਰਾਣੇ ਇੱਕ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਉੱਤੇ ਸਾਲ 1996 ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਸਨ। ਜਾਣੋ ਰਾਜ ਬੱਬਰ ਦੀ ਨਿੱਜ਼ੀ ਜ਼ਿੰਦਗੀ ਬਾਰੇ ਕੁਝ ਖਾਸ ਗੱਲਾਂ।
image From Goggle
ਰਾਜ ਬੱਬਰ ਦੀ ਸਿੱਖਿਆ
ਰਾਜ ਬੱਬਰ ਇੱਕ ਅਜਿਹੇ ਕਲਾਕਾਰ ਹਨ, ਜਿਨ੍ਹਾਂ ਬਾਲੀਵੁੱਡ ਤੇ ਪੌਲੀਵੁੱਡ ਦੋਹਾਂ ਭਾਸ਼ਾਵਾਂ ਦੀ ਫਿਲਮਾਂ ਵਿੱਚ ਕੰਮ ਕੀਤਾ ਹੈ। ਰਾਜ ਬੱਬਰ ਨੇ ਦਿੱਲੀ ਸਥਿਤ ਐਨਐਸਡੀ ਸਕੂਲ ਤੋਂ ਅਦਾਕਾਰੀ ਦੀ ਸਿੱਖਿਆ ਹਾਸਲ ਕੀਤੀ ਹੈ। ਦਿੱਲੀ 'ਚ ਆਪਣੀ ਅਦਾਕਾਰੀ ਦੀ ਸਿੱਖਿਆ ਹਾਸਿਲ ਕਰਨ ਮਗਰੋਂ ਰਾਜ ਬੱਬਰ ਆਪਣੀ ਕਿਸਮਤ ਅਜਮਾਉਣ ਲਈ ਮੁੰਬਈ ਚੱਲੇ ਗਏ।
ਬਾਲੀਵੁੱਡ 'ਚ ਡੈਬਿਊ
ਰਾਜ ਬੱਬਰ ਨੇ ਆਪਣੇ ਫਿਲਮੀ ਕਰਿਅਰ ਦੀ ਸ਼ੁਰੂਆਤ ਉਸ ਸਮੇਂ ਦੀ ਮਸ਼ਹੂਰ ਅਭਿਨੇਤਰੀ ਰੀਨਾ ਰਾਏ ਨਾਲ ਕੀਤੀ। ਰਾਜ ਬੱਬਰ ਨੇ ਫਿਲਮ 'ਇਨਸਾਫ ਕਾ ਤਰਾਜੂ' 'ਚ ਵਿਲੇਨ ਦੀ ਭੂਮਿਕਾ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਸੀ। ਉਨ੍ਹਾਂ ਨੂੰ ਬੀ.ਆਰ ਚੋਪੜਾ ਦੀਆਂ ਫਿਲਮਾਂ ਨਿਕਾਹ ਅਤੇ ਆਜ ਕੀ ਆਵਾਜ਼ ਤੋਂ ਕਾਮਯਾਬੀ ਮਿਲੀ, ਇਸ ਮਗਰੋਂ ਉਨ੍ਹਾਂ ਨੇ ਕਦੇ ਵੀ ਪਿਛੇ ਮੁੜ ਕੇ ਨਹੀਂ ਵੇਖਿਆ।
image From Goggle
ਰਾਜ ਬੱਬਰ ਦੀ ਨਿੱਜੀ ਜ਼ਿੰਦਗੀ
ਰਾਜ ਬੱਬਰ ਨੇ ਮਸ਼ਹੂਰ ਥੀਏਟਰ ਸ਼ਖਸੀਅਤ ਸੱਜਾਦ ਜ਼ਾਹੀਰ ਦੀ ਧੀ ਨਾਦਿਰਾ ਜ਼ਾਹੀਰ ਨਾਲ ਵਿਆਹ ਕੀਤਾ ਸੀ। ਨਾਦਿਰਾ ਨਾਲ ਰਾਜ ਬੱਬਰ ਦੇ ਦੋ ਬੱਚੇ ਹਨ, ਇਨ੍ਹਾਂ ਦੇ ਨਾਂਅ ਆਰਿਆ ਬੱਬਰ ਅਤੇ ਜੂਹੀ ਬੱਬਰ ਹਨ। ਵਿਆਹ ਤੋਂ ਬਾਅਦ ਰਾਜ ਨੂੰ ਬਾਲੀਵੁੱਡ ਅਦਾਕਾਰਾ ਸਮਿਤਾ ਪਾਟਿਲ ਨਾਲ ਪਿਆਰ ਹੋ ਗਿਆ। ਉਨ੍ਹਾਂ ਦੇ ਰਿਸ਼ਤੇ ਦੀ ਚਰਚਾ ਹਰ ਪਾਸੇ ਹੋਣ ਲੱਗੀ।
image From Goggle
