ਭਾਰਤ ਦੇ ਮਹਾਨ ਸਾਮਰਾਜ ਦੀ ਕਹਾਣੀ ਨੂੰ ਦਰਸਾਉਂਦੀ ਫ਼ਿਲਮ Ponniyin Selvan 1 ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ
Film Ponniyin Selvan 1 Trailer : ਮਸ਼ਹੂਰ ਫ਼ਿਲਮ ਡਾਇਰੈਕਟਰ ਮਣੀ ਰਤਨਮ ਮੁੜ ਆਪਣੀ ਮਲਟੀ ਸਟਾਰਰ ਫ਼ਿਲਮ ਪੋਨੀਯਿਨ ਸੇਲਵਨ 1 ਦੇ ਨਾਲ ਮੁੜ ਬਾਕਸ ਆਫ਼ਿਸ 'ਤੇ ਧਮਾਕਾ ਕਰਨ ਲਈ ਤਿਆਰ ਹਨ। ਦੱਸ ਦਈਏ ਕਿ ਭਾਰਤ ਦੇ ਮਹਾਨ ਸਾਮਰਾਜ ਦੀ ਕਹਾਣੀ ਨੂੰ ਦਰਸਾਉਂਦੀ ਫ਼ਿਲਮ Film Ponniyin Selvan 1 ਦਾ ਟ੍ਰੇਲਰ ਲਾਂਚ ਹੋ ਚੁੱਕਾ ਹੈ।
Image Source :Instagram
ਫ਼ਿਲਮ ਬਾਰੇ ਗੱਲ ਕਰੀਏ ਤਾਂ ਮਣੀ ਰਤਨਮ ਦੀ ਵੱਡੇ ਬਜਟ ਵਾਲੀ ਫ਼ਿਲਮ Ponniyin Selvan 1 ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਇਸ ਫ਼ਿਲਮ ਰਾਹੀਂ ਮਣੀ ਰਤਨਮ ਦਾ ਇੱਕ ਵਾਰ ਫਿਰ ਏ.ਆਰ. ਰਹਿਮਾਨ ਅਤੇ ਐਸ਼ਵਰਿਆ ਰਾਏ ਬੱਚਨ ਨਾਲ ਰੀਯੂਨੀਅਨ ਹੋਇਆ ਹੈ।
ਫ਼ਿਲਮ ਦੀ ਕਹਾਣੀ
ਕਲਕੀ ਕ੍ਰਿਸ਼ਨਾਮੂਰਤੀ ਦੀ ਇਤਿਹਾਸਕ ਫ਼ਿਲਮ Ponniyin Selvan ਭਾਰਤ ਦੇ ਇਤਿਹਾਸ ਵਿੱਚ 'ਸਭ ਤੋਂ ਮਹਾਨ' ਸਾਮਰਾਜ, ਚੋਲਾ ਸਾਮਰਾਜ ਦੀ ਕਹਾਣੀ ਉੱਤੇ ਅਧਾਰਿਤ ਹੈ। ਇਸ ਫ਼ਿਲਮ ਦੇ ਟ੍ਰੇਲਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵੀਡੀਓ ਅਸਮਾਨ ਤੋਂ ਆਉਣ ਵਾਲੇ ਧੂਮਕੇਤੂ ਦੇ ਦ੍ਰਿਸ਼ਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਇਹ ਸ਼ਾਹੀ ਖੂਨ ਦੀ ਕੁਰਬਾਨੀ ਦੀ ਮੰਗ ਕਰਦਾ ਹੈ। ਇਸ ਤੋਂ ਬਾਅਦ ਪਾਤਰ ਪੇਸ਼ ਕੀਤੇ ਜਾਂਦੇ ਹਨ। ਚਿਯਾਨ ਵਿਕਰਮ ਅਦਿਤਾ ਕਰੀਕਲਨ ਦਾ ਕਿਰਦਾਰ ਨਿਭਾਅ ਰਹੇ ਹਨ। ਜੈਮ ਰਵੀ, ਅਰੁਣਮੋਜੀ ਵਰਮਨ ਅਤੇ ਕਾਰਤੀ ਵੰਤਿਆਥੇਵਨ ਦਾ ਕਿਰਦਾਰ ਨਿਭਾ ਰਹੇ ਹਨ।
Image Source :Instagram
