ਸ਼ਹਿਨਾਜ਼ ਗਿੱਲ ਨੇ ਆਪਣਾ ਫ਼ਿਲਮਫੇਅਰ ਅਵਾਰਡ ਸਿਧਾਰਥ ਸ਼ੁਕਲਾ ਨੂੰ ਕੀਤਾ ਸਮਰਪਿਤ, ਕਿਹਾ-‘ਤੂੰ ਮੇਰਾ ਹੈ ਔਰ ਮੇਰਾ ਹੀ ਰਹੇਗਾ’

Reported by: PTC Punjabi Desk | Edited by: Lajwinder kaur  |  November 20th 2022 12:03 PM |  Updated: November 20th 2022 12:03 PM

ਸ਼ਹਿਨਾਜ਼ ਗਿੱਲ ਨੇ ਆਪਣਾ ਫ਼ਿਲਮਫੇਅਰ ਅਵਾਰਡ ਸਿਧਾਰਥ ਸ਼ੁਕਲਾ ਨੂੰ ਕੀਤਾ ਸਮਰਪਿਤ, ਕਿਹਾ-‘ਤੂੰ ਮੇਰਾ ਹੈ ਔਰ ਮੇਰਾ ਹੀ ਰਹੇਗਾ’

Shehnaaz Gill pays tribute to Sidharth Shukla: ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਨੇ Filmfare Middle East Achievers Night 2022 ਵਿੱਚ ਅਵਾਰਡ ਪ੍ਰਾਪਤ ਕਰਨ ਤੋਂ ਬਾਅਦ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਸਮਰਪਿਤ ਕੀਤਾ ਹੈ। ਸ਼ਹਿਨਾਜ਼ ਗਿੱਲ ਨੇ ਇੱਕ ਵਾਰ ਫਿਰ ਇੰਨੇ ਵੱਡੇ ਪਲੇਟਫਾਰਮ ਤੋਂ ਸਿੱਦ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ।

ਹੋਰ ਪੜ੍ਹੋ: 'ਹੇਰਾ ਫੇਰੀ 3' ਦੀਆਂ ਅਫਵਾਹਾਂ ਵਿਚਾਲੇ ਅਕਸ਼ੇ ਕੁਮਾਰ ਨੇ ਕੀਤਾ ਨਵੀਂ ਫਿਲਮ ਦਾ ਐਲਾਨ, ਸਰਦਾਰ ਜਸਵੰਤ ਸਿੰਘ ਗਿੱਲ ਦਾ ਨਿਭਾਉਣਗੇ ਕਿਰਦਾਰ

shehnaaz video

ਸ਼ਹਿਨਾਜ਼ ਗਿੱਲ ਨੇ ਆਪਣੇ ਜੇਤੂ ਭਾਸ਼ਣ ਵਿੱਚ ਕਿਹਾ, 'ਮੈਂ ਆਪਣੇ ਪਰਿਵਾਰ, ਆਪਣੇ ਦੋਸਤਾਂ ਅਤੇ ਆਪਣੀ ਟੀਮ ਨੂੰ ਬਿਲਕੁਲ ਵੀ ਸਮਰਪਿਤ ਨਹੀਂ ਕਰਾਂਗੀ, ਕਿਉਂਕਿ ਇਹ ਮੇਰੀ ਮਿਹਨਤ ਹੈ।' ਇਸ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਆਪਣੇ ਡਾਇਲਾਗ ਦੀ ਇੱਕ ਲਾਈਨ ਬੋਲਦਿਆਂ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਵੱਲ ਇਸ਼ਾਰਾ ਕੀਤਾ, ਜਿਸ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।

ਸ਼ਹਿਨਾਜ਼ ਗਿੱਲ ਨੇ ਕਿਹਾ, ‘'ਤੂੰ ਮੇਰਾ ਹੈ ਔਰ ਤੂੰ ਮੇਰਾ ਹੀ ਰਹੇਗਾ’... ਮੈਂ ਇਸ ਵਿਅਕਤੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ...ਮੇਰੀ ਜ਼ਿੰਦਗੀ ਵਿੱਚ ਆਉਣ ਲਈ ਧੰਨਵਾਦ...ਉਸਨੇ ਮੇਰੇ ਵਿੱਚ ਇੰਨਾ ਨਿਵੇਸ਼ ਕੀਤਾ ਕਿ ਮੈਂ ਅੱਜ ਇੱਥੇ ਪਹੁੰਚ ਗਈ ਹਾਂ। ਸਿਧਾਰਥ ਸ਼ੁਕਲਾ... ਇਹ ਤੁਹਾਡੇ ਲਈ ਹੈ’। ਸ਼ਹਿਨਾਜ਼ ਗਿੱਲ ਦੇ ਇਸ ਭਾਸ਼ਣ 'ਤੇ ਆਡੀਟੋਰੀਅਮ 'ਚ ਬੈਠੇ ਪ੍ਰਸ਼ੰਸਕਾਂ ਨੇ –ਜੰਮ ਕੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

Diwali 2022: Shehnaaz Gill greets her fans on Diwali, shares ethnic vibes Image Source: Instagram

ਦੱਸਣਯੋਗ ਹੈ ਕਿ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਮੁਲਾਕਾਤ ਰਿਆਲਿਟੀ ਸ਼ੋਅ ਬਿੱਗ ਬੌਸ 'ਚ ਹੋਈ ਸੀ। ਸ਼ੋਅ ਦੌਰਾਨ ਦੋਵੇਂ ਨੇੜੇ ਆਏ ਅਤੇ ਦੋਵਾਂ ਵਿਚਕਾਰ ਇੱਕ ਖ਼ਾਸ ਰਿਸ਼ਤਾ ਬਣ ਗਿਆ। ਸ਼ਹਿਨਾਜ਼ ਗਿੱਲ ਨੂੰ ਕਈ ਵਾਰ ਬਿੱਗ ਬੌਸ ਦੇ ਘਰ ਵਿੱਚ ਸਿਧਾਰਥ ਸ਼ੁਕਲਾ ਉੱਤੇ ਆਪਣੇ ਅਧਿਕਾਰਾਂ ਦਾ ਦਾਅਵਾ ਕਰਦੇ ਹੋਏ ਅਤੇ ਖੁੱਲ੍ਹੇਆਮ ਸਿੱਦ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਦੇਖਿਆ ਗਿਆ ਸੀ।

Image Source: Instagram

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network