ਮਸ਼ਰੂਮ ਵੁਮੈਨ ਦੇ ਨਾਂਅ ਨਾਲ ਮਸ਼ਹੂਰ ਦਿਵਿਆ ਰਾਵਤ ਬਾਰੇ ਜਾਣੋ, ਜੋ ਆਪਣੀ ਮਿਹਨਤ ਨਾਲ ਕਰ ਰਹੀ ਲੱਖਾਂ ਦੀ ਕਮਾਈ
ਔਰਤਾਂ ਕਿਸੇ ਵੀ ਖੇਤਰ ‘ਚ ਘੱਟ ਨਹੀਂ ਹਨ । ਭਾਵੇਂ ਉਹ ਕਲਾ ਦਾ ਖੇਤਰ ਹੋਵੇ, ਬਿਜਨੇਸ ਹੋਵੇ, ਜਹਾਜ਼ ਉਡਾਉਣੇ ਹੋਣ ਜਾਂ ਫਿਰ ਹੋਰ ਕੋਈ ਖੇਤਰ ਹੋਵੇ ਹਰ ਖੇਤਰ ‘ਚ ਔਰਤਾਂ ਨੇ ਮੱਲਾਂ ਮਾਰੀਆਂ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਔਰਤ ਦੇ ਨਾਲ ਰੁਬਰੂ ਕਰਵਾਉਣ ਜਾ ਰਹੇ ਹਾਂ ।
divya
ਜੋ ਪੂਰੇ ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੀ ਆਪਣੇ ਕੰਮ ਕਰਕੇ ਜਾਣੀ ਜਾਂਦੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮਸ਼ਰੂਮ ਵੁਮੈਨ ਦੇ ਨਾਮ ਨਾਲ ਮਸ਼ਹੂਰ ਦਿਵਿਆ ਰਾਵਤ ਦੀ । ਜਿਸਨੂੰ ਕਿ ਉਨ੍ਹਾਂ ਦੀ ਪ੍ਰਾਪਤੀ ਦੇ ਲਈ ਪੀਟੀਸੀ ਦੇ ਪ੍ਰੋਗਰਾਮ ਸਿਰਜਨਹਾਰੀ ‘ਚ ਸਨਮਾਨਿਤ ਵੀ ਕੀਤਾ ਗਿਆ ਸੀ ।
ਹੋਰ ਪੜ੍ਹੋ :ਪਥਰੀਲੀ ਪਹਾੜੀਆਂ ‘ਚੋਂ ਰਾਹ ਬਨਾਉਣਾ ਜਾਣਦੀ ਹੈ ਦਿਵਿਆ ਰਾਵਤ,ਫੌਲਾਦੀ ਇਰਾਦਿਆਂ ਨਾਲ ਬਦਲੀ ਕਈਆਂ ਦੀ ਕਿਸਮਤ
Divya
ਦਿਵਿਆ ਰਾਵਤ ਉਹਨਾਂ ਔਰਤਾਂ ਲਈ ਮਿਸਾਲ ਹੈ ਜਿਹੜੀਆਂ ਆਪਣੇ ਪੈਰਾਂ ਤੇ ਖੜੀਆਂ ਹੋ ਕੇ ਕੁਝ ਕਰਨਾ ਚਹੁੰਦੀਆਂ ਹਨ । ਉਤਰਾਖੰਡ ਦੀ ਰਹਿਣ ਵਾਲੀ ਦਿਵਿਆ ਰਾਵਤ ਮਸ਼ਰੂਮ ਦੀ ਖੇਤੀ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ । ਦਿਵਿਆ ਇਨੋਵੇਟਿਵ ਤਰੀਕੇ ਨਾਲ ਮਸ਼ਰੂਮ ਦਾ ਉਤਪਾਦਨ ਕਰਦੀ ਹੈ।
Divya
ਉਤਰਾਖੰਡ ਦੇ ਪਿੰਡ ਮੋਠਰੋਵਾਲਾ ਦੀ ਰਹਿਣ ਵਾਲੀ ਦਿਵਿਆ ਕਰਕੇ ਕਈ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੋਇਆ ਹੈ।ਦਿਵਿਆ ਦਾ ਮਸ਼ਰੂਮ ਦੀ ਖੇਤੀ ਕਰਨ ਦੇ ਤਰੀਕੇ ਹੋਰ ਕਿਸਾਨਾਂ ਤੋਂ ਵੱਖਰੇ ਹਨ । ਉਹ ਲੋਹੇ ਜਾਂ ਐਲੂਮੀਨੀਅਮ ਦੇ ਰੈਕ ਦੀ ਜਗ੍ਹਾ ਥਾਂ ਬਾਂਸ ਦੇ ਰੈਕ ਦਾ ਇਸਤੇਮਾਲ ਕਰਦੀ ਹੈ।
ਉਹ ਵੱਖ–ਵੱਖ ਵੈਰਾਇਟੀ ਦੇ ਮਸ਼ਰੂਮ ਉਗਾਉਂਦੀ ਹੈ।ਦਿਵਿਆ ਹਰ ਮਹੀਨੇ 12 ਟਨ ਮਸ਼ਰੂਮ ਦਾ ਉਤਪਾਦਨ ਕਰ ਰਹੀ ਹੈ।ਇੱਥੇ ਹੀ ਬਸ ਨਹੀਂ, ਦਿਵਿਆ ਨੂੰ ਕੀੜਾ ਜੜੀ ਚਾਹ ਕਰਕੇ ਵੀ ਜਾਣਿਆ ਜਾਂਦਾ ਹੈ । ਦਿਵਿਆ ਦੀ ਇੱਕ ਕੱਪ ਕੀੜਾ ਜੜੀ ਦੀ ਚਾਹ ਦਾ ਮੁੱਲ 400 ਰੁਪਏ ਹੈ। ਦਿਵਿਆ ਮੁਤਾਬਿਕ ਕੀੜਾ ਜੜੀ ਚਾਹ ਸਿਹਤ ਲਈ ਕਾਫ਼ੀ ਲਾਭਦਾਇਕ ਹੈ।