ਇਨ੍ਹਾਂ ਦੋਹਾਂ ਨੇ ਫਿਲਮ ਭੀਗੀ ਪਲਕ ਵਿੱਚ ਇਕੱਠੇ ਕੰਮ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਦੋਵੇਂ ਲਿਵ-ਇਨ 'ਚ ਰਹਿਣ ਲੱਗੇ। ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਲੰਮੇਂ ਸਮੇਂ ਤੱਕ ਲਿਵ-ਇਨ 'ਚ ਰਹਿਣ ਮਗਰੋਂ ਉਨ੍ਹਾਂ ਨੇ ਸਮਿਤਾ ਨਾਲ ਵਿਆਹ ਕਰਵਾ ਲਿਆ, ਜਿਸ ਤੋਂ ਉਨ੍ਹਾਂ ਦਾ ਇੱਕ ਪੁੱਤਰ ਪ੍ਰਤੀਕ ਬੱਬਰ ਹੈ। ਹਾਲਾਂਕਿ ਸਮਿਤਾ ਪਾਟਿਲ ਦੀ ਮੌਤ ਤੋਂ ਬਾਅਦ ਉਹ ਆਪਣੀ ਪਹਿਲੀ ਪਤਨੀ ਕੋਲ ਵਾਪਸ ਆ ਗਏ।
ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਫਿਲਮਾਂ ਤੇ ਟੀਵੀ ਵਿੱਚ ਵੀ ਕੀਤਾ ਕੰਮ
ਰਾਜ ਬੱਬਰ ਨੇ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਸਿਨੇਮਾ ਵਿੱਚ ਵੀ ਸਫਲਤਾ ਹਾਸਲ ਕੀਤੀ। ਰਾਜ ਬੱਬਰ ਨੇ ਚੰਨਾ ਪਰਦੇਸੀ (1980), ਮਾਰੀ ਦਾ ਦੇਵਾ (1989), ਅਤੇ ਲੌਂਗ ਦਾ ਲਿਸ਼ਕਾਰਾ (1986) ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਆਸਰਾ (1983), ਮਾਹੌਲ ਠੀਕ ਹੈ (1999), ਸ਼ਹੀਦ ਊਧਮ ਸਿੰਘ (2000), ਯਾਰਾਂ ਨਾਲ ਬਹਾਰਾਂ (2005), ਇੱਕ ਜਿੰਦ ਇੱਕ ਜਾਨ (2006) ਵਰਗੀਆਂ ਕਈ ਹਿੱਟ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ।
image From Goggle
ਹੋਰ ਪੜ੍ਹੋ: Koffee With Karan 7 : ਆਲਿਆ ਭੱਟ ਨੇ ਆਪਣੀ ਸਗਾਈ ਦੀ ਅੰਗੂਠੀ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਪੜ੍ਹੋ ਪੂਰੀ ਖ਼ਬਰ
ਇਸ ਤੋਂ ਇਲਾਵਾ ਰਾਜ ਬੱਬਰ ਨੇ ਟੈਲੀਵਿਜ਼ਨ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਮਸ਼ਹੂਰ ਭਾਰਤੀ ਟੀਵੀ ਲੜੀ ਮਹਾਂਭਾਰਤ ਦੇ ਸ਼ੁਰੂਆਤੀ ਐਪੀਸੋਡ ਵਿੱਚ ਮੁੱਖ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਉਹ ਕਈ ਸ਼ੋਅਜ਼ ਦਾ ਹਿੱਸਾ ਵੀ ਰਹਿ ਚੁੱਕੇ ਹਨ।