ਇਹ ਤਿੰਨੋਂ ਹੀ ਕਿਰਦਾਰ ਪੂਰੀ ਤਰ੍ਹਾਂ ਸ਼ਾਹੀ ਜ਼ਿੰਦਗੀ ਜੀਉਂਦੇ ਹਨ, ਗੁਪਤ ਮਿਸ਼ਨਾਂ 'ਤੇ ਜਾਂਦੇ ਹਨ ਅਤੇ ਫ਼ਿਲਮ ਵਿੱਚ ਕੁੰਦਵੀ ਦੀ ਭੂਮਿਕਾ ਨਿਭਾਉਣ ਵਾਲੀ ਤ੍ਰਿਸ਼ਾ ਕ੍ਰਿਸ਼ਨਨ ਸਣੇ ਹੋਰ ਰਾਜਾਂ ਦੀਆਂ ਰਾਣੀਆਂ ਨੂੰ ਮਿਲਦੇ ਹਨ।
ਐਸ਼ਵਰਿਆ ਰਾਏ ਦਾ ਸ਼ਾਹੀ ਅੰਦਾਜ
ਫ਼ਿਲਮ ਦੇ ਟ੍ਰੇਲਰ ਵਿੱਚ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਵੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਐਸ਼ਵਰਿਆ ਇਸ ਫ਼ਿਲਮ 'ਚ ਰਾਣੀ ਨੰਦਿਨੀ ਦਾ ਕਿਰਦਾਰ ਨਿਭਾਅ ਰਹੀ ਹੈ। ਐਸ਼ਵਰਿਆ ਨੰਦਿਨੀ ਦੇ ਰੂਪ 'ਚ ਖੂਬਸੂਰਤ ਅਤੇ ਬਹਾਦਰ ਰਾਣੀ ਦੇ ਰੂਪ ਦੇ ਦਮਦਾਰ ਕਿਰਦਾਰ ਨੂੰ ਨਿਭਾ ਰਹੀ ਹੈ।
ਐਸ਼ਵਰਿਆ ਇਸ ਫ਼ਿਲਮ ਵਿੱਚ ਡੱਬਲ ਰੋਲ ਵਿੱਚ ਵਿਖਾਈ ਦਵੇਗੀ। ਉਹ ਰਾਣੀ ਨੰਦਿਨੀ ਅਤੇ ਮੰਦਾਕਿਨੀ ਦੇਵੀ ਦੀ ਭੂਮਿਕਾ ਵੀ ਨਿਭਾਏਗੀ। ਇਸ ਤੋਂ ਇਲਾਵਾ ਸੋਭਿਤਾ ਧੂਲੀਪਾਲਾ ਵੀ ਫ਼ਿਲਮ ਦਾ ਹਿੱਸਾ ਹੈ। ਉਹ ਮਣੀ ਰਤਨਮ ਦੇ ਪੈਨ-ਇੰਡੀਆ ਪ੍ਰੋਜੈਕਟ ਵਿੱਚ ਇੱਕ ਮਜ਼ੇਦਾਰ ਅਤੇ ਨਿਮਰ ਰਾਣੀ ਵਨਾਥੀ ਦੀ ਭੂਮਿਕਾ ਨਿਭਾ ਰਹੀ ਹੈ।
Image Source :Instagram
ਹੋਰ ਪੜ੍ਹੋ: ਮਸ਼ਹੂਰ ਟੀਵੀ ਅਦਾਕਾਰਾ ਲਤਾ ਸਬਰਵਾਲ ਨੇ ਕਰਵਾਈ ਬੋਟਾਕਸ ਸਰਜਰੀ, ਵੀਡੀਓ ਸ਼ੇਅਰ ਕਰ ਦੱਸਿਆ ਆਪਣਾ ਤਜ਼ਰਬਾ
ਦੱਸਣਯੋਗ ਹੈ ਕਿ ਇਸ ਫ਼ਿਲਮ ਕਿ ਰਾਹੀਂ ਐਸ਼ਵਰਿਆ ਅਤੇ ਵਿਕਰਮ ਫ਼ਿਲਮ ਰਾਵਣ ਤੋਂ ਬਾਅਦ ਦੂਜੀ ਵਾਰ ਇਕੱਠੇ ਕੰਮ ਕਰ ਰਹੇ ਹਨ। ਮਣੀ ਰਤਨਮ ਨਾਲ ਐਸ਼ਵਰਿਆ ਦੀ ਇਹ ਚੌਥੀ ਫਿਲਮ ਹੈ। ਇਸ ਤੋਂ ਪਹਿਲਾਂ ਉਹ ਉਨ੍ਹਾਂ ਦੀਆਂ ਫਿਲਮਾਂ ਇਰੁਵਰ, ਗੁਰੂ ਅਤੇ ਰਾਵਣ ਵਿੱਚ ਕੰਮ ਕਰ ਚੁੱਕੀ ਹੈ। ਇਹ ਫਿਲਮ 30 ਸਤੰਬਰ ਨੂੰ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾ ਦੇ ਵਿੱਚ ਰਿਲੀਜ਼ ਹੋਵੇਗੀ।