SS Rajamouli 's Film: ਆਲੀਆ ਭੱਟ ਨੂੰ ਮਿਲੀ ਐਸ.ਐਸ ਰਾਜਾਮੌਲੀ ਦੀ ਫ਼ਿਲਮ 'ਚ ਐਂਟਰੀ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
Alia Bhatt signed SS Rajamouli 's Film : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਬ੍ਰਹਮਾਸਤਰ' ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਪਤੀ ਰਣਬੀਰ ਕਪੂਰ ਦੇ ਨਾਲ ਆਲੀਆ ਦੀ ਇਹ ਪਹਿਲੀ ਫ਼ਿਲਮ ਹੈ। ਹੁਣ ਖ਼ਬਰ ਹੈ ਕਿ ਆਲੀਆ ਭੱਟ ਨੇ ਸਾਊਥ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਡਾਇਰੈਕਟਰ ਐਸ.ਐਸ ਰਾਜਾਮੌਲੀ ਦੇ ਨਾਲ ਨਵੀਂ ਫ਼ਿਲਮ ਸਾਈਨ ਕਰ ਲਈ ਹੈ।
Image Source: Twitter
ਦੱਸਣਯੋਗ ਹੈ ਕਿ ਜਿੱਥੇ ਇੱਕ ਪਾਸੇ ਆਲੀਆ ਭੱਟ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਚਰਚਾ ਵਿੱਚ ਹੈ, ਉਥੇ ਹੀ ਦੂਜੇ ਪਾਸੇ ਉਸ ਦਾ ਕਰੀਅਰ ਪੀਕ 'ਤੇ ਹੈ। ਇਸ ਦੌਰਾਨ ਫੈਨਜ਼ ਉਸ ਬਾਰੇ ਵੱਧ ਤੋਂ ਵੱਧ ਜਾਨਣਾ ਚਾਹੁੰਦੇ ਹਨ। ਇਸ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਆਲੀਆ ਨੇ ਐਸ.ਐਸ. ਰਾਜਾਮੌਲੀ ਨਾਲ ਇੱਕ ਨਵੀਂ ਫ਼ਿਲਮ ਸਾਈਨ ਕੀਤੀ ਹੈ, ਜਿਸ ਵਿੱਚ ਉਹ ਮਹੇਸ਼ ਬਾਬੂ ਦੇ ਨਾਲ ਨਜ਼ਰ ਆਵੇਗੀ।
Image Source: Twitter
ਓਵਰਸੀਜ਼ ਸੈਂਸਰ ਬੋਰਡ ਦੇ ਮੈਂਬਰ ਉਮੈਰ ਸੰਧੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਦੀ ਪੁਸ਼ਟੀ ਕੀਤੀ ਹੈ। ਉਮੈਰ ਨੇ ਆਲੀਆ ਦੀ ਨਵੀਂ ਫਿਲਮ ਬਾਰੇ ਜਾਣਕਾਰੀ ਦਿੱਤੀ ਹੈ। ਫਿਲਮ ਦੀ ਸ਼ੂਟਿੰਗ ਆਲੀਆ ਦੀ ਡਿਲੀਵਰੀ ਤੋਂ ਬਾਅਦ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ, ਉਮੈਰ ਨੇ ਆਪਣੇ ਟਵੀਟ ਵਿੱਚ #SSMB29 ਲਿਖਿਆ ਹੈ, ਜੋ ਫਿਲਮ ਦੇ ਹਾਲੀਆ ਨਾਮ ਨੂੰ ਦਰਸਾਉਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫ਼ਿਲਮ ਦਾ ਬਜਟ 800 ਕਰੋੜ ਰੁਪਏ ਹੈ।
ਇਨ੍ਹੀਂ ਦਿਨੀਂ ਆਲੀਆ ਭੱਟ ਆਪਣੀ ਫ਼ਿਲਮ 'ਬ੍ਰਹਮਾਸਤਰ' ਦੀ ਕਾਮਯਾਬੀ ਦਾ ਜਸ਼ਨ ਮਨਾ ਰਹੀ ਹੈ। ਇਸ ਫ਼ਿਲਮ 'ਚ ਉਹ ਪਹਿਲੀ ਵਾਰ ਰਣਬੀਰ ਕਪੂਰ ਦੇ ਨਾਲ ਨਜ਼ਰ ਆ ਰਹੀ ਹੈ। ਆਲੀਆ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਆਲੀਆ ਭੱਟ ਰਣਵੀਰ ਸਿੰਘ ਦੇ ਨਾਲ ਫ਼ਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਵੇਗੀ।
Image Source: Twitter
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੋਏ ਹਸਪਤਾਲ 'ਚ ਭਰਤੀ, ਜਾਣੋ ਵਜ੍ਹਾ!
ਦੂਜੇ ਪਾਸੇ ਆਲੀਆ 'ਜੀ ਲੇ ਜ਼ਾਰਾ' 'ਚ ਕੈਟਰੀਨਾ ਕੈਫ ਅਤੇ ਪ੍ਰਿਅੰਕਾ ਚੋਪੜਾ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਆਲੀਆ ਭੱਟ ਦੇ ਕੋਲ ਵਿਜੇ ਵਰਮਾ ਅਤੇ ਸ਼ੈਫਾਲੀ ਸ਼ਾਹ ਨਾਲ ਫ਼ਿਲਮ 'ਡਾਰਲਿੰਗਸ' 'ਚ ਕੰਮ ਕਰ ਚੁੱਕੀ ਹੈ । ਇਨ੍ਹਾਂ ਸਾਰੇ ਪ੍ਰੋਜੈਕਟਾਂ ਤੋਂ ਇਲਾਵਾ ਆਲੀਆ ਭੱਟ ਹਾਲੀਵੁੱਡ ਫਿਲਮ 'ਹਾਰਟ ਆਫ ਸਟੋਨ' 'ਚ ਵੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਆਲੀਆ ਨੂੰ ਐਸ. ਐਸ ਰਾਜਾਮੌਲੀ ਦੀ ਫ਼ਿਲਮ SSMB29 ਵਿੱਚ ਵੀ ਐਂਟਰੀ ਮਿਲ ਗਈ ਹੈ।
Officially Confirmed! #AliaBhatt finally signed #SSRajamouli next flick with #MaheshBabu ! #SSMB29 ?? Shoot will start after her baby born !
— Umair Sandhu (@UmairSandu) September 15, 